ਪੰਜਾਬ

punjab

ETV Bharat / city

ਦਿੱਲੀ ਚੋਣਾਂ 'ਚ ਆਪ ਦੀ ਲੀਡ 'ਤੇ ਲੁਧਿਆਣਾ 'ਚ ਜਸ਼ਨ, ਬੈਂਸ ਨੇ ਦਿੱਤੀ ਵਧਾਈ - ਸਿਮਰਜਿਤ ਸਿੰਘ ਬੈਂਸ

ਦਿੱਲੀ ਵਿੱਚ ਆਪ ਦੀ ਲੀਡ 'ਤੇ ਲੁਧਿਆਣਾ 'ਚ ਜਸ਼ਨ ਮਨਾਇਆ ਜਾ ਰਿਹਾ ਹੈ। ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਇਹ ਵਿਕਾਸ ਦੀ ਜਿੱਤ ਹੋਈ ਹੈ। ਇਸ ਮੌਕੇ ਸਿਮਰਜਿਤ ਸਿੰਘ ਬੈਂਸ ਨੇ ਵੀ ਆਪ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

ਦਿੱਲੀ ਚੋਣਾਂ 2020
ਦਿੱਲੀ ਚੋਣਾਂ 2020

By

Published : Feb 11, 2020, 1:16 PM IST

ਲੁਧਿਆਣਾ: ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ ਨੂੰ ਲੈ ਕੇ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਜਗਰਾਓਂ ਤੋਂ ਆਪ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਹੈ ਕਿ ਇਹ ਵਿਕਾਸ ਦੀ ਜਿੱਤ ਹੋਈ ਹੈ। ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਆਪਣੀ ਵੋਟ ਦਿੱਤੀ ਹੈ, ਜਿਸ ਦਾ ਅੱਜ ਨਤੀਜਾ ਵੇਖਣ ਨੂੰ ਮਿਲਿਆ।

ਦਿੱਲੀ ਚੋਣਾਂ 'ਚ ਆਪ ਦੀ ਲੀਡ 'ਤੇ ਲੁਧਿਆਣਾ 'ਚ ਜਸ਼ਨ

ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਆਪਣਾ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂਅ 'ਤੇ ਸਿਆਸਤ ਕਰਨ ਵਾਲਿਆਂ ਨੂੰ ਆਪ ਦਾ ਇਹ ਕਰਾਰਾ ਜਵਾਬ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਨਾਲ ਪੰਜਾਬ ਦੇ ਵਰਕਰਾਂ ਅਤੇ ਆਗੂਆਂ ਵਿੱਚ ਵੀ ਜੋਸ਼ ਹੈ ਅਤੇ ਇਨ੍ਹਾਂ ਨਤੀਜਿਆਂ ਦਾ ਅਸਰ ਆਉਂਦੇ ਦਿਨਾਂ 'ਚ ਪੰਜਾਬ ਦੀ ਸਿਆਸਤ 'ਤੇ ਵੀ ਪਵੇਗਾ।

ਬੈਂਸ ਨੇ ਦਿੱਤੀ ਵਧਾਈ

ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਵੋਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਇਹ ਸਾਬਿਤ ਹੁੰਦਾ ਹੈ ਕਿ ਲੋਕਤੰਤਰ ਵਿੱਚ ਅੱਜ ਵੀ ਵਿਕਾਸ ਨੂੰ ਹੀ ਲੋਕ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਝੂਠ ਬੋਲਣ ਵਾਲਿਆਂ ਨੂੰ ਕਰਾਰੀ ਚਪੇੜ ਮਾਰੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਦੀ ਵਿਧਾਨ ਸਭਾ ਚੋਣਾਂ ਨੂੰ ਸਮਾਂ ਹੈ।

ABOUT THE AUTHOR

...view details