ਪੰਜਾਬ

punjab

ETV Bharat / city

‘ਆਪ’ ਨੇ ਲੁਧਿਆਣਾ ’ਚ ਵੱਡੇ ਲੀਡਰਾਂ ਨੂੰ ਦਿੱਤੀ ਮਾਤ - sangowal defeated shiwalik with a big margin

ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ (app clean sweep in ludhiana)। ਲੁਧਿਆਣਾ ‘ਚ ਵੱਡੇ ਲੀਡਰਾਂ ਨੂੰ ਦਿੱਤੀ ਮਾਤ (big faces being defeated in ludhiana), 14 ਸੀਟਾਂ ਵਿਚੋਂ 13 ਤੇ ‘ਆਪ’ ਹੋਈ ਕਾਬਜ਼। ਸਿਰਫ਼ ਅਕਾਲੀ ਦਲ ਦੇ ਖਾਤੇ ਲੁਧਿਆਣਾ ਤੋਂ ਸਿਰਫ ਇੱਕ ਸੀਟ ਆਈ।

ਵੱਡੇ ਲੀਡਰਾਂ ਨੂੰ ਦਿੱਤੀ ਮਾਤ
ਵੱਡੇ ਲੀਡਰਾਂ ਨੂੰ ਦਿੱਤੀ ਮਾਤ

By

Published : Mar 11, 2022, 4:05 PM IST

ਲੁਧਿਆਣਾ:ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਗਈ ਹੈ(app clean sweep in ludhiana)। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਵੱਡਾ ਬਹੁਮਤ ਦਿੱਤਾ ਹੈ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਵੱਡੇ ਲੀਡਰ ਆਪਣੀ ਸੀਟ ਨਹੀਂ ਜਿੱਤ ਸਕੇ (big faces being defeated in ludhiana)। ਜਿਨ੍ਹਾਂ ਵਿੱਚ ਦੋਵੇਂ ਬਾਦਲ ਬਿਕਰਮ ਮਜੀਠੀਆ ਇੱਥੋਂ ਤਕ ਕਿ ਨਵਜੋਤ ਸਿੱਧੂ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੀ ਦੋਵੇਂ ਸੀਟਾਂ ਹੀ ਹਾਰ ਗਏ।

‘ਆਪ’ ਨੇ ਲੁਧਿਆਣਾ ’ਚ ਵੱਡੇ ਲੀਡਰਾਂ ਨੂੰ ਦਿੱਤੀ ਮਾਤ

ਉਥੇ ਹੀ ਦੂਜੇ ਪਾਸੇ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ 14 ਵਿਧਾਨ ਸਭਾ ਸੀਟਾਂ ਦੇ ਵਿੱਚ 13 ਸੀਟਾਂ ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ (aap wins 13 out of 14 seats of ludhiana), ਲੁਧਿਆਣਾ ਵਿੱਚ ਸਭ ਤੋਂ ਵੱਧ ਲੀਡ ਗਿੱਲ ਹਲਕੇ ਤੋਂ ਜੀਵਨ ਸਿੰਘ ਸੰਗੋਵਾਲ ਨੇ ਪ੍ਰਾਪਤ ਕੀਤੀ ਹੈ ਉਨ੍ਹਾਂ ਦਰਸ਼ਨ ਸਿੰਘ ਸ਼ਿਵਾਲਿਕ ਨੂੰ 57 ਹਜ਼ਾਰ ਦੇ ਕਰੀਬ ਵੋਟਾਂ ਨਾਲ ਮਾਤ (sangowal defeated shiwalik with a big margin) ਦਿੱਤੀ ਹੈ ਲੁਧਿਆਣਾ ਵਿਚ ਮੰਤਰੀ ਭਾਰਤ ਭੂਸ਼ਣ ਆਸ਼ੂ ਆਪਣੀ ਸੀਟ ਹਾਰ ਗਏ।

ਵੱਡੇ ਲੀਡਰਾਂ ਨੂੰ ਦਿੱਤੀ ਮਾਤ

ਇੰਨਾ ਹੀ ਨਹੀਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਬੈਂਸ ਵੀ ਆਪਣੀ ਸੀਟ ਨਹੀਂ ਬਚਾ ਸਕੇ। ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਲੁਧਿਆਣਾ ਤੋਂ ਸੁਪੜਾ ਸਾਫ ਕਰ ਦਿੱਤਾ ਹੈ। ਹਾਲਾਂਕਿ ਕਾਂਗਰਸ ਦਾ ਲੁਧਿਆਣਾ ਗੜ੍ਹ ਮੰਨਿਆ ਜਾਂਦਾ ਰਿਹਾ ਪਰ ਇਸ ਵਾਰ ਕਾਂਗਰਸ ਲੁਧਿਆਣਾ ਤੋਂ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ।

ਇਹ ਵੀ ਪੜ੍ਹੋ:ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ



ABOUT THE AUTHOR

...view details