ਲੁਧਿਆਣਾ: ਪੰਜਾਬ ’ਚ ਵਿਧਾਨਸਭਾ ਚੋਣਾਂ 2022 (2022 Punjab Assembly Election) ਦਾ ਐਲਾਨ ਹੋ ਚੁੱਕਿਆ ਹੈ। ਇਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਕੋਰੋਨਾ ਮਹਾਂਮਾਰੀ ਕਰਕੇ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ 15 ਜਨਵਰੀ ਤੱਕ ਨਾ ਤਾਂ ਕੋਈ ਪੰਜਾਬ ਦੇ ਵਿੱਚ ਕੋਈ ਵੱਡੀ ਰੈਲੀ ਕਰ ਸਕੇਗਾ ਅਤੇ ਨਾ ਹੀ ਜਨ ਸਭਾਵਾਂ ਹੋਣਗੀਆਂ।
ਸਿਰਫ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਆਪਣਾ ਪ੍ਰਚਾਰ ਕਰਨ ਲਈ ਚੋਣ ਕਮਿਸ਼ਨ ਵੱਲੋਂ ਸਲਾਹ ਦਿੱਤੀ ਗਈ ਹੈ। ਜਿਸ ਨੂੰ ਵੇਖਦਿਆਂ ਹੁਣ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੀ ਸੋਸ਼ਲ ਮੀਡੀਆ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਪਰ ਉਹ ਲੋਕ ਜੋ ਪਿੰਡਾਂ ਵਿੱਚ ਹਾਲੇ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਦੇ ਉਨ੍ਹਾਂ ਤੱਕ ਆਪਣੀ ਗੱਲ ਪਹੁੰਚਾਉਣਾ ਉਮੀਦਵਾਰਾਂ ਦੇ ਸਾਹਮਣੇ ਇੱਕ ਵੱਡਾ ਚੈਲੇਂਜ ਖੜਾ ਹੋ ਗਿਆ ਹੈ। ਫਿਲਹਾਲ ਉਮੀਦਵਾਰ ਹੁਣ ਡੋਰ ਟੂ ਡੋਰ ਕੰਪੇਨ ਰਾਹੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਤੱਕ ਕੋਸ਼ਿਸ਼ ਕਰ ਰਹੇ ਹਨ।
'ਚੋਣ ਕਮਿਸ਼ਨ ਨੇ ਸਹੀ ਲਿਆ ਫੈਸਲਾ'
ਈਟੀਵੀ ਭਾਰਤ ਨੇ ਜਦੋਂ ਇਸ ਸਬੰਧ ’ਚ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਪ੍ਰਚਾਰ ਦਾ ਚੰਗਾ ਸਾਧਨ ਹੈ ਇਸ ਦੇ ਫ਼ਾਇਦੇ ਵੀ ਹਨ ਅਤੇ ਨੁਕਸਾਨ ਵੀ। ਇਸ ਨਾਲ ਲੜਾਈਆਂ ਨਹੀਂ ਹੋਣਗੀਆਂ ਕਿ ਕੋਈ ਉਸ ਦੀ ਰੈਲੀ ਚ ਗਿਆ ਜਾਂ ਕੋਈ ਉਸ ਦੀ ਰੈਲੀ ਚ ਗਿਆ। ਧੜੇਬਾਜ਼ੀ ਖ਼ਤਮ ਹੋਵੇਗੀ। ਨਾਲ ਹੀ ਬਜ਼ੁਰਗ, ਮਾਤਾਵਾਂ ਅਤੇ ਜੋ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦੇ ਉਨ੍ਹਾਂ ਤੱਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਗੱਲ ਪਹੁੰਚਾਉਣਾ ਇੱਕ ਵੱਡਾ ਚੈਲੇਂਜ ਹੋਵੇਗਾ। ਇਸ ਕਰਕੇ ਇਸ ਦੇ ਫ਼ਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ ਪਰ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਚੋਣ ਕਮਿਸ਼ਨ ਵੱਲੋਂ ਜੋ ਫ਼ੈਸਲਾ ਲਿਆ ਗਿਆ ਉਹ ਉਸ ਦਾ ਸਵਾਗਤ ਕਰਦੇ ਹਨ।
'ਵਰਕਰਾਂ ਨੂੰ ਕੀਤਾ ਜਾ ਰਿਹਾ ਮਜ਼ਬੂਤ'