ਲੁਧਿਆਣਾ:ਜ਼ਿਲ੍ਹੇ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਸਥਿਤ ਸੂਬਾ ਸਿੰਘ ਪੋਲਟਰੀ ਫਾਰਮ ਅੰਦਰ ਬਰਡ ਫਲੂ ਦੇ ਸੈਂਪਲ ਮਿਲਣ ਤੋਂ ਬਾਅਦ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੀ ਅਗਵਾਈ ਖੰਨਾ ਦੇ ਏਡੀਸੀ ਸਤਿਕਾਰ ਸਿੰਘ ਨੂੰ ਸੌਂਪੀ ਗਈ ਹੈ ਜਿਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਰਡ ਫਲੂ ਤੋਂ ਡਰਨ ਦੀ ਲੋੜ ਨਹੀਂ ਹੈ।
ਲੁਧਿਆਣਾ ’ਚ ਬਰਡ ਫ਼ਲੂ ਨੇ ਦਿੱਤੀ ਦਸਤਕ, ਅਲਰਟ ਜਾਰੀ - ਪੋਲਟਰੀ ਫਾਰਮ
ਪਿੰਡ ਕਿਲ੍ਹਾ ਰਾਏਪੁਰ ਦੇ ਇੱਕ ਪੋਲਟਰੀ ਫਾਰਮ ਵਿੱਚੋਂ ਬਰਡ ਫਲੂ ਦੇ ਸੈਂਪਲ ਮਿਲਣ ਤੋਂ ਬਾਅਦ ਜ਼ਿਲ੍ਹੇ ’ਚ ਦਹਿਸ਼ਤ ਦਾ ਮਾਹੌਲ ਹੈ ਜਿਸ ਤੋਂ ਮਗਰੋਂ ਡੀ ਸੀ ਸਤਿਕਾਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਰਡ ਫਲੂ ਤੋਂ ਡਰਨ ਦੀ ਲੋੜ ਨਹੀਂ ਹੈ।
![ਲੁਧਿਆਣਾ ’ਚ ਬਰਡ ਫ਼ਲੂ ਨੇ ਦਿੱਤੀ ਦਸਤਕ, ਅਲਰਟ ਜਾਰੀ ਲੁਧਿਆਣਾ ’ਚ ਬਰਡ ਫ਼ਲੂ ਨੇ ਦਿੱਤੀ ਦਸਤਕ, ਅਲਰਟ ਜਾਰੀ](https://etvbharatimages.akamaized.net/etvbharat/prod-images/768-512-11696462-379-11696462-1620557102521.jpg)
ਇਹ ਵੀ ਪੜੋ: ਖੁਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਗੈਂਗਸਟਰ ਮੌਂਟੀ ਸ਼ਾਹ ਗ੍ਰਿਫ਼ਤਾਰ
ਕਮੇਟੀ ਦੇ ਚੇਅਰਮੈਨ ਸਤਿਕਾਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਕਿਲਾ ਰਾਏਪੁਰ ਪਿੰਡ ਵਿੱਚ ਸਥਿਤ ਬਰਡ ਫਲੂ ਦੇ ਸੈਂਪਲ ਮਿਲਣ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਬਰਡ ਫਲੂ ਦਾ ਅਸਰ ਮਨੁੱਖੀ ਸਰੀਰ ’ਤੇ ਨਾਂ ਮਾਤਰ ਹੀ ਹੁੰਦਾ ਹੈ। ਉਨ੍ਹਾਂ ਨੇ ਵੀ ਕਿਹਾ ਕਿ ਪੂਰੇ ਵਿਸ਼ਵ ਭਰ ’ਚ ਬਹੁਤ ਘੱਟ ਕੇਸ ਆਏ ਨੇ ਜਦੋਂ ਬਰਡ ਫਲੂ ਦਾ ਮਨੁੱਖੀ ਸਰੀਰ ’ਤੇ ਅਸਰ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਮਹਾਂਮਾਰੀ ਅਤੇ ਬਰਡ ਫਲੂ ਨੂੰ ਜੋੜ ਕੇ ਨਾ ਵੇਖਣ ਕਿਉਂਕਿ ਸਮਾਜ ਵਿੱਚ ਰਹਿੰਦਿਆਂ ਅਜਿਹੀਆਂ ਬੀਮਾਰੀਆਂ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜੋ: ਚੰਡੀਗੜ੍ਹ PGI ਨੇ 40 ਮੀਟ੍ਰਿਕ ਟਨ ਆਕਸੀਜਨ ਸਪਲਾਈ ਦੀ ਕੀਤੀ ਮੰਗ