ਪੰਜਾਬ

punjab

ETV Bharat / city

ਪਤੀ ਤੇ ਤਿੰਨ ਕਮਾਊ ਪੁੱਤ ਹੋਣ ਦੇ ਬਾਵਜੂਦ ਧੱਕੀ ਖਾ ਰਹੀ ਹੈ ਬਜ਼ੁਰਗ ਮਾਂ - pushing despite

2 ਪੈਨਸਨਾਂ ਲੈ ਰਹੇ ਰਿਟਾਇਰ ਫੌਜੀ ਤੇ ਤਿੰਨ ਕਮਾਊ ਪੁੱਤਾਂ ਦੇ ਹੋਣ ਦੇ ਬਾਵਜੂਦ ਵੀ 70 ਸਾਲ ਦੀ ਬਜ਼ੁਰਗ ਬਿਨਾ ਛੱਤ ਦੇ ਰਹਿ ਰਹੀ ਹੈ ਜੋ ਕਿ ਦਰ-ਦਰ ਦੀਆਂ ਠੋਕਰਾ ਖਾ ਰਹੀ ਹੈ ਤੇ ਇਨਸਾਫ ਦੀ ਮੰਗ ਕਰ ਰਹੀ ਹੈ।

ਪਤੀ ਤੇ ਤਿੰਨ ਕਮਾਊ ਪੁੱਤ ਹੋਣ ਦੇ ਬਾਵਜੂਦ ਧੱਕੀ ਖਾ ਰਹੀ ਹੈ ਬਜ਼ੁਰਗ ਮਾਂ

By

Published : Jun 4, 2021, 8:11 PM IST

ਲੁਧਿਆਣਾ: ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਜਾਂਦੇ ਹਨ ਅਜਿਹਾ ਹੀ ਇੱਕ ਮਾਮਲਾ ਪਿੰਡ ਸਿੜਾ ਤੋਂ ਸਾਹਮਣੇ ਆਇਆ ਹੈ ਜਿਥੇ ਬਜ਼ੁਰਗ ਮਹਿਲਾਂ ਆਪਣੇ ਰਿਟਾਇਰ ਫੌਜੀ ਪਤੀ ਤੇ ਤਿੰਨ ਵਿਆਹੇ ਨੌਜਵਾਨ ਕਮਾਊ ਪੱਤ ਹੋਣ ਦੇ ਬਾਵਜੂਦ ਵੀ ਠੋਕਰਾਂ ਖਾ ਰਹੀ ਹੈ। ਬਜ਼ੁਰਗ ਔਰਤ ਦਾ ਨਾ ਅਮਰਜੀਤ ਕੌਰ ਹੈ ਜਿਸ ਦੀ ਉਮਰ 70 ਸਾਲ ਤੋਂ ਵੱਧ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਘਰ ਵਾਲਾ ਰਿਟਾਇਰ ਫੌਜੀ ਹੈ ਅਤੇ ਉਹ ਬੈਂਕ ਵਿੱਚ ਨੌਕਰੀ ਕਰ 2 ਪੈਨਸ਼ਨਾਂ ਲੈ ਰਿਹਾ ਹੈ ਜੋ ਉਸ ਨੂੰ ਰੋਟੀ ਨਹੀਂ ਦੇ ਰਿਹਾ ਤੇ ਉਸ ਦੇ ਪੁੱਤਰਾਂ ਨੇ ਵੀ ਉਸ ਨੂੰ ਘਰੋਂ ਕੱਢ ਦਿੱਤਾ ਹੈ। ਜੋ ਹੁਣ ਬਿਨਾਂ ਛੱਡ ਦੇ ਰਹਿ ਰਹੀ ਹੈ।

ਪਤੀ ਤੇ ਤਿੰਨ ਕਮਾਊ ਪੁੱਤ ਹੋਣ ਦੇ ਬਾਵਜੂਦ ਧੱਕੀ ਖਾ ਰਹੀ ਹੈ ਬਜ਼ੁਰਗ ਮਾਂ

ਇਹ ਵੀ ਪੜੋ: ਸਾਂਝਾ ਅਧਿਆਪਕ ਮੋਰਚਾ ਵਲੋਂ ਸਿੱਖਿਆ ਮੰਤਰੀ ਅਤੇ ਸਕੱਤਰ ਦਾ ਸਾੜਿਆ ਪੁਤਲਾ

ਉਥੇ ਹੀ ਪੀੜਤਾ ਦੇ ਪਤੀ ਨੇ ਦੱਸਿਆ ਕਿ ਉਸ ਨੇ ਦੂਜਾ ਵਿਆਹ ਕਰਵਾਇਆ ਸੀ ਤੇ ਸਾਡੀ ਦੋਵਾਂ ਦੀ ਬਣੀ ਨਹੀਂ ਜਿਸ ਕਾਰਨ ਅਸੀਂ ਵੱਖ ਹੋ ਗਏ। ਉਹਨਾਂ ਨੇ ਕਿਹਾ ਕਿ ਪੰਚਾਇਤ ਨੇ ਫੈਸਲਾ ਕਰਵਾਇਆ ਸੀ ਤੇ ਮੈਂ ਉਸ ਨੂੰ ਮਹਿਨੇ ਬਾਅਦ ਖਰਚਾ ਵੀ ਦੇ ਰਿਹਾ ਹੈ, ਪਰ ਹੁਣ ਇਹ ਫਿਰ ਵੀ ਸਹਿਮਤੀ ਨਹੀਂ ਹੈ।
ਪਿੰਡ ਦੇ ਸਾਬਕਾ ਸਰਪੰਚ ਤੇ ਗੁਆਂਢੀਆ ਨੇ ਕਿਹਾ ਕਿ ਇਸ ਮਹਿਲਾਂ ਨਾਲ ਪਿਛਲੇ ਕਾਫੀ ਸਾਲਾ ਤੋਂ ਧੱਕਾ ਹੋ ਰਿਹਾ ਹੈ ਤੇ ਇਹ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਥੇ ਹੀ ਮਾਮਲੇ ਸਬੰਧੀ ਥਾਣਾ ਇੰਚਾਰਜ ਨੇ ਕਿਹਾ ਕਿ ਉਹਨਾਂ ਨੇ ਦੋਵੇ ਧਿਰਾਂ ਨੂੰ ਬੁਲਾਇਆ ਹੈ ਤੇ ਜੋ ਵੀ ਫੈਸਲਾ ਹੋਵੇਗਾ ਉਹ ਕਰ ਦਿੱਤਾ ਜਾਵੇਗਾ।

ਇਹ ਵੀ ਪੜੋ: Municipal Corporation ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

ABOUT THE AUTHOR

...view details