ਲੁਧਿਆਣਾ : ਇੰਪਰੂਵਮੈਂਟ ਟਰੱਸਟ (Improvement Trust) ਦੀ ਮਹਿੰਗੀ ਜ਼ਮੀਨਾਂ ਨੂੰ ਸਸਤੇ ਭਾਅ 'ਤੇ ਬੋਲੀ ਲਾਉਣ ਦਾ ਮਾਮਲਾ ਹਾਲੇ ਤੱਕ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ (Akali Dal and BJP) ਵੀ ਇਸ ਦਾ ਵਿਰੋਧ ਕਰ ਚੁੱਕੇ ਹਨ। ਇਸ 'ਤੇ ਐਕਸ਼ਨ ਲੈਂਦਿਆਂ ਡੀਸੀ ਨੇ ਇਨ੍ਹਾਂ ਸਾਈਟਾਂ ਦੀ ਬੋਲੀ 'ਤੇ ਰੋਕ ਲਗਾ ਦਿੱਤੀ ਸੀ ਪਰ ਇਸਦੇ ਬਾਵਜੂਦ ਹੁਣ ਆਮ ਆਦਮੀ ਪਾਰਟੀ (Aam Aadmi Party) ਵਲੋਂ ਪ੍ਰੈੱਸ ਕਾਨਫਰੰਸ ਕਰਕੇ ਇਹ ਦਾਅਵੇ ਕੀਤੇ ਗਏ ਨੇ ਕਿ ਹੁਣ ਲੁਧਿਆਣਾ ਦੇ ਡੀ.ਸੀ ਨੂੰ ਵੀ ਹਟਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਕਿਉਂਕਿ ਉਹ ਮੰਤਰੀਆਂ ਅਤੇ ਵਿਧਾਇਕਾਂ ਦੇ ਕਹਿਣ ਮੁਤਾਬਕ ਨਹੀਂ ਚੱਲ ਰਿਹਾ। ਆਮ ਆਦਮੀ ਪਾਰਟੀ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਉਹ ਚੋਣ ਕਮਿਸ਼ਨ ਨੂੰ ਕਰਨ ਜਾ ਰਹੇ ਹਨ।
ਆਮ ਆਦਮੀ ਪਾਰਟੀ (Aam Aadmi Party) ਦੇ ਲੁਧਿਆਣਾ ਤੋਂ ਲੀਡਰ ਅਹਿਬਾਬ ਗਰੇਵਾਲ ਅਤੇ ਅਮਨਦੀਪ ਮੋਹੀ ਵੱਲੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਪਰੂਵਮੈਂਟ ਟਰੱਸਟ (Improvement Trust) ਦੀ ਕਰੋੜਾਂ ਦੀ ਥਾਂ ਨੂੰ ਸਸਤੀਆਂ ਕੀਮਤਾਂ 'ਤੇ ਮੰਤਰੀ ਹੜੱਪਣਾ ਚਾਹੁੰਦੇ ਹਨ, ਜਿਸ ਕਰਕੇ ਇਹ ਪੂਰੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਫ ਕਿਹਾ ਕਿ ਇਸ ਵਿੱਚ ਲੁਧਿਆਣਾ ਦੇ ਕਾਂਗਰਸ ਦੇ ਲੀਡਰ (Congress leaders) ਸ਼ਾਮਲ ਹਨ ਜੋ ਅਫ਼ਸਰਾਂ 'ਤੇ ਦਬਾਅ ਬਣਾ ਰਹੇ ਹਨ।
ਇਹ ਵੀ ਪੜ੍ਹੋ :ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼, ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ
ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਾਂ (Congress leaders) ਮੁਤਾਬਕ ਨਾ ਚੱਲਣ ਵਾਲੇ ਅਫਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਡੀਸੀ ਨੇ ਮਿਹਨਤ ਦੇ ਨਾਲ ਫ਼ੈਸਲਾ ਲੈਂਦਿਆਂ ਹੋਇਆ ਇੰਪਰੂਵਮੈਂਟ ਟਰੱਸਟ (Improvement Trust) ਦੀਆਂ ਥਾਵਾਂ ਦੀ ਬੋਲੀ ਰੋਕ ਦਿੱਤੀ ਸੀ ਪਰ ਹੁਣ ਲੁਧਿਆਣਾ ਦੇ ਡੀ.ਸੀ ਦਾ ਹੀ ਤਬਾਦਲਾ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।