ਲੁਧਿਆਣਾ:ਜ਼ਿਲ੍ਹੇ ’ਚ ਬੀਤੀ ਰਾਤ ਇਕ ਚੋਣ ਚਰਚਾ ’ਚ ਹੰਗਾਮਾ ਹੋ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Bharat bhushan ashu) ਚੋਣ ਚਰਚਾ ਅੱਧ ਵਿਚਾਲੇ ਛੱਡ ਕੇ ਚਲੇ ਗਏ। ਲੁਧਿਆਣਾ ਦੇ ਵਿਚ ਬੀਤੀ ਰਾਤ ਇੱਕ ਨਿਜੀ ਹੋਟਲ ਵਿੱਚ ਸਨਅਤਕਾਰਾਂ ਵੱਲੋਂ ਕਰਵਾਈ ਚੋਣ ਚਰਚਾ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਸ਼ੋਰ ਮਚਾ ਦਿੱਤਾ। ਇਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਦ ਡਿਸਕਸ਼ਨ (election debate ) ਅੱਧ ਵਿਚਾਲੇ ਛੱਡ ਕੇ ਚਲੇ ਗਏ ਅਤੇ ਪੈਨਲ ਦੇ ਬਾਕੀ ਮੈਂਬਰ ਵੀ ਉੱਠ ਗਏ ਦਰਅਸਲ ਇਹ ਪੂਰਾ ਵਿਵਾਦ ਉਦੋਂ ਹੋਇਆ ਜਦੋਂ ਐਲ ਐਮ ਏ ਵੱਲੋਂ ਇੰਡਸਟਰੀ ਨੂੰ ਲੈ ਕੇ ਇਕ ਡਿਸਕਸ਼ਨ ਰੱਖੀ ਗਈ ਸੀ।
ਇਸ ਦੌਰਾਨ ਪੈਨਲ ਦੇ ਵਿੱਚ ਭਾਰਤ ਭੂਸ਼ਣ ਆਸ਼ੂ, ਮਹੇਸ਼ਇੰਦਰ ਗਰੇਵਾਲ, ਤਰੁਣ ਜੈਨ ਬਾਵਾ, ਐਨ ਐਸ ਕੰਗ ਅਤੇ ਤਾਜਪੁਰੀ ਇੰਡਸਟਰੀ ਨੂੰ ਲੈ ਕੇ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਤਰੁਣ ਜੈਨ ਬਾਵਾ ਨੇ ਮੰਤਰੀ ਆਸ਼ੂ ਨੂੰ ਸਵਾਲ ਕੀਤਾ ਕਿ ਆਖਰ ਇੰਡਸਟਰੀ ਲਈ ਕੀਤਾ ਕੀ ਹੈ। ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਵਧ ਗਿਆ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਨੇ ਤਰੁਣ ਜੈਨ ਬਾਵਾ ਨੂੰ ਡਿਸਕਸ਼ਨ ਅੰਦਰ ਵਿਘਨ ਪਾਉਣ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਡਿਸਕਸ਼ਨ ਅੱਧ ਵਿਚਾਲੇ ਹੀ ਬੰਦ ਹੋ ਗਈ।