ਲੁਧਿਆਣਾ:ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ (bharat bhushan ashu arrested) ਤੋਂ ਬਾਅਦ ਵਿਜੀਲੈਂਸ ਦਫਤਰ ਦੇ ਬਾਹਰ ਕਾਂਗਰਸੀ ਵਰਕਰਾਂ ਵੱਲੋਂ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਭਾਰਤ ਭੂਸ਼ਣ ਦੇ ਹੱਕ ਵਿੱਚ ਨਾਅਰਾ ਮਾਰਿਆ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕੁਲਜੀਤ ਨਾਗਰਾ ਦੇ ਨਾਲ ਵਿਜੀਲੈਂਸ ਦਫਤਰ ਪਹੁੰਚੇ ਅਤੇ ਕਿਹਾ ਕਿ ਇਹ ਢੰਗ ਜਾਂਚ ਦਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੇ ਬਿਨਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹ ਤਰੀਕਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਖੋਰੀ ਦੀ ਰਾਜਨੀਤੀ ਉੱਤੇ ਉਤਰ ਆਈ ਹੈ ਇਸ ਕਰਕੇ ਅਜਿਹੀ ਕੋਝੀ ਹਰਕਤਾਂ ਕਰ ਰਹੀ ਹੈ।
ਇਹ ਵੀ ਪੜੋ:Corruption Case ਘੁਟਾਲੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਦੀ ਪੇਸ਼ੀ ਅੱਜ
ਅਗਲੀ ਰਣਨੀਤੀ ’ਤੇ ਵਿਚਾਰ: ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਫੈਸਲਾ ਕਰਾਂਗੇ ਕਿ ਅੱਗੇ ਦੀ ਸਾਡੀ ਰਣਨੀਤੀ ਕੀ ਰਹੇਗੀ। ਉਨ੍ਹਾਂ ਕਿਹਾ ਕਿ ਕਾਨੂੰਨੀ ਲੜਾਈ ਵੀ ਲੜਾਂਗੇ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਵਿਜੀਲੈਂਸ ਦਫਤਰ ਦੇ ਬਾਹਰ ਸਾਡੇ ਵੱਲੋਂ ਕੋਈ ਧਰਨਾ ਦਿ ਕੋਲ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਵਰਕਰਾਂ ਦੇ ਨਾਲ ਮਿਲ ਕੇ ਗੱਲਬਾਤ ਕਰਨਗੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਦੇ ਵਿੱਚ ਅਸੀਂ ਸਾਰੇ ਕਾਂਗਰਸ ਦੇ ਲੀਡਰ ਇਕੱਠੇ ਹੋ ਕੇ ਵਿਜੀਲੈਂਸ ਦਫਤਰ ਗਏ ਸਨ ਅਤੇ ਜੇਕਰ ਅਜਿਹੀ ਗੱਲ ਸੀ ਤਾਂ ਉਥੇ ਹੀ ਗੱਲ ਪੂਰੀ ਹੋਣੀ ਚਾਹੀਦੀ ਸੀ, ਲੁਧਿਆਣਾ ਆ ਕੇ ਭਾਰਤ ਭੂਸ਼ਣ ਆਸ਼ੂ ਨੂੰ ਬਿਨਾਂ ਵਜ੍ਹਾ ਇਸ ਤਰ੍ਹਾਂ ਗ੍ਰਿਫਤਾਰ ਕਰਕੇ (bharat bhushan ashu arrested) ਲਿਆਉਣਾ ਸਹੀ ਨਹੀਂ ਲੱਗ ਰਿਹਾ। ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਹੁਣ ਅਗਲੇਰੀ ਰਣਨੀਤੀ ਕੱਲ੍ਹ ਹੀ ਤਿਆਰ ਕਰਾਂਗੇ ਕਿ ਅਸੀਂ ਧਰਨੇ ਲਾਉਣੇ ਹਨ ਜਾਂ ਫਿਰ ਅੱਗੇ ਦੀ ਕਾਨੂੰਨੀ ਲੜਾਈ ਕਿਵੇਂ ਲੜਨੀ ਹੈ।