ਪੰਜਾਬ

punjab

ETV Bharat / city

ਅਨਮੋਲ ਗਗਨ ਮਾਨ ਦੇ ਖ਼ਿਲਾਫ ਅਕਾਲੀ-ਬਸਪ‍ਾ ਗੱਠਜੋੜ ਨੇ ਕੀਤਾ ਵਿਰੋਧ ਪ੍ਰਦਰਸ਼ਨ

ਰਾਏਕੋਟ ਦੇ ਤਲਵੰਡੀ ਗੇਟ ਨਜ਼ਦੀਕ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਮਹਿਲਾ ਆਗੂ ਅਨਮੋਲ ਗਗਨ ਮਾਨ ਅਤੇ ਆਪ ਸੁਪਰੀਮੋ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ।

ਅਨਮੋਲ ਗਗਨ ਮਾਨ ਦੇ ਖ਼ਿਲਾਫ ਅਕਾਲੀ-ਬਸਪ‍ਾ ਗੱਠਜੋੜ ਨੇ ਕੀਤਾ ਵਿਰੋਧ ਪ੍ਰਦਰਸ਼ਨ
ਅਨਮੋਲ ਗਗਨ ਮਾਨ ਦੇ ਖ਼ਿਲਾਫ ਅਕਾਲੀ-ਬਸਪ‍ਾ ਗੱਠਜੋੜ ਨੇ ਕੀਤਾ ਵਿਰੋਧ ਪ੍ਰਦਰਸ਼ਨ

By

Published : Jul 15, 2021, 8:51 PM IST

ਲੁਧਿਆਣਾ : ਰਾਏਕੋਟ ਦੇ ਤਲਵੰਡੀ ਗੇਟ ਨਜ਼ਦੀਕ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਹਲਕਾ ਇੰਚਾਰਜ ਅਕਾਲੀ ਦਲ ਬਲਵਿੰਦਰ ਸਿੰਘ ਸੰਧੂ ਅਤੇ ਬਸਪਾ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਸਪਰਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਅਨਮੋਲ ਗਗਨ ਮਾਨ ਵੱਲੋਂ ਭਾਰਤੀ ਸੰਵਿਧਾਨ ਖ਼ਿਲਾਫ਼ ਕੀਤੀ ਗਈ ਟਿੱਪਣੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਅਕਾਲੀ-ਬਸਪਾ ਗਠਜੋੜ ਵੱਲੋਂ ਮਹਿਲਾ ਆਗੂ ਅਨਮੋਲ ਗਗਨ ਮਾਨ ਅਤੇ ਆਪ ਸੁਪਰੀਮੋ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਭਾਰਤੀ ਸੰਵਿਧਾਨ ਅਤੇ ਦਲਿਤ ਵਿਰੋਧੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।

ਅਨਮੋਲ ਗਗਨ ਮਾਨ ਦੇ ਖ਼ਿਲਾਫ ਅਕਾਲੀ-ਬਸਪ‍ਾ ਗੱਠਜੋੜ ਨੇ ਕੀਤਾ ਵਿਰੋਧ ਪ੍ਰਦਰਸ਼ਨ

ਭਾਰਤੀ ਸੰਵਿਧਾਨ ਦੀ ਦੁਨੀਆਂ ਭਰ ਦੇ ਮੁਲਕਾਂ ਵੱਲੋਂ ਪ੍ਰਸੰਸਾ ਕੀਤੀ ਜਾਂਦੀ ਹੈ, ਸਗੋਂ ਭਾਰਤੀ ਸੰਵਿਧਾਨ ਰਾਸ਼ਟਰਪਤੀ, ਪ੍ਰਧਾਨਮੰਤਰੀ ਅਤੇ ਇਕ ਆਮ ਗ਼ਰੀਬ ਨਾਗਰਿਕ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਦਿੰਦਾ ਹੈ ਪ੍ਰੰਤੂ ਆਪ ਆਗੂ ਗਗਨ ਮਾਨ ਵੱਲੋਂ ਕੀਤੀ ਟਿੱਪਣੀ ਨੇ ਸਮੁੱਚੇ ਦਲਿਤ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ।

ਇਹ ਵੀ ਪੜ੍ਹੋਂ :ਸੱਤਾ ਤੇ ਆਉਣ ਤੇ ਭਾਜਪਾ ਕੱਚੇ ਮੁਲਾਜ਼ਮਾਂ ਨੂੰ ਕਰੇਗੀ ਪੱਕਾ : ਅਸ਼ਵਨੀ ਸ਼ਰਮਾ

ABOUT THE AUTHOR

...view details