ਪੰਜਾਬ

punjab

ETV Bharat / city

ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ਉੱਤੇ ਫੈਸਲਾ ਸੁਰੱਖਿਅਤ, 9 ਸਤੰਬਰ ਨੂੰ ਅਗਲੀ ਸੁਣਵਾਈ

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ਉੱਤੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ ਹੈ। ਅਦਾਲਤ ਨੇ 9 ਸਤੰਬਰ ਤੱਕ ਹੁਕਮਾਂ ਨੂੰ ਸੁਰੱਖਿਅਤ ਰੱਖ ਲਿਆ ਹੈ।

Bharat Bhushan Ashu bail petition
ਜ਼ਮਾਨਤ ਪਟੀਸ਼ਨ ਉੱਤੇ ਫੈਸਲਾ ਸੁਰੱਖਿਅਤ

By

Published : Sep 7, 2022, 12:50 PM IST

Updated : Sep 7, 2022, 3:15 PM IST

ਲੁਧਿਆਣਾ:ਟਰਾਂਸਪੋਰਟ ਟੈਂਡਰ ਘੁਟਾਲਿਆਂ ਮਾਮਲੇ ਵਿਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ਜ਼ਿਲ੍ਹਾ ਅਦਾਲਤ ਵਿਚ ਲਾਈ ਗਈ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਹੋਈ। ਇਸ ਦੌਰਾਨ ਕੋਰਟ ਚ ਜ਼ਮਾਨਤ ਅਰਜ਼ੀ ’ਤੇ ਬਹਿਸ ਹੋਈ ਜਿਸ ਤੋਂ ਬਾਅਦ ਅਦਾਲਤ ਨੇ 9 ਸਤੰਬਰ ਤੱਕ ਆਰਡਰ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ।

ਦੱਸ ਦਈਏ ਕਿ ਡੇਢ ਘੰਟਾ ਦੋਹਾਂ ਪੱਖਾਂ ਦੇ ਵਕੀਲਾਂ ਵਿਚਾਲੇ ਬਹਿਸ ਹੋਈ ਜਿਸ ਤੋਂ ਬਾਅਦ 9 ਸਤੰਬਰ ਤੱਕ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ ਅਤੇ ਹੁਣ ਅਦਾਲਤ ਨੇ ਸਿਰਫ 9 ਸਤੰਬਰ ਨੂੰ ਆਪਣਾ ਫੈਸਲਾ ਸੁਣਾਉਣਾ ਹੈ, ਹਾਲਾਕਿ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਚੋਂ ਨਹੀਂ ਪੇਸ਼ ਕੀਤਾ ਗਿਆ ਉਹ ਪਟਿਆਲਾ ਦੀ ਜੇਲ੍ਹ ਵਿੱਚ ਜੁਡੀਸ਼ੀਅਲ ਰਿਮਾਂਡ ’ਤੇ ਹਨ।

ਜ਼ਮਾਨਤ ਪਟੀਸ਼ਨ ਉੱਤੇ ਫੈਸਲਾ ਸੁਰੱਖਿਅਤ

ਇਸ ਸਬੰਧੀ ਸਰਕਾਰੀ ਵਕੀਲ ਰਾਜਬੀਰ ਸਿੰਘ ਚਹਿਲ ਵੱਲੋਂ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਸਪੈਸ਼ਲ ਜੱਜ ਅਜੀਤ ਅੱਤਰੀ ਦੀ ਅਦਾਲਤ ਵਿਚ ਬੇਲ ’ਤੇ ਸੁਣਵਾਈ ਹੋਈ। ਉਨ੍ਹਾਂ ਦੱਸਿਆ ਕਿ ਸਰਕਾਰੀ ਵਕੀਲ ਅਤੇ ਮੁਲਜ਼ਮ ਪੱਖ ਦੇ ਵਕੀਲ ਵਿਚਕਾਰ ਇੱਕ ਘੰਟੇ ਤੋਂ ਵੱਧ ਬਹਿਸ ਚੱਲੀ ਜਿਸ ਤੋਂ ਬਾਅਦ ਅਦਾਲਤ ਨੇ 9 ਸਤੰਬਰ ਤੱਕ ਲਈ ਫ਼ੈਸਲਾ ਸੁਰੱਖਿਅਤ ਰੱਖ ਲਿਆ।

ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਨਾ ਮਿਲੇ ਇਸ ਲਈ ਸਰਕਾਰੀ ਵਕੀਲਾਂ ਵੱਲੋਂ ਬੜੀ ਮਜ਼ਬੂਤੀ ਨਾਲ ਆਪਣਾ ਪੱਖ ਅਦਾਲਤ ਚ ਰੱਖਿਆ ਗਿਆ ਹੈ, ਉਨ੍ਹਾਂ ਕਿਹਾ ਭਾਰਤ ਭੂਸ਼ਣ ਆਸ਼ੂ ਨੂੰ ਪੇਸ਼ ਨਹੀਂ ਕੀਤਾ ਗਿਆ ਪਰ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦਾ ਪੱਖ ਰੱਖਿਆ ਹੈ ਹੁਣ 9 ਤਰੀਕ ਨੂੰ ਅਦਾਲਤ ਆਪਣਾ ਫੈਸਲਾ ਸੁਣਾਵੇਗੀ।

ਸੈਲੂਨ ਵਿਚੋਂ ਕੀਤਾ ਸੀ ਗ੍ਰਿਫ਼ਤਾਰ:ਕਾਬਿਲੇਗੌਰ ਹੈ ਕਿ ਸਾਬਕਾ ਮੰਤਰੀ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu Arrest) ਨੂੰ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਲੁਧਿਆਣਾ ਵਿਖੇ ਇੱਕ ਸੈਲੂਨ ਵਿਚੋਂ (Bharat Bhushan Ashu case new update) ਗ੍ਰਿਫ਼ਤਾਰ ਕੀਤਾ ਸੀ।


ਇਹ ਹੈ ਮਾਮਲਾ : ਦੱਸ ਦਈਏ ਕਿ 200 ਕਰੋੜ ਦੇ ਟੈਂਡਰ ਘੁਟਾਲੇ (Corruption Case) ਨੂੰ ਲੈ ਕੇ ਸਾਬਕਾ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਠੇਕੇਦਾਰ ਤੇਲੂ ਰਾਮ ਜਗਰੂਪ ਸਿੰਘ ਸੰਦੀਪ ਭਾਟੀਆ ਤੋਂ ਇਲਾਵਾ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਅਤੇ ਭਾਗੀਦਾਰਾਂ ਦੇ ਨਾਮ ਸ਼ਾਮਲ ਹਨ। ਤੇਲੂ ਰਾਮ ਨੂੰ ਵਿਜੀਲੈਂਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਵਿਜੀਲੈਂਸ ਨੇ ਪ੍ਰੈੱਸ ਨੋਟ ਵਿੱਚ ਖੁਲਾਸਾ ਕੀਤਾ ਹੈ ਕਿ ਤੇਲੂ ਰਾਮ ਨੇ ਹੀ ਮੰਨ ਲਿਆ ਹੈ ਕਿ ਉਹ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂ ਮਲਹੋਤਰਾ ਰਾਹੀ ਆਸ਼ੂ ਨੂੰ ਮਿਲਿਆ ਸੀ ਅਤੇ ਟੈਂਡਰ ਪ੍ਰਾਪਤ ਕੀਤਾ ਸੀ।

ਇਹ ਵੀ ਪੜੋ:ਵਿਰੋਧ ਵਜੋਂ ਵਿਧਾਇਕ ਨੂੰ ਚਾਬੀਆਂ ਸੌਂਪਣ ਪੁੱਜੇ ਟੈਕਸੀ ਯੂਨੀਅਨ ਦੇ ਮੈਂਬਰ, ਗੁਰਪ੍ਰੀਤ ਗੋਗੀ ਦੇ ਘਰ ਦਾ ਕੀਤਾ ਘਿਰਾਓ

Last Updated : Sep 7, 2022, 3:15 PM IST

ABOUT THE AUTHOR

...view details