'ਆਪ' 'ਚ ਸ਼ਾਮਲ ਹੋਣਗੇ ਅਕਾਲੀ ਦਲ ਦੇ ਬਾਗੀ ਬੱਗਾ - ਭਗਵੰਤ ਮਾਨ
ਅਕਾਲੀ ਦਲ ਦੇ ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਪਾਰਟੀ ਚੋ ਬੀਤੇ ਦਿਨੀ ਅਸਤੀਫਾ ਦੇ ਦਿੱਤਾ, ਜਾਣਕਾਰੀ ਦੇ ਮੁਤਾਬਕ ਅਕਾਲੀ ਦਲ ਤੋਂ ਬਾਗੀ ਹੋਏ ਲੁਧਿਆਣਾ ਤੋਂ ਸੀਨੀਅਰ ਅਕਾਲੀ ਆਗੂ ਮਦਨ ਲਾਲ ਬੱਗਾ ਆਮ ਆਦਮੀ ਪਾਰਟੀ ਸ਼ਾਮਲ ਹੋਣ ਜਾ ਰਹੇ ਨੇ।
ਬਾਗੀ ਬੱਗਾ
ਲੁਧਿਆਣਾ: ਹਰ ਵਾਰ ਦੀ ਤਰਾਂ ਚੋਣਾਂ ਦੇ ਮੌਸਮ ਚ ਸਿਆਸੀ ਲੀਡਰਾਂ ਵੱਲੋਂ ਪਾਰਟੀਆਂ ਬਦਲਣ ਦਾ ਸਿਲਸ਼ਿਲਾ ਇਸ ਵਾਰ ਵੀ ਜਾਰੀ ਹੈ। ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਦਨ ਲਾਲ ਬੱਗਾ ਨੂੰ ਬੀਤੇ ਦਿਨੀ ਪਾਰਟੀ ਖਿਲਾਫ ਗਤੀਵਿਧੀਆਂ ਦੇ ਇਲਜ਼ਮਾਂ ਤਹਿਤ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ। ਜਿਸ ਤੋਂ ਬਾਅਦ ਬੱਗਾ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਬੱਗਾ ਜਲਦ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਦੇ ਹਨ।