ਲੁਧਿਆਣਾ: ਰਾਏਕੋਟ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਕਸੀ ਮੀਟਰ ਮੁਹਿੰਮ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ 'ਆਪ' ਆਗੂਆਂ ਅਤੇ ਵਰਕਰਾਂ ਨੇ ਇਸ ਮੁਹਿੰਮ ਤਹਿਤ ਕੰਮ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। 'ਆਪ' ਆਗੂਆਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਲੋਕਾਂ ਦਾ ਆਕਸੀਜ਼ਨ ਲੈਵਲ ਚੈਕ ਕਰਕੇ ਕੋਰੋਨਾ ਕਾਲ 'ਚ ਉਨ੍ਹਾਂ ਦੀ ਮਦਦ ਕੀਤੇ ਜਾਣ ਦੀ ਗੱਲ ਆਖੀ।
ਲੁਧਿਆਣਾ: ਰਾਏਕੋਟ ਵਿਖੇ 'ਆਪ' ਆਗੂਆਂ ਨੇ ਆਕਸੀ ਮੀਟਰ ਮੁਹਿੰਮ ਸਬੰਧੀ ਕੀਤੀ ਮੀਟਿੰਗ
ਲੁਧਿਆਣਾ ਦੀ ਤਹਿਸੀਲ ਰਾਏਕੋਟ 'ਚ ਆਮ ਆਦਮੀ ਪਾਰਟੀ ਦੇ ਵਰਕਾਰਾਂ ਨੇ ਆਕਸੀ ਮੀਟਰ ਮੁਹਿੰਮ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ 'ਆਪ' ਆਗੂਆਂ ਅਤੇ ਵਰਕਰਾਂ ਨੇ ਇਸ ਮੁਹਿੰਮ ਤਹਿਤ ਕੰਮ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਜਾਣਕਾਰੀ ਮੁਤਾਬਕ ਇਹ ਮੀਟਿੰਗ ਹਲਕਾ ਰਾਏਕੋਟ ਤੋਂ 'ਆਪ' ਪਾਰਟੀ ਦੇ ਸੀਨੀਅਰ ਆਗੂ ਬਲਵੀਰ ਸਿੰਘ ਬੱਲੀ ਦੇ ਘਰ ਆਯੋਜਿਤ ਕੀਤੀ ਗਈ। ਵੱਡੀ ਗਿਣਤੀ 'ਚ 'ਆਪ' ਆਗੂਆਂ ਅਤੇ ਵਰਕਰਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ। ਇਸ ਵਿਸ਼ੇਸ਼ ਮੀਟਿੰਗ 'ਚ ਆਕਸੀ ਮੀਟਰ ਮੁਹਿੰਮ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਇਸ ਦੌਰਾਨ ਵਲੰਟੀਅਰਸ ਨੂੰ ਆਕਸੀਜ਼ਨ ਮੀਟਰ ਵੀ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 'ਆਪ' ਆਗੂ ਬਲਬੀਰ ਸਿੰਘ ਬੱਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਕਸੀ ਮੀਟਰ ਮੁਹਿੰਮ ਰਾਹੀਂ ਲੋਕਾਂ ਦੀ ਮਦਦ ਕਰੇਗੀ। ਇਸ ਮੁਹਿੰਮ ਦੇ ਤਹਿਤ ਉਹ ਲੋਕਾਂ ਦਾ ਆਕਸੀਜ਼ਨ ਲੈਵਲ ਚੈਕ ਕਰਕੇ ਉਨ੍ਹਾਂ ਨੂੰ ਜਾਣਕਾਰੀ ਦੇਣਗੇ। ਬਲਬੀਰ ਸਿੰਘ ਨੇ ਦੱਸਿਆ ਮੀਟਿੰਗ ਦੇ ਵਿੱਚ ਇਸ ਮੁਹਿੰਮ ਤਹਿਤ ਕੰਮ ਕਰਨ ਸਬੰਧੀ ਚਰਚਾ ਕੀਤੀ ਗਈ। ਇਸ ਦੇ ਤਹਿਤ ਇੱਕ ਵਲੰਟੀਅਰ ਨੂੰ 10-10 ਪਿੰਡ ਦਿੱਤੇ ਗਏ ਹਨ। ਬਲਬੀਰ ਸਿੰਘ ਨੇ ਕਿਹਾ ਕਿ ਆਕਸੀ ਮੀਟਰ ਮੁਹਿੰਮ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬੱਚਣ ਲਈ ਮਦਦ ਕਰੇਗੀ। ਕਿਉਂਕਿ ਕੋਰੋਨਾ ਦੀ ਚਪੇਟ 'ਚ ਆਉਣ 'ਤੇ ਮਨੁੱਖ ਦੇ ਸਰੀਰ ਵਿੱਚ ਆਕਸੀਜ਼ਨ ਲੈਵਲ ਘੱਟ ਜਾਂਦਾ ਹੈ। ਜੇਕਰ ਲੋਕਾਂ ਨੂੰ ਆਕਸੀਜ਼ਨ ਲੈਵਲ ਦੀ ਜਾਣਕਾਰੀ ਹੋਵੇਗੀ ਤਾਂ ਉਹ ਖ਼ੁਦ ਨੂੰ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਤੋਂ ਬਚਾ ਸਕਣਗੇ।ਉਨ੍ਹਾਂ ਲੋਕਾਂ ਨੂੰ ਪਾਰਟੀ ਬਾਜ਼ੀ ਤੋਂ ਉੱਤੇ ਉਠ ਕੇ ਇਸ ਮੁਹਿੰਮ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।