ਪੰਜਾਬ

punjab

ETV Bharat / city

ਐਂਬੂਲੈਂਸ ਨੇ ਔਰਤਾਂ ਨੂੰ ਮਾਰੀ ਟੱਕਰ, ਦੇਖੋ ਭਿਆਨਕ ਵੀਡੀਓ... - ਸਿਆਸੀ ਆਗੂ

ਇਕ ਤੇਜ਼ ਰਫ਼ਤਾਰ ਇਨੋਵਾ ਐਂਬੂਲੈਂਸ ਨੇ ਇਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਉਸ ਸਕੂਟਰੀ ਤੇ ਦੋੋ ਮਹਿਲਾਵਾਂ ਸਵਾਰ ਸਨ। ਇਹ ਦੋ ਮਹਿਲਾਵਾਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੀਨੀਅਰ ਉੱਪ ਪ੍ਰਧਾਨ ਪੰਜਾਬ ਪੱਬੀ ਮਿੱਤਲ ਦੀ ਮਾਤਾ ਅਤੇ ਪਤਨੀ ਹਨ।

ਐਂਬੂਲੈਂਸ ਮਾਰੀ ਸਿਆਸੀ ਆਗੂ ਮਾਂ ਅਤੇ ਪਤਨੀ ਨੂੰ ਟੱਕਰ ਦੇਖੋ ਫਿਰ ਕੀ ਹੋਇਆ
ਐਂਬੂਲੈਂਸ ਮਾਰੀ ਸਿਆਸੀ ਆਗੂ ਮਾਂ ਅਤੇ ਪਤਨੀ ਨੂੰ ਟੱਕਰ ਦੇਖੋ ਫਿਰ ਕੀ ਹੋਇਆ

By

Published : Aug 8, 2021, 2:01 PM IST

Updated : Aug 8, 2021, 3:23 PM IST

ਲੁਧਿਆਣਾ:ਹਰ ਰੋਜ਼ ਤੇਜ਼ ਰਫਤਾਰ ਵਾਹਨਾ ਨਾਲ ਹੁੰਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ। ਇਸ ਤਰ੍ਹਾਂ ਦੀ ਇੱਕ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਤੇਜ਼ ਰਫ਼ਤਾਰ ਇਨੋਵਾ ਐਂਬੂਲੈਂਸ ਨੇ ਇੱਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਉਸ ਸਕੂਟਰੀ ’ਤੇ 2 ਔਰਤਾਂ ਸਵਾਰ ਸਨ। ਹਾਦਸੇ ਵਿੱਚ ਦੋਵਾਂ ਦੇੇ ਸੱਟਾਂ ਲੱਗੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਮਿੱਤਲ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ 2 ਔਰਤਾਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੀਨੀਅਰ ਉੱਪ ਪ੍ਰਧਾਨ ਪੰਜਾਬ ਪੱਬੀ ਮਿੱਤਲ ਦੀ ਮਾਤਾ ਅਤੇ ਪਤਨੀ ਹਨ। ਇਹ ਪੂਰਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੀਨੀਅਰ ਉੱਪ ਪ੍ਰਧਾਨ ਪੰਜਾਬ ਬੱਬੀ ਮਿੱਤਲ ਦੀ ਮਾਤਾ ਅਤੇ ਨੂੰਹ ਸੁਰਭੀ ਮਿੱਤਲ ਹੰਬੜਾ ਰੋਡ ਤੇ ਸਥਿਤ ਰਾਧਾ ਸੁਆਮੀ ਸਤਸੰਗ ਘਰ ਤੋਂ ਵਾਪਸ ਆ ਰਹੇ ਸਨ।

ਐਂਬੂਲੈਂਸ ਮਾਰੀ ਸਿਆਸੀ ਆਗੂ ਮਾਂ ਅਤੇ ਪਤਨੀ ਨੂੰ ਟੱਕਰ ਦੇਖੋ ਫਿਰ ਕੀ ਹੋਇਆ

ਮਿਲੀ ਜਾਣਕਾਰੀ ਮੁਤਾਬਿਕ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਐਂਬੂਲੈਂਸ ਦੇ ਵਿੱਚ ਕੋਈ ਵੀ ਮਰੀਜ਼ ਨਹੀਂ ਸੀ। ਦੁਰਘਟਨਾ ਤੋ ਬਾਅਦ ਐਂਬੂਲੈਂਸ ਡਰਾਇਵਰ ਰੁੱਕਣ ਦੀ ਬਜਾਏ ਐਂਬੂਲੈਂਸ ਭਜਾ ਕੇ ਲੈ ਗਿਆ। ਇਸ ਸਬੰਧੀ ਪਰਿਵਾਰ ਵੱਲੋਂ ਪੁਲਿਸ ਕੋਲ ਜਾ ਕੇ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦਾ ਜ਼ਾਚ ਕਰ ਰਹੀ ਹੈ।

ਇਹ ਵੀ ਪੜ੍ਹੋ:-ਲੋਕਾਂ ਨੇ ਚੋਰਾਂ ਦਾ ਕੀ ਕੀਤਾ ਹਾਲ, ਦੇਖੋ ਵੀਡੀਓ

Last Updated : Aug 8, 2021, 3:23 PM IST

ABOUT THE AUTHOR

...view details