ਪੰਜਾਬ

punjab

ETV Bharat / city

ਲੁਧਿਆਣਾ ਦੇ ਵੈਕਸ ਮਿਊਜ਼ੀਅਮ 'ਚ ਅਰਵਿੰਦ ਕੇਜਰੀਵਾਲ ਦਾ ਬੁੱਤ ਕੀਤਾ ਗਿਆ ਸਥਾਪਤ - ਲੁਧਿਆਣਾ ਨਿਊਜ਼ ਅਪਡੇਟ

ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਕੇ ਮੁੜ ਦਿੱਲੀ ਦੀ ਸੱਤਾ ਹਾਸਲ ਕਰ ਲਈ ਹੈ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ‘ਆਪ’ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ। ਇਸ ਦੇ ਚਲਦੇ ਲੁਧਿਆਣਾ ਦੇ ਵੈਕਸ ਮਿਊਜ਼ੀਅਮ 'ਚ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦਾ ਬੁੱਤ ਸਥਾਪਤ ਕੀਤਾ ਗਿਆ ਹੈ।

ਵੈਕਸ ਮਿਊਜ਼ੀਅਮ 'ਚ ਕੇਜਰੀਵਾਲ ਦਾ ਬੁੱਤ
ਵੈਕਸ ਮਿਊਜ਼ੀਅਮ 'ਚ ਕੇਜਰੀਵਾਲ ਦਾ ਬੁੱਤ

By

Published : Feb 16, 2020, 12:20 PM IST

ਲੁਧਿਆਣਾ: ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਕੇ ਆਮ ਆਦਮੀ ਪਾਰਟੀ ਮੁੜ ਸੱਤਾ 'ਚ ਆਈ ਹੈ। ਆਪ’ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਦੀ ਸੁੰਹ ਚੁੱਕਣਗੇ। ਲੁਧਿਆਣਾ ਦੇ ਵੈਕਸ ਮਿਊਜ਼ੀਅਮ 'ਚ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦਾ ਬੁੱਤ ਸਥਾਪਤ ਕੀਤਾ ਗਿਆ ਹੈ।

ਧੰਨਵਾਦ ਏਐਨਆਈ

ਵੈਕਸ ਮਿਊਜ਼ੀਅਮ 'ਚ ਸਥਾਪਤ ਕੀਤੇ ਗਏ ਬੁੱਤ 'ਚ ਅਰਵਿੰਦ ਕੇਜਰੀਵਾਲ ਸਿਰ 'ਤੇ ਟੋਪੀ, ਮਫ਼ਲਰ ਅਤੇ ਹੱਥ 'ਚ ਮਾਈਕ ਨਜ਼ਰ ਆ ਰਿਹਾ ਹੈ। ਇਸ ਮੌਕੇ ‘ਆਪ’ ਪਾਰਟੀ ਦੇ ਵਰਕਰ ਤੇ ਹੋਰ ਲੋਕ ਬੁੱਤ ਨਾਲ ਸੈਲਫੀ ਲੈਂਦੇ ਨਜ਼ਰ ਆਏ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਮਹਿਬਾਬ ਸਿੰਘ ਗਰੇਵਾਲ ਨੇ ਦੱਸਿਆ ਕਿ ਮੈਡਮ ਤੁਸਾਦ ਵਾਂਗ ਹੀ ਲੁਧਿਆਣਾ 'ਚ ਵੈਕਸ ਮਿਊਜ਼ੀਅਮ ਸਥਾਪਤ ਹੈ। ਇਥੇ ਵੱਡੀ-ਵੱਡੀ ਸ਼ਖਸੀਅਤਾਂ ਦੇ ਬੁੱਤ ਲਗਾਏ ਗਏ ਹਨ। ਅੱਜ ਅਰਵਿੰਦ ਕੇਜਰੀਵਾਲ ਦਾ ਬੁੱਤ ਇਥੇ ਸਥਾਪਤ ਕੀਤਾ ਗਿਆ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਾਰ ਬੇਹਦ ਖੁਸ਼ ਹਨ।

ABOUT THE AUTHOR

...view details