ਪੰਜਾਬ

punjab

ETV Bharat / city

ਲੁਧਿਆਣਾ ਨਗਰ ਸੁਧਾਰ ਟਰੱਸਟ ਦਾ ਸ਼ੌਪਿੰਗ ਕੰਪਲੈਕਸ ਬਣਿਆ "ਚਿੱਟਾ ਹੱਥੀ" - ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ

ਲੁਧਿਆਣਾ ਨਗਰ ਸੁਧਾਰ ਟਰੱਸਟ ਨੇ 2007 ਵਿੱਚ ਬਣਾਇਆ ਸ਼ੌਪਿੰਗ ਕੰਪਲੈਕਸ ਨਿਲਾਮੀ 'ਤੇ ਲਾਇਆ ਹੈ। ਟਰੱਸਟ ਨੇ 20 ਫੀਸਦੀ ਨਿਲਾਮੀ ਦੀ ਕੀਮਤ ਵਿੱਚ ਕਟੌਤੀ ਕਰ ਨਿਲਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਬਾਵਜੂਦ ਵੀ ਇਸ ਕੰਪਲੈਕਸ ਨੂੰ ਖਰੀਦਣ ਵਾਲਾ ਕੋਈ ਸਾਹਮਣੇ ਨਹੀਂ ਆ ਰਿਹਾ।

ਲੁਧਿਆਣਾ ਨਗਰ ਸੁਧਾਰ ਟਰੱAnother bid Fail to sell LIT 'white elephant' Shopping complexਸਟ ਦਾ ਸ਼ੌਪਿੰਗ ਕੰਪਲੈਕਸ ਬਣਿਆ "ਚਿੱਟਾ ਹੱਥੀ "
ਲੁਧਿਆਣਾ ਨਗਰ ਸੁਧਾਰ ਟਰੱਸਟ ਦਾ ਸ਼ੌਪਿੰਗ ਕੰਪਲੈਕਸ ਬਣਿਆ "ਚਿੱਟਾ ਹੱਥੀ"

By

Published : Jul 7, 2020, 8:05 AM IST

Updated : Jul 7, 2020, 10:54 AM IST

ਲੁਧਿਆਣਾ: ਪੰਜਾਬ ਸਰਕਾਰ ਅਤੇ ਇਸ ਦੀਆਂ ਸੰਸਥਾਵਾਂ ਵੱਲੋਂ ਬਹੁਤ ਸਾਰੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਹਾਲ ਵੀ ਬਹੁਤੇ ਸਰਕਾਰੀ ਪ੍ਰੋਜੈਕਟਾਂ ਵਾਲਾ ਵੇਖਣ ਨੂੰ ਮਿਲਦਾ ਹੈ। ਸਰਕਾਰ ਦੀਆਂ ਆਪਣੀਆਂ ਸੰਸਥਾਵਾਂ ਪ੍ਰਤੀ ਰੁਖ ਅਤੇ ਨੀਤੀਆਂ ਦੀ ਘਾਟ ਇਨ੍ਹਾਂ ਪ੍ਰੋਜੈਕਟਾਂ ਨੂੰ ਮਿੱਟੀ ਵਿੱਚ ਮਿਲਾ ਦਿੰਦੀ ਹੈ। ਕੁਝ ਇਸੇ ਤਰ੍ਹਾਂ ਦੇ ਹਲਾਤਾਂ ਨਾਲ ਜੂਝ ਰਿਹਾ ਹੈ ਲੁਧਿਆਣਾ ਦੇ ਰਾਣੀ ਝਾਂਸੀ ਰੋਡ 'ਤੇ ਨਗਰ ਸੁਧਾਰ ਟਰੱਸਟ ਦਾ 2007 ਵਿੱਚ ਬਣਿਆ ਸ਼ੌਪਿੰਗ ਕੰਪਲੈਕਸ, ਜੋ ਅੱਜ ਕੱਲ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਟਰੱਸਟ ਇਸ ਨੂੰ ਵੇਚਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੀ ਹੈ।

ਲੁਧਿਆਣਾ ਨਗਰ ਸੁਧਾਰ ਟਰੱਸਟ ਦਾ ਸ਼ੌਪਿੰਗ ਕੰਪਲੈਕਸ ਬਣਿਆ "ਚਿੱਟਾ ਹੱਥੀ "

ਸਾਲ 2000 ਵਿੱਚ ਤਤਕਾਲੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਰਾਮ ਜੀ ਦਾਸ ਟੰਡਨ ਨੇ ਇਸ ਸ਼ੌਪਿੰਗ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਸੀ। ਇਹ ਕੰਪਲੈਕਸ 7 ਸਾਲ ਦੇ ਵਿੱਚ ਯਾਨੀ ਕਿ 2007 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਸੀ।

ਹੁਣ ਤੱਕ ਟਰੱਸਟ ਇਸ ਨੂੰ ਵੇਚਣ ਲਈ ਦੋ ਨਿਲਾਮੀਆਂ ਕਰ ਚੁੱਕੀ ਹੈ ਪਰ ਇਸ ਨੂੰ ਖਰੀਦਣ ਵਾਲਾ ਕੋਈ ਵੀ ਅੱਗੇ ਨਹੀਂ ਆ ਰਿਹਾ। ਇਸ ਸ਼ੌਪਿੰਗ ਕੰਪਲੈਕਸ ਦੇ ਵਿੱਚ ਬੈਂਕ, ਸ਼ੋਅ ਰੂਮ, ਦੁਕਾਨਾਂ, ਦਫ਼ਤਰ ਅਤੇ ਸੈਂਕੜੇ ਗੱਡੀਆਂ ਲਈ ਪਾਰਕਿੰਗ ਦੀ ਥਾਂ ਹੈ ਪਰ ਇਹ ਇਮਾਰਤ ਹੁਣ ਖੰਡਰ ਬਣਦੀ ਜਾ ਰਹੀ ਹੈ ਹਾਲਾਤ ਇਹ ਨੇ ਕਿ ਕੋਈ ਵੀ ਕੰਪਨੀ ਇਸ ਨੂੰ ਖਰੀਦ ਨਹੀਂ ਰਹੀ।

2009-2013 ਤੱਕ ਵੀ ਇੰਪਰੂਵਮੈਂਟ ਟਰੱਸਟ ਵੱਲੋਂ ਇਸ ਕੰਪਲੈਕਸ ਨੂੰ ਨਿਲਾਮੀ 'ਤੇ ਲਾਇਆ ਸੀ ਪਰ ਉਦੋਂ ਵੀ ਕਿਸੇ ਨੇ ਬੋਲੀ ਨਹੀਂ ਲਾਈ, ਉਦੋਂ ਇਸ ਦੀ ਕੀਮਤ 197 ਕਰੋੜ ਰੁਪਏ ਰੱਖੀ ਗਈ ਸੀ। ਇਸ ਵਾਰ ਵੀ ਇਸ ਦੀ ਨਿਲਾਮੀ ਨਾ ਹੋਣ 'ਤੇ ਸਾਲ 2020 'ਚ ਇਸ ਦੀ ਕੀਮਤ ਨੂੰ 20 ਫੀਸਦੀ ਘੱਟ ਕਰ ਦਿੱਤਾ ਗਿਆ ਅਤੇ 157 ਕਰੋੜ ਰੁਪਏ ਦੀ ਬੋਲੀ ਮਿੱਥੀ ਗਈ ਅਤੇ ਹੁਣ ਵੀ ਇਹ ਨਿਲਾਮ ਨਹੀਂ ਹੋ ਰਿਹਾ।

ਇੱਕ ਪਾਸੇ ਜਿੱਥੇ ਇੰਪਰੂਵਮੈਂਟ ਟਰੱਸਟ ਦਾ ਦਾਅਵਾ ਹੈ ਕਿ ਇਸ ਦੀ ਕੋਈ ਬੋਲੀ ਨਹੀਂ ਲਾ ਰਿਹਾ, ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਨੇ ਇਸ ਨੂੰ ਪ੍ਰਸ਼ਾਸਨ ਦੀ ਨਾਲਾਇਕੀ ਦੱਸਿਆ ਹੈ। ਲੁਧਿਆਣਾ ਅਕਾਲੀ ਦਲ ਯੂਥ ਦੇ ਜ਼ਿਲਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਇੰਪਰੂਵਮੈਂਟ ਟਰੱਸਟ ਇਸ ਨੂੰ ਆਪਣੇ ਕਾਂਗਰਸ ਦੇ ਕਿਸੇ ਲੀਡਰ ਨੂੰ ਫਾਇਦਾ ਪਹੁੰਚਾਉਣ ਲਈ ਇਸ ਦੀ ਨਿਲਾਮੀ ਨਹੀਂ ਕਰ ਰਹੀ ਅਤੇ ਘੱਟ ਕੀਮਤਾਂ 'ਚ ਇਸ ਨੂੰ ਵੇਚਣ ਦੀ ਪੂਰੀ ਸਾਜ਼ਿਸ਼ ਰਚ ਰਹੀ ਹੈ।

ਉਧਰ ਇਸ ਸਬੰਧੀ ਲੁਧਿਆਣਾ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੇ ਕਿਹਾ ਕਿ ਕੋਈ ਵੀ ਇਸ ਦੀ ਬੋਲੀ ਨਹੀਂ ਲੈ ਰਿਹਾ, ਜਿਸ ਕਰਕੇ ਇਸ ਦੀ ਕੀਮਤ ਦੇ ਵਿੱਚ ਉਨ੍ਹਾਂ ਵੱਲੋਂ 20 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਦੋ ਵਾਰ ਉਨ੍ਹਾਂ ਕੋਲ ਕਟੌਤੀ ਕਰਨ ਦਾ ਅਧਿਕਾਰ ਹੈ।

ਵਰਨਣਯੋਗ ਹੈ ਕਿ ਇਹ ਸ਼ੌਪਿੰਗ ਕੰਪਲੈਕਸ ਲੁਧਿਆਣਾ ਦੇ ਪੋਰਸ਼ ਇਲਾਕੇ ਵਿੱਚ ਮੁੱਖ ਰੋਡ 'ਤੇ 2.2 ਏਕੜ ਦੇ ਵਿੱਚ ਬਣਿਆ ਹੋਇਆ ਹੈ ਅਤੇ ਮਾਹਿਰਾਂ ਮੁਤਾਬਕ ਇਸ ਦੀ ਮੌਜੂਦਾ ਕੀਮਤ 200 ਕਰੋੜ ਰੁਪਏ ਹੈ। ਇਸ ਦੇ ਉਲਟ ਨਗਰ ਸੁਧਾਰ ਟਰੱਸਟ ਦਾਅਵੇ ਕਰ ਰਿਹਾ ਹੈ ਕਿ ਇਹ ਨਹੀਂ ਵਿਕ ਰਿਹਾ। ਜਦੋਂ ਕਿ ਵਿਰੋਧੀ ਪਾਰਟੀਆਂ ਨਗਰ ਸੁਧਾਰ ਟਰੱਸਟ ਦੇ ਬਿਆਨਾਂ 'ਤੇ ਸਵਾਲ ਚੁੱਕ ਰਹੀਆਂ ਹਨ। ਹਾਲ ਦੀ ਘੜੀ ਕਰੋੜਾਂ ਦੀ ਲਾਗਤ ਨਾਲ ਬਣਿਆ ਇਹ ਸ਼ੌਪਿੰਗ ਕੰਪਲੈਕਸ ਚਿੱਟਾ ਹਾਥੀ ਜ਼ਰੂਰ ਸਾਬਿਤ ਹੋ ਰਿਹਾ ਹੈ।

Last Updated : Jul 7, 2020, 10:54 AM IST

ABOUT THE AUTHOR

...view details