ਪੰਜਾਬ

punjab

ETV Bharat / city

ਪੰਜਾਬ ਸਰਕਾਰ ਵੱਲੋਂ ਕਮਿਸ਼ਨ ਦੇਣ ਤੋਂ ਬਾਅਦ ਮੰਨੇ ਆੜ੍ਹਤੀ - ਆੜ੍ਹਤ

ਪੰਜਾਬ ਸਰਕਾਰ ਨੇ ਆੜ੍ਹਤੀਆਂ ਦੀ ਬਕਾਇਆ ਰਾਸ਼ੀ 131 ਕਰੋੜ ਰੁਪਏ ਜਾਰੀ ਕਰ ਦਿੱਤੀ ਹੈ, ਇੰਨਾਂ ਹੀ ਨਹੀਂ ਇਸ ਸਾਲ ਦੀ ਫਸਲ ਵਾਸਤੇ ਜੋ ਆੜ੍ਹਤੀਆਂ ਦੀ ਬਣਦੀ ਆੜ੍ਹਤ ਹੈ ਉਹ ਪੰਜਾਬ ਸਰਕਾਰ ਨੇ ਦੇਣ ਦਾ ਫ਼ੈਸਲਾ ਲਿਆ ਹੈ

ਪੰਜਾਬ ਸਰਕਾਰ ਵੱਲੋਂ ਕਮਿਸ਼ਨ ਦੇਣ ਤੋਂ ਬਾਅਦ ਮੰਨੇ ਆੜ੍ਹਤੀ
ਪੰਜਾਬ ਸਰਕਾਰ ਵੱਲੋਂ ਕਮਿਸ਼ਨ ਦੇਣ ਤੋਂ ਬਾਅਦ ਮੰਨੇ ਆੜ੍ਹਤੀ

By

Published : Apr 10, 2021, 5:26 PM IST

ਲੁਧਿਆਣਾ: ਆੜ੍ਹਤੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪੰਜਾਬ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ। ਜਿਸ ਤੋਂ ਮਗਰੋਂ ਪੰਜਾਬ ਸਰਕਾਰ ਨੇ ਆੜ੍ਹਤੀਆਂ ਦੀ ਬਕਾਇਆ ਰਾਸ਼ੀ 131 ਕਰੋੜ ਰੁਪਏ ਜਾਰੀ ਕਰ ਦਿੱਤੀ ਹੈ, ਇੰਨਾਂ ਹੀ ਨਹੀਂ ਇਸ ਸਾਲ ਦੀ ਫਸਲ ਵਾਸਤੇ ਜੋ ਆੜ੍ਹਤੀਆਂ ਦੀ ਬਣਦੀ ਆੜ੍ਹਤ ਹੈ ਉਹ ਪੰਜਾਬ ਸਰਕਾਰ ਨੇ ਦੇਣ ਦਾ ਫ਼ੈਸਲਾ ਲਿਆ ਹੈ, ਹਾਲਾਂਕਿ ਫਸਲ ਦੀ ਅਦਾਇਗੀ ਕਿਸਾਨਾਂ ਦੇ ਰਾਹੀਂ ਹੀ ਹੋਵੇਗੀ ਪਰ ਆੜ੍ਹਤੀਆਂ ਨੂੰ ਉਨ੍ਹਾਂ ਦੀ ਆੜ੍ਹਤ ਵੱਖਰੀ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਕਮਿਸ਼ਨ ਦੇਣ ਤੋਂ ਬਾਅਦ ਮੰਨੇ ਆੜ੍ਹਤੀ
ਇਹ ਵੀ ਪੜੋ: ਪੰਜਾਬ ਆਇਆ ਖਤਰੇ ’ਚ, ਵੈਕਸੀਨ ਲਈ ਕੇਂਦਰ ਨੂੰ ਲਗਾਈ ਗੁਹਾਰਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਰਾਜਪੁਰੇ ਉਹ ਬੋਲੀ ਲਵਾਉਣ ਲਈ ਜਾ ਰਹੇ ਨੇ ਅਤੇ ਆੜ੍ਹਤੀਆਂ ਨੇ ਆਪਣੀ ਹੜਤਾਲ ਖਤਮ ਕਰਕੇ ਸਰਕਾਰ ਦੀ ਗੱਲ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਿਸਟਮ ਵੀ ਮੰਡੀਆਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੇ ਖਾਤੇ ਵਿੱਚ ਅਦਾਇਗੀ ਆਉਣ ਤੋਂ ਬਾਅਦ ਆੜ੍ਹਤੀਆਂ ਨੂੰ ਵੀ ਤੁਰੰਤ ਇਸ ਦੀ ਜਾਣਕਾਰੀ ਮਿਲ ਜਾਵੇਗੀ ਅਤੇ ਉਨ੍ਹਾਂ ਦੀ ਆੜ੍ਹਤ ਵੱਖਰੇ ਤੌਰ ’ਤੇ ਦਿੱਤੀ ਜਾਵੇਗੀ।

ਉੱਧਰ ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਲ ਸਹਿਮਤੀ ਹੋ ਗਈ ਹੈ ਸਰਕਾਰ ਨੇ ਉਨ੍ਹਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਹੁਣ ਆੜ੍ਹਤੀਆਂ ਨੂੰ ਹੁਣ ਉਨ੍ਹਾਂ ਦੀ ਸਾਰੀ ਅਦਾਇਗੀ ਹੋਵੇਗੀ ਅਤੇ ਪੰਜਾਬ ਸਰਕਾਰ ਉਹ ਖੁਦ ਦੇਵੇਗੀ।

ਇਹ ਵੀ ਪੜੋ: IPL 2021: ਚੇਨਈ ਅਤੇ ਦਿੱਲੀ ਦੇ ਮੁਕਾਬਲੇ ’ਚ 'ਚੇਲੇ' ਪੰਤ ਅਤੇ ਗੁਰੂ 'ਧੋਨੀ' ਵਿਚਾਲੇ ਹੋਵੇਗੀ ਟੱਕਰ

ABOUT THE AUTHOR

...view details