ਲੁਧਿਆਣਾ: ਪੰਜਾਬ ਦੇ ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਅੱਜ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਭਗਵਾਨ ਵਿਸ਼ਵਕਰਮਾ ਜੀ ਦਿਵਸ ਨੂੰ ਲੈ ਕੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਜੰਮ ਕੇ ਕੇਂਦਰ ਸਰਕਾਰ 'ਤੇ ਭੜਾਸ ਕੱਢੀ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਣ ਤੱਕ ਪੰਜਾਬ ਸਰਕਾਰ ਨੂੰ ਕੇਂਦਰ ਦੇ ਗ਼ਲਤ ਰਵਈਏ ਕਰਕੇ 22 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 13 ਹਜ਼ਾਰ ਤੋਂ ਵੱਧ ਕੰਟੇਨਰ ਲੁਧਿਆਣਾ ਦੇ ਢੰਡਾਰੀ 'ਚ ਖੜ੍ਹੇ ਹਨ। ਇਹ ਸਾਰਾ ਸਮਾਨ ਟਰਾਂਸਪੋਰਟ ਰਾਹੀਂ ਇਧਰ-ਉਧਰ ਨਹੀਂ ਭੇਜਿਆ ਜਾ ਸਕਦਾ।
ਕੇਂਦਰ ਦੇ ਰਵਈਏ ਕਰਕੇ ਪੰਜਾਬ ਨੂੰ ਹੋਇਆ ਵੱਡਾ ਨੁਕਸਾਨ: ਸੁੰਦਰ ਸ਼ਾਮ ਅਰੋੜਾ - ਪੰਜਾਬ ਦੇ ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਣ ਤੱਕ ਪੰਜਾਬ ਸਰਕਾਰ ਨੂੰ ਕੇਂਦਰ ਦੇ ਗ਼ਲਤ ਰਵੀਏ ਕਰਕੇ 22 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 13 ਹਜ਼ਾਰ ਤੋਂ ਵੱਧ ਕੰਟੇਨਰ ਲੁਧਿਆਣਾ ਦੇ ਢੰਡਾਰੀ 'ਚ ਖੜ੍ਹੇ ਹਨ। ਇਹ ਸਾਰਾ ਸਮਾਨ ਟਰਾਂਸਪੋਰਟ ਰਾਹੀਂ ਇਧਰ-ਉਧਰ ਨਹੀਂ ਭੇਜਿਆ ਜਾ ਸਕਦਾ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਨੂੰ ਇਹ ਭਰੋਸਾ ਦੇ ਚੁੱਕੀ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਪੰਜਾਬ ਦੀਆਂ ਟ੍ਰੇਨਾਂ ਬੰਦ ਕਰਕੇ ਪੰਜਾਬ ਨੂੰ ਆਰਥਿਕ ਸੰਕਟ ਵਿੱਚ ਲਿਆਉਣਾ ਚਾਹੁੰਦੀ ਹੈ। ਇਸ ਵੇਲੇ ਇੰਡਸਟਰੀ ਦਾ ਬੁਰਾ ਹਾਲ ਹੈ ਅਤੇ 22 ਹਜ਼ਾਰ ਕਰੋੜ ਰੁਪਏ ਦਾ ਘਾਟਾ ਹੁਣ ਤੱਕ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਟੀਲ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਗੁਆਂਢੀ ਸੂਬਿਆਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਹ ਮੀਡੀਆ ਦੇ ਮਾਧਿਅਮ ਤੋਂ ਕੇਂਦਰ ਸਰਕਾਰ ਨੂੰ ਅਪੀਲ ਕਰਨਾ ਕਹਿੰਦੇ ਹਨ ਕਿ ਟ੍ਰੇਨਾਂ ਜਲਦ ਤੋਂ ਜਲਦ ਚਲਾਈਆਂ ਜਾਣ। ਇਸ ਦੌਰਾਨ ਸ਼ਾਮ ਸੁੰਦਰ ਅਰੋੜਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦਾ ਮਸਲਾ ਜਲਦ ਤੋਂ ਜਲਦ ਹੱਲ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਐਮਐਸਪੀ ਦੇਣਾ ਚਾਹੁੰਦੀ ਹੈ ਤਾਂ ਇਸ ਨੂੰ ਸੰਵਿਧਾਨਿਕ ਦਰਜਾ ਕਿਉਂ ਨਹੀਂ ਦਿੰਦੇ ਤੇ ਹਾਲੇ ਤੱਕ ਕਿਸਾਨਾਂ ਨੂੰ ਸਮਝਾਉਣ 'ਚੋਂ ਉਹ ਕਿਉਂ ਨਾਕਾਮ ਹਨ।