ਪੰਜਾਬ

punjab

ETV Bharat / city

ਖੇਤੀ ਬਿੱਲ ਦੇ ਵਿਰੋਧ 'ਚ ਅਕਾਲੀਆਂ ਨੇ ਕੱਢੀ ਟ੍ਰੈਕਟਰ ਰੈਲੀ - ਮਨਪ੍ਰੀਤ ਇਆਲੀ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਮੁਲਾਪੁਰ ਦਾਖਾ ਵਿੱਚ ਸੈਂਕੜਿਆਂ ਦੀ ਤਾਦਾਦ 'ਚ ਟ੍ਰੈਕਟਰ 'ਤੇ ਕਿਸਾਨਾਂ ਨਾਲ ਰੋਸ ਰੈਲੀ ਕੱਢੀ। ਉਨ੍ਹਾਂ ਕਿਹਾ ਸਾਡੇ ਲਈ ਸਿਆਸਤ ਤੋਂ ਉੱਤੇ ਕਿਸਾਨੀ ਹੈ, ਅਕਾਲੀ ਦਲ ਕੁਰਬਾਨੀਆਂ ਦੀ ਪਾਰਟੀ ਹੈ ਅਤੇ ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ।

ਖੇਤੀ ਬਿੱਲ ਦੇ ਵਿਰੋਧ 'ਚ ਅਕਾਲੀਆਂ ਨੇ ਕੱਢੀ ਟ੍ਰੈਕਟਰ ਰੈਲੀ
ਖੇਤੀ ਬਿੱਲ ਦੇ ਵਿਰੋਧ 'ਚ ਅਕਾਲੀਆਂ ਨੇ ਕੱਢੀ ਟ੍ਰੈਕਟਰ ਰੈਲੀ

By

Published : Sep 23, 2020, 5:31 PM IST

ਲੁਧਿਆਣਾ: ਵਿਧਾਨ ਸਭਾ ਹਲਕਾ ਮੁਲਾਪੁਰ ਦਾਖਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਅੱਜ ਇੱਕ ਟ੍ਰੈਕਟਰ ਰੈਲੀ ਕੱਢੀ। ਇਸ ਦੌਰਾਨ ਉਨ੍ਹਾਂ ਸੈਂਕੜਿਆਂ ਦੀ ਤਾਦਾਦ 'ਚ ਟ੍ਰੈਕਟਰ ਤੇ ਕਿਸਾਨਾਂ ਨਾਲ ਰੋਸ ਰੈਲੀ ਕੱਢੀ।

ਖੇਤੀ ਬਿੱਲ ਦੇ ਵਿਰੋਧ 'ਚ ਅਕਾਲੀਆਂ ਨੇ ਕੱਢੀ ਟ੍ਰੈਕਟਰ ਰੈਲੀ

ਇਸ ਦੌਰਾਨ ਮਨਪ੍ਰੀਤ ਇਆਲੀ ਨੇ ਕਿਹਾ ਕਿ ਭਾਵੇਂ ਭਾਜਪਾ ਦੀ ਭਾਈਵਾਲ ਪਾਰਟੀ ਹੈ ਪਰ ਸਾਡਾ ਪਹਿਲਾ ਫਰਜ਼ ਕਿਸਾਨੀ ਹੈ ਅਤੇ ਕਿਸਾਨਾਂ ਲਈ ਉਹ ਮਰਨ ਨੂੰ ਵੀ ਤਿਆਰ ਹਨ। ਉਨ੍ਹਾਂ ਕਿਹਾ ਸਾਡੇ ਲਈ ਸਿਆਸਤ ਤੋਂ ਉੱਤੇ ਕਿਸਾਨੀ ਹੈ, ਅਕਾਲੀ ਦਲ ਕੁਰਬਾਨੀਆਂ ਦੀ ਪਾਰਟੀ ਹੈ ਅਤੇ ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ।

ਖੇਤੀ ਬਿੱਲ ਦੇ ਵਿਰੋਧ 'ਚ ਅਕਾਲੀਆਂ ਨੇ ਕੱਢੀ ਟ੍ਰੈਕਟਰ ਰੈਲੀ

ਉਨ੍ਹਾਂ ਕਿਹਾ ਕਿ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਟ੍ਰੈਕਟਰ ਰੈਲੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ। ਕਿਉਂਕਿ ਉਨ੍ਹਾਂ ਲਈ ਕਿਸਾਨਾਂ ਤੋਂ ਵੱਧ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਬਿੱਲ ਨੂੰ ਰੱਦ ਕਰਵਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਅਕਾਲੀ ਦਲ ਦੀ ਮੈਬਰ ਪਾਰਲੀਮੈਂਟ ਵੱਲੋਂ ਵੀ ਇਸੇ ਕਰਕੇ ਅਸਤੀਫਾ ਦਿੱਤਾ ਗਿਆ।

ABOUT THE AUTHOR

...view details