ਲੁਧਿਆਣਾ : ਸ਼ਹਿਰ 'ਚ ਇੱਕ ਨਾਬਾਲਗ਼ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਮਾਂ ਨੇ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਸ ਦੇ ਗੁਆਂਢੀ ਤੇ ਉਸ ਦੇ ਸਾਥੀਆਂ 'ਤੇ ਜਬਰ ਜਨਾਹ ਦੇ ਦੋਸ਼ ਲਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਹਨ। ਪੀੜਤਾ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਤੇ ਉਸ ਦੀ ਮਾਂ ਚਾਹ ਦਾ ਸਟਾਲ ਚਲਾਉਂਦੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਇੱਕ ਰਿਸ਼ਤੇਦਾਰ ਨਾਲ ਇੱਕ ਫੈਕਟਰੀ 'ਚ ਕੰਮ ਕਰਦੀ ਹੈ। ਕੰਮ ਤੋਂ ਵਾਪਸ ਆਉਣ ਮਗਰੋਂ ਉਸ ਦੀ ਧੀ ਰੋਜ਼ਾਨਾ ਉਸ ਦੇ ਚਾਹ ਵਾਲੇ ਸਟਾਲ 'ਤੇ ਆਉਂਦੀ ਹੈ।
ਗੁਆਂਢੀ 'ਤੇ ਲੱਗੇ ਨਾਬਾਲਗ਼ ਨਾਲ ਜਬਰ-ਜਨਾਹ ਦੇ ਦੋਸ਼, ਪੁਲਿਸ ਨੇ ਜਾਂਚ ਅਰੰਭੀ ਬੀਤੇ ਦਿਨ ਉਸ ਦੀ ਧੀ ਨੇ ਕਿਹਾ ਕਿ ਉਸ ਨੂੰ ਭੁੱਖ ਲੱਗੀ ਹੈ, ਇਸ ਲਈ ਉਹ ਖਾਣਾ ਖਾਣ ਲਈ ਰਿਸ਼ਤੇਦਾਰ ਦੇ ਘਰ ਜਾ ਰਹੀ ਹੈ। ਰਾਹ ਵਿੱਚ ਜਾਂਦੇ ਹੋਏ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਰਾਜਕੁਮਾਰ ਨਾਂਅ ਦੇ ਇੱਕ ਵਿਅਕਤੀ ਨੇ ਉਸ ਨੂੰ ਰੋਕ ਲਿਆ। ਉਕਤ ਮੁਲਜ਼ਮ ਨੇ ਚਾਕੂ ਦੀ ਨੋਕ 'ਤੇ ਆਪਣੇ ਸਾਥਿਆਂ ਨਾਲ ਮਿਲ ਕੇ ਉਸ ਦੀ ਧੀ ਨੂੰ ਅਗਵਾ ਕੀਤਾ ਤੇ ਉਸ ਨਾਲ ਜਬਰ ਜਨਾਹ ਕੀਤਾ।
ਇਸ ਮਾਮਲੇ ਬਾਰੇ ਦੱਸਦੇ ਹੋਏ ਐਸਐਚਓ ਪਰਮੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਉਸ ਦੀ ਮੈਡੀਕਲ ਰਿਪੋਰਟ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।