ਲੁਧਿਆਣਾ: ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਮਾਂ ਸਾਰਣੀ ਆ ਚੁੱਕਿਆ ਹੈ, ਜੇਕਰ ਸਪੱਸ਼ਟ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਪੰਜਾਬ ਵਿੱਚ ਚੋਣ ਜ਼ਾਬਤਾ ਲੱਗ ਚੁੱਕਿਆ ਹੈ, ਜਿਸ ਕਾਰਨ ਮੁੱਖ ਚੋਣ ਕਮਿਸ਼ਨ ਕੁੱਝ ਹਿਦਾਇਤਾਂ ਨਿਰਧਾਰਿਤ ਕਰਦਾ ਹੈ, ਜਿਸਨੂੰ ਮੰਨਣਾ ਹਰ ਪਾਰਟੀ, ਕਾਰੀਕਰਤੇ ਦਾ ਕਰੱਤਵ ਹੈ। ਜੇਕਰ ਕੋਈ ਇਸ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ 'ਤੇ ਮੁੱਖ ਚੋਣ ਅਧਿਕਾਰੀ ਬਣਦੀ ਕਾਰਵਾਈ ਕਰਦਾ ਹੈ।
ਇਸੇ ਤਰ੍ਹਾਂ ਹੀ ਜ਼ਿਲਾਂ ਲੁਧਿਆਣੇ ਤੋਂ ਇੱਕ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਪੰਜਾਬ ਲੋਕ ਕਾਂਗਰਸ ਦੀ ਪਾਰਟੀ ਨੇ ਲੁਧਿਆਣੇ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ ਕਿ ਜ਼ਿਲੇ ਦੇ ਮੇਅਰ ਦੁਆਰਾ ਕੈਂਪ ਇਲਾਕੇ ਵਿੱਚ ਚੈੱਕ ਵੰਡ ਕੇ ਨਿਯਮ ਦੀ ਉਲੰਘਣਾ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਹ ਚੈੱਕ ਭਾਰਤ ਭੂਸ਼ਣ ਆਸ਼ੂ ਦੀ ਮੌਜੂਦਗੀ ਵਿੱਚ ਵੰਡੇ ਗਏ ਹਨ। ਇਸ ਸਾਰੀ ਗੱਲ 'ਤੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਪੁਖਤਾ ਸਬੂਤ ਦੇ ਆਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ।