ਪੰਜਾਬ

punjab

By

Published : Nov 7, 2020, 7:06 PM IST

ETV Bharat / city

ਲੁਧਿਆਣਾ ਐਸਟੀਐਫ ਨੂੰ ਵੱਡੀ ਕਾਮਯਾਬੀ, ਹੈਰੋਇਨ ਸਣੇ 21 ਲੱਖ ਦੀ ਨਕਦੀ ਸਮੇਤ ਤਸਕਰ ਕਾਬੂ

ਲੁਧਿਆਣਾ ਐਸਟੀਐਫ ਟੀਮ ਦੇ ਹੱਥ ਉਸ ਵੇਲੇ ਵੱਡੀ ਸਫ਼ਲਤਾ ਲਗੀ ਜਦੋਂ ਉਨ੍ਹਾਂ 4 ਸੌਦਾਗਰਾਂ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋ ਲੱਖਾਂ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ।

ਲੁਧਿਆਣਾ ਐਸਟੀਐਫ ਨੂੰ ਵੱਡੀ ਕਾਮਯਾਬੀ, ਹੈਰੋਇਨ ਸਣੇ 21 ਲੱਖ ਦੀ ਨਕਦੀ ਸਮੇਤ ਤਸਕਰ ਕਾਬੂ
ਲੁਧਿਆਣਾ ਐਸਟੀਐਫ ਨੂੰ ਵੱਡੀ ਕਾਮਯਾਬੀ, ਹੈਰੋਇਨ ਸਣੇ 21 ਲੱਖ ਦੀ ਨਕਦੀ ਸਮੇਤ ਤਸਕਰ ਕਾਬੂ

ਲੁਧਿਆਣਾ: ਐਸਟੀਐਫ ਵੱਲੋਂ ਲਗਾਤਾਰ ਸੌਦਾਗਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੇ ਤਹਿਤ ਐੱਸਟੀਐੱਫ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਤਲਾਸ਼ੀ ਦੌਰਾਨ 5 ਕਿਲੋ 392 ਗ੍ਰਾਮ ਹੈਰੋਇਨ, 312 ਬੋਰ ਰਾਇਫਲ, 12 ਬੋਰ ਪੰਪ ਐਕਸ਼ਨ ਗੰਨ, 32 ਬੋਰ ਰਿਵਾਲਵਰ ਅਤੇ 21 ਲੱਖ ਰੁਪਏ ਦੇ ਲਗਭਗ ਕੈਸ਼ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਤੋਂ 8 ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਓਡੀ, ਬੀਐਮ ਡਬਲਯੂ, ਮਰਸਡੀਜ਼, ਜੈਗੂਆਰ ਆਦਿ ਗੱਡੀਆਂ ਸ਼ਾਮਲ ਹਨ।

ਲੁਧਿਆਣਾ ਐਸਟੀਐਫ ਨੂੰ ਵੱਡੀ ਕਾਮਯਾਬੀ, ਹੈਰੋਇਨ ਸਣੇ 21 ਲੱਖ ਦੀ ਨਕਦੀ ਸਮੇਤ ਤਸਕਰ ਕਾਬੂ

ਇਨ੍ਹਾਂ ਮੁਲਜ਼ਮਾਂ ਵਿਚੋਂ ਮੁੱਖ ਗੁਰਦੀਪ ਸਿੰਘ ਰਾਣੋ ਮੌਜੂਦਾ ਸਰਪੰਚ ਹੈ ਅਤੇ ਸੂਤਰਾਂ ਮੁਤਾਬਕ ਉਸ ਦਾ ਪੰਜਾਬ ਦੀ ਸਿਆਸੀ ਨਾਲ ਵੀ ਲਿੰਕ ਦੱਸਿਆ ਜਾ ਰਿਹਾ ਹੈ। ਇਹ ਸਾਰੇ ਹਾਈਪ੍ਰੋਫਾਈਲ ਨਸ਼ਾ ਤਸਕਰ ਹਨ ਅਤੇ ਬੀਤੇ ਲੰਮੇ ਸਮੇਂ ਤੋਂ ਨਸ਼ੇ ਦੀ ਸਪਲਾਈ ਦੇ ਧੰਦੇ ਨਾਲ ਜੁੜੇ ਹੋਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈਜੀ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਜਾਇਦਾਦ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਤਾਰ ਨਸ਼ਾ ਤਸਕਰ ਤਨਵੀਰ ਸਿੰਘ ਬੇਦੀ ਨਾਲ ਜੁੜੇ ਹੋਏ ਵੀ ਦੱਸੇ ਜਾ ਰਹੇ ਹਨ ਜੋ ਕਿ ਆਸਟ੍ਰੇਲੀਆ ਤੋਂ ਨਸ਼ੇ ਦਾ ਧੰਦਾ ਚਲਾ ਰਿਹਾ ਹੈ। ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ, ਰਾਜੀਵ, ਇਕਬਾਲ ਸਿੰਘ ਅਤੇ ਰਣਦੀਪ ਸਿੰਘ ਵਜੋਂ ਹੋਈ ਹੈ।

ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਮੁਲਜ਼ਮਾਂ ਕੋਲੋ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਕੌਮਾਂਤਰੀ ਨਸ਼ੇ ਦੇ ਜਾਲ ਨੂੰ ਤੋੜਨ 'ਚ ਵੀ ਇਹ ਐਸਟੀਐਫ ਦੀ ਮਦਦ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਸਾਫ ਕੀਤਾ ਕਿ ਮੁਲਜ਼ਮ ਮੌਜੂਦਾ ਸਰਪੰਚ ਹੈ ਪਰ ਆਈਜੀ ਵੱਲੋਂ ਕਿਸੇ ਸਿਆਸੀ ਪਾਰਟੀ ਨਾਲ ਉਸ ਦਾ ਨਾ ਨਹੀਂ ਜੋੜੀਆਂ ਗਿਆ ਹੈ।

ABOUT THE AUTHOR

...view details