ਪੰਜਾਬ

punjab

ETV Bharat / city

Agricultural Law: ਰਾਜਿੰਦਰ ਭੰਡਾਰੀ ਦੇ ਘਰ ਬਾਹਰ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ

ਲੁਧਿਆਣਾ ਚ ਵੀ ਸਾਬਕਾ ਬੀਜੇਪੀ ਪ੍ਰਧਾਨ ਰਾਜਿੰਦਰ ਭੰਡਾਰੀ ਦੀ ਰਿਹਾਇਸ਼ ਬਾਹਰ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਪਹੁੰਚੇ ਅਤੇ ਖੇਤੀ ਕਨੂੰਨਾਂ (Agricultural Law) ਦੀਆਂ ਕਾਪੀਆਂ ਸਾੜ ਕੇ ਕ੍ਰਾਂਤੀ ਦਿਵਸ ਮਨਾਇਆ। ਕਿਸਾਨਾਂ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ।

Agricultural Law: ਕਿਸਾਨਾਂ ਨੇ ਰਾਜਿੰਦਰ ਭੰਡਾਰੀ ਦੇ ਘਰ ਦਾ ਘਿਰਾਓ ਕਰ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ
Agricultural Law: ਕਿਸਾਨਾਂ ਨੇ ਰਾਜਿੰਦਰ ਭੰਡਾਰੀ ਦੇ ਘਰ ਦਾ ਘਿਰਾਓ ਕਰ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ

By

Published : Jun 5, 2021, 9:54 PM IST

ਲੁਧਿਆਣਾ:ਆਪਣੀ ਹੱਕੀ ਮੰਗਾਂ ਲਈ ਜਿੱਥੇ ਇੱਕ ਪਾਸੇ ਦਿੱਲੀ ਦੇ ਵਿੱਚ ਕਿਸਾਨ ਬੀਤੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ (Agricultural Law) ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਅਤੇ ਖੇਤੀ ਕਾਨੂੰਨ (Agricultural Law) ਰੱਦ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਉੱਥੇ ਹੀ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਭਾਜਪਾ ਦੇ ਮੰਤਰੀਆਂ ਅਤੇ ਸਾਬਕਾ ਪ੍ਰਧਾਨਾਂ ਦੀ ਰਿਹਾਇਸ਼ਾਂ ਦਾ ਘਿਰਾਓ ਕਰ ਰੋਸ ਪ੍ਰਦਰਸ਼ਨ ਕੀਤਾ। ਉਥੇ ਹੀ ਲੁਧਿਆਣਾ ਵਿੱਚ ਵੀ ਸਾਬਕਾ ਭਾਜਪਾ ਪ੍ਰਧਾਨ ਰਾਜਿੰਦਰ ਭੰਡਾਰੀ ਦੀ ਰਿਹਾਇਸ਼ ਬਾਹਰ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਪਹੁੰਚੇ ਅਤੇ ਖੇਤੀ ਕਨੂੰਨਾਂ (Agricultural Law) ਦੀਆਂ ਕਾਪੀਆਂ ਸਾੜ ਕੇ ਕ੍ਰਾਂਤੀ ਦਿਵਸ ਮਨਾਇਆ।

Agricultural Law: ਰਾਜਿੰਦਰ ਭੰਡਾਰੀ ਦੇ ਘਰ ਦਾ ਘਿਰਾਓ ਕਰ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ

ਇਹ ਵੀ ਪੜੋ: ਭਾਜਪਾ ਦਫ਼ਤਰ ਸਾਹਮਣੇ ਕਿਸਾਨਾਂ ਨੇ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਕਿਸਾਨ ਆਗੂਆਂ ਨੇ ਕਿਹਾ ਕਿ ਕੋਰੋਨਾ ਦੀ ਆੜ ਵਿੱਚ ਬੀਤੇ ਸਾਲ ਇਨ੍ਹਾਂ ਦਿਨਾਂ ’ਚ ਹੀ ਮੋਦੀ ਸਰਕਾਰ ਖੇਤੀ ਕਾਨੂੰਨ (Agricultural Law) ਦੇ ਆਰਡੀਨੈਂਸ ਲੈ ਕੇ ਆਈ ਸੀ ਅਤੇ ਚੁੱਪ ਚੁਪੀਤੇ ਇਹਨਾਂ ਨੂੰ ਦੋਵਾਂ ਸਦਨਾਂ ਵਿੱਚ ਮਨਜ਼ੂਰੀ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਧਰਨੇ ਦੇ ਵਿੱਚ ਸੈਂਕੜੇ ਕਿਸਾਨ ਹੁਣ ਤੱਕ ਖੇਤੀ ਕਾਨੂੰਨਾਂ (Agricultural Law) ਵਿਰੁੱਧ ਸੰਘਰਸ਼ ’ਚ ਸ਼ਹੀਦ ਹੋ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਵੀ ਉਨ੍ਹਾਂ ਕਿਸਾਨਾਂ ਦੀ ਸ਼ਹਾਦਤ ’ਤੇ ਅਫ਼ਸੋਸ ਪ੍ਰਗਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ।

ਇਹ ਵੀ ਪੜੋ: ਸਾਂਸਦ ਡਾ. ਅਮਰ ਸਿੰਘ ਦੇ ਲੱਗੇ ਲਾਪਤਾ ਦੇ ਪੋਸਟਰ

ABOUT THE AUTHOR

...view details