ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਅਕਸਰ ਹੀ ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਹੈ ਅਤੇ ਹੁਣ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਵੱਲੋਂ ਵਿਸ਼ੇਸ਼ ਤੌਰ ’ਤੇ ਕਿਸਾਨਾਂ ਲਈ ਇੱਕ ਲੁਡੋ (Ludo) ਤਿਆਰ ਕੀਤੀ ਗਈ ਹੈ। ਇਸ ਲੁਡੋ (Ludo) ’ਚ ਸੱਪ ਸੀੜੀ ਦੀ ਗੇਮ ਹੈ ਜਿਸ ਨਾਲ ਕਿਸਾਨਾਂ ਨੂੰ ਖੇਤੀ ਵਿੱਚ ਕਾਫੀ ਮਦਦ ਮਿਲੇਗੀ। ਝੋਨੇ ਅਤੇ ਨਰਮੇ ਦੇ ਸੀਜ਼ਨ ਨੂੰ ਵੇਖਦਿਆਂ ਇਸ ਨੂੰ ਤਿਆਰ ਕੀਤਾ ਗਿਆ ਹੈ ਅਤੇ ਇਸ ਲੁਡੋ (Ludo) ਦੀ ਡਿਮਾਂਡ ਹੁਣ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੋਣ ਲੱਗੀ ਹੈ। ਗੁਆਂਢੀ ਮੁਲਕ ਬੰਗਲਾਦੇਸ਼ ਨੇਪਾਲ ਆਦਿ ਤੋਂ ਪੀਏਯੂ ਨੂੰ ਇਸ ਲੂਡੋ ਨੂੰ ਹਿੰਦੀ ਵਿੱਚ ਕਨਵਰਟ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਲੁੱਡੋ ਰਾਹੀਂ ਕਿਸਾਨ ਨਰਮੇ ਤੇ ਝੋਨੇ ਵਿੱਚ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ।
ਇਹ ਵੀ ਪੜੋ: CORONA Death:ਜਦੋਂ ਮ੍ਰਿਤਕ ਮਹਿਲਾ ਖੁਦ ਆਟੋ 'ਤੇ ਪਹੁੰਚੀ ਘਰ...
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਸੰਚਾਰ ਵਿਭਾਗ ਦੇ ਪ੍ਰੋਫ਼ੈਸਰ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਲੁਡੋ (Ludo) ਨੂੰ ਵਿਸ਼ੇਸ਼ ਤੌਰ ’ਤੇ ਕਿਸਾਨਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਖੇਤੀ ਵਿਗਿਆਨ ਹੈ ਜਿਸ ਨੂੰ ਸਰਲ ਭਾਸ਼ਾ ਵਿੱਚ ਕਿਸਾਨਾਂ ਤਕ ਪਹੁੰਚਾਇਆ ਜਾਵੇਗਾ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਖੇਤੀ ਨੂੰ ਮਨੋਰੰਜਕ ਤਰੀਕੇ ਦੇ ਨਾਲ ਸਿੱਖ ਸਕੇਗੀ। ਉਨ੍ਹਾਂ ਕਿਹਾ ਕਿ ਇਸ ਲੁਡੋ (Ludo) ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਜ਼ੇਕਰ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵੱਲੋਂ ਦੱਸੀਆਂ ਗਈਆਂ ਹਦਾਇਤਾਂ ਮੁਤਾਬਕ ਜੇਕਰ ਚੱਲਣਗੇ ਤਾਂ ਪੌੜੀਆਂ ਚੜ੍ਹਨਗੇ ਅਤੇ ਜੇਕਰ ਨਹੀਂ ਚੱਲਣਗੇ ਤਾਂ ਉਨ੍ਹਾਂ ਨੂੰ ਸੱਪ ਡੱਸ ਲਵੇਗਾ ਅਤੇ ਉਹ ਖੇਤੀ ਵਿੱਚ ਵਿਕਾਸ ਕਰਨ ਦੀ ਥਾਂ ਹੇਠਾਂ ਡਿੱਗ ਜਾਣਗੇ।