ਪੰਜਾਬ

punjab

ETV Bharat / city

ਏਸੀਪੀ ਕੋਹਲੀ ਦੀ ਹੋਈ ਅੰਤਿਮ ਅਰਦਾਸ, ਡੀਜੀਪੀ ਨੇ ਦਿੱਤੀ ਸ਼ਰਧਾਂਜਲੀ - ਡੀਜੀਪੀ ਦਿਨਕਰ ਗੁਪਤਾ

ਏਸੀਪੀ ਅਨਿਲ ਕੋਹਲੀ ਦੀ ਅੰਤਿਮ ਅਰਦਾਸ ਐਤਵਾਰ ਨੂੰ ਸਰਾਭਾ ਨਗਰ ਦੇ ਮਾਤਾ ਦੁਰਗਾ ਮੰਦਿਰ ਵਿੱਚ ਕਰਵਾਈ ਗਈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਕਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਐਤਵਾਰ ਨੂੰ ਹੋਈ ਏਸੀਪੀ ਕੋਹਲੀ ਦੀ ਅੰਤਿਮ ਅਰਦਾਸ, ਡੀਜੀਪੀ ਨੇ ਦਿੱਤੀ ਸ਼ਰਧਾਂਜਲੀ
ਐਤਵਾਰ ਨੂੰ ਹੋਈ ਏਸੀਪੀ ਕੋਹਲੀ ਦੀ ਅੰਤਿਮ ਅਰਦਾਸ, ਡੀਜੀਪੀ ਨੇ ਦਿੱਤੀ ਸ਼ਰਧਾਂਜਲੀ

By

Published : May 10, 2020, 5:25 PM IST

ਲੁਧਿਆਣਾ: ਕੋਰੋਨਾ ਵਾਇਰਸ ਮਹਾਂਮਾਰੀ ਦਾ ਸ਼ਿਕਾਰ ਹੋਏ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦੀ ਅੰਤਿਮ ਅਰਦਾਸ ਐਤਵਾਰ ਨੂੰ ਸਰਾਭਾ ਨਗਰ ਦੇ ਮਾਤਾ ਦੁਰਗਾ ਮੰਦਿਰ ਵਿੱਚ ਕਰਵਾਈ ਗਈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਐਤਵਾਰ ਨੂੰ ਹੋਈ ਏਸੀਪੀ ਕੋਹਲੀ ਦੀ ਅੰਤਿਮ ਅਰਦਾਸ, ਡੀਜੀਪੀ ਨੇ ਦਿੱਤੀ ਸ਼ਰਧਾਂਜਲੀ

ਡੀਜੀਪੀ ਦਿਨਕਰ ਗੁਪਤਾ ਨੇ ਏਸੀਪੀ ਅਨਿਲ ਕੋਹਲੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਕਾਂਗਰਸ ਦੇ ਵਿਧਾਇਕ ਵੀ ਸ਼ਾਮਿਲ ਹੋਏ।

ਇਸ ਪੂਰੇ ਧਾਰਮਿਕ ਸਮਾਗਮ ਦੌਰਾਨ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਡੀਜੀਪੀ ਗੁਪਤਾ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਸੋਸ਼ਲ ਮੀਡੀਆ 'ਤੇ ਪੂਰੇ ਸਮਾਗਮ ਨੂੰ ਲਾਇਵ ਚਲਾਇਆ ਗਿਆ।

ਜ਼ਿਕਰਯੋਗ ਹੈ ਕਿ ਏਸੀਪੀ ਅਨਿਲ ਕੋਹਲੀ ਦੇਸ਼ ਦੇ ਪਹਿਲੇ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਦੀ 18 ਅਪ੍ਰੈਲ, 2020 ਨੂੰ ਲੁਧਿਆਣਾ ਵਿਖੇ ਕੋਵਿਡ-19 ਕਰਕੇ ਮੌਤ ਹੋ ਗਈ ਸੀ।

ABOUT THE AUTHOR

...view details