ਲੁਧਿਆਣਾ: ACP ਅਨਿਲ ਕੋਹਲੀ ਦਾ ਸ਼ਹਿਰ ਦੇ ਢੋਲੇਵਾਲ ਇਲਾਕੇ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ। ਪੀਪੀਈ ਕਿਟਸ 'ਚ ਆਏ ਕਰਫਿਊ ਵਲੰਟੀਅਰਾਂ ਨੇ ਉਨ੍ਹਾਂ ਦਾ ਸਸਕਾਰ ਕੀਤਾ। ਕੋਰੋਨਾ ਪੀੜਤ ACP ਅਨਿਲ ਕੋਹਲੀ ਦਾ ਦੇਹਾਂਤ ਸ਼ਨੀਵਾਰ ਦੁਪਹਿਰ ਨੂੰ ਅਪੋਲੋ ਹਸਪਤਾਲ 'ਚ ਹੋਇਆ।
ਸਰਕਾਰੀ ਸਨਮਾਨਾਂ ਨਾਲ ਹੋਇਆ ACP ਅਨਿਲ ਕੋਹਲੀ ਦਾ ਅੰਤਿਮ ਸਸਕਾਰ ਜ਼ਿਕਰਯੋਗ ਹੈ ਕਿ ਮੀਡੀਆ ਤੇ ਆਮ ਲੋਕਾਂ ਨੂੰ ਅੰਤਿਮ ਸਸਕਾਰ ਤੋਂ ਦੂਰ ਰੱਖਿਆ ਗਿਆ। ਕੋਰੋਨਾ ਪੀੜਤ ACP ਅਨਿਲ ਕੋਹਲੀ ਨੂੰ 13 ਅਪ੍ਰੈਲ ਨੂੰ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਸਰਕਾਰੀ ਸਨਮਾਨਾਂ ਨਾਲ ਹੋਇਆ ACP ਅਨਿਲ ਕੋਹਲੀ ਦਾ ਅੰਤਿਮ ਸਸਕਾਰ ACP ਅਨਿਲ ਕੋਹਲੀ ਦੀ ਮੌਤ 'ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਟਵੀਟ ਕਰ ਅਫਸੋਸ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਸੀਪੀ ਕੋਹਲੀ ਦੇ ਅਕਾਲ ਚਲਾਣੇ ਨੂੰ ਬੇਹਦ ਦੁੱਖਦਾਈ ਦੱਸਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਏਸੀਪੀ ਦੇ ਸੰਪਰਕ ਵਿੱਚ ਆਉਣ ਨਾਲ ਲੁਧਿਆਣਾ ਦੀ DMO, ਕੋਹਲੀ ਦੀ ਪਤਨੀ, ਐਸਐਚਓ ਅਤੇ ਕਾਂਸਟੇਬਲ ਦੀ ਵੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਏਸੀਪੀ ਨਾਲ ਜੁੜੇ ਹੋਏ 26 ਪੁਲਿਸ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੌਜ਼ੀਟਿਵ ਪਾਏ ਗਏ ਮਰੀਜ਼ਾ ਦੇ ਸੰਪਰਕ 'ਚ ਜੋ ਵੀ ਆਇਆ ਸੀ, ਉਨ੍ਹਾਂ ਸਾਰਿਆਂ ਦੇ ਸੈਂਪਲ ਲਏ ਜਾਣਗੇ।
ਸਰਕਾਰੀ ਸਨਮਾਨਾਂ ਨਾਲ ਹੋਇਆ ACP ਅਨਿਲ ਕੋਹਲੀ ਦਾ ਅੰਤਿਮ ਸਸਕਾਰ
ਏਸੀਪੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਜਾਣਾ ਪੁਲਿਸ ਵਿਭਾਗ ਨੂੰ ਵੱਡਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੋਹਲੀ ਨੇ ਬੜੀ ਹੀ ਇਮਾਨਦਾਰੀ ਨਾਲ ਜੋ ਵੀ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਹ ਪੂਰੀ ਪੁਲਿਸ ਫੋਰਸ ਨੂੰ ਹੌਸਲਾ ਵੀ ਦੇਣਾ ਚਾਹੁੰਦੇ ਹਨ।