ਪੰਜਾਬ

punjab

ETV Bharat / city

Operation Lotus ਕੀ ਭਾਜਪਾ ਅਤੇ ਆਪ ਦੀ ਕਾਂਗਰਸ ਨੂੰ ਸੰਨ੍ਹ ਲਾਉਣ ਦੀ ਸਾਂਝੀ ਵਿਉਂਤਬੰਦੀ - Congress news

ਕਾਂਗਰਸ ਦੇ ਲੀਡਰਾਂ ਨੇ ਸਾਫ ਕਿਹਾ ਕਿ ਕਾਂਗਰਸ ਨੂੰ ਸੰਨ੍ਹ ਲਾਉਣ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਸਤਾਨਾ ਮੈਚ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਰਾ ਦੇਸ਼ ਇਹ ਜਾਣਦਾ ਹੈ ਕੇ ਭਾਜਪਾ ਅਤੇ ਆਪ A ਅਤੇ B ਟੀਮ ਵਜੋਂ ਕੰਮ ਕਰ ਰਹੀ ਹੈ।

Operation Lotus, Aam Aadmi Party BJPs B team
Operation Lotus ਭਾਜਪਾ ਅਤੇ ਆਪ ਦੀ ਕਾਂਗਰਸ ਨੂੰ ਸੰਨ੍ਹ ਲਾਉਣ ਦੀ ਸਾਂਝੀ ਵਿਉਂਤਬੰਦੀ

By

Published : Sep 14, 2022, 5:34 PM IST

Updated : Sep 14, 2022, 6:22 PM IST

ਲੁਧਿਆਣਾ: ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇੱਕ ਦੂਜੇ ਉੱਤੇ ਇਲਜਾਮ ਬਾਜ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਪਰ, ਇਸ ਵਾਰ ਕਾਂਗਰਸ, ਅਕਾਲੀ ਦਲ ਦੀ ਥਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਹਮੋ ਸਾਹਮਣੇ ਹਨ, ਪਰ ਨਿਸ਼ਾਨੇ ਉੱਤੇ ਕਾਂਗਰਸ ਹੈ। ਕਾਂਗਰਸ ਦੇ ਲੀਡਰਾਂ ਨੇ ਸਾਫ ਕਿਹਾ ਕਿ ਕਾਂਗਰਸ ਨੂੰ ਸੰਨ੍ਹ ਲਾਉਣ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਸਤਾਨਾ ਮੈਚ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਹ ਜਾਣਦਾ ਹੈ ਕਿ ਭਾਜਪਾ ਅਤੇ ਆਪ ਏ ਅਤੇ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਵੱਡੀ ਧਿਰ ਵਿਖਾਉਣ ਲਈ ਭਾਜਪਾ ਨਾਲ ਮਿਲ ਕੇ ਇਹ ਸਾਜਿਸ਼ ਰਚ ਰਹੀ ਹੈ। AAP mislead voters of Himachal and Gujarat



ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨੂੰ ਵਿਕਾਊ ਮਾਲ ਦੱਸਦਿਆਂ ਕਿਹਾ ਕਿ ਗੋਆ ਵਿਚ ਭਾਜਪਾ ਨੇ 8 ਐਮਐਲਏ ਖ਼ਰੀਦ ਲਏ ਹਨ। ਇਸ ਦੀ ਸ਼ੁਰੁਆਤ ਹੋ ਚੁਕੀ ਹੈ। ਉੱਥੇ ਹੀ, ਭਾਜਪਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ। ਇਸ ਗੱਲ ਦਾ ਕੋਈ ਅਧਾਰ ਨਹੀਂ ਹੈ, ਜਦਕਿ ਕਾਂਗਰਸ ਸਬੰਧੀ ਸਵਾਲ ਪੁੱਛਣ 'ਤੇ ਪੰਜਾਬ ਭਾਜਪਾ ਪ੍ਰਧਾਨ ਅਪਣੀ ਪ੍ਰੈਸ ਕਾਨਫਰੰਸ ਦੌਰਾਨ ਵਾਰ-ਵਾਰ ਇਹੀ ਕਹਿੰਦੇ ਵਿਖਾਈ ਦਿੱਤੇ ਕਿ ਕਾਂਗਰਸ ਹੁਣ ਕਿਤੇ ਵੀ ਮਜਬੂਤ ਨਹੀ ਹੈ। ਆਮ ਆਦਮੀ ਪਾਰਟੀ, ਕਾਂਗਰਸ ਦੇ ਐਮਐਲਏ ਦੇ ਵਿਕਾਉ ਹੋਣ ਦੇ ਦਾਅਵੇ ਕਰਕੇ ਖੁਦ ਨੂੰ ਮਜਬੂਤ ਹੋਣ ਦਾ ਵੀ ਲੋਕਾਂ ਨੂੰ ਸੁਨੇਹਾ ਦੇ ਰਹੀ ਹੈ।



ਆਪ 'ਤੇ ਸਵਾਲ ਕਿਉਂ: ਦਰਅਸਲ ਆਮ ਆਦਮੀ ਪਾਰਟੀ ਤੇ ਕਾਂਗਰਸ ਇਸ ਕਰਕੇ ਵੀ ਸਵਾਲ ਖੜ੍ਹੇ ਕਰ ਰਹੀ ਹੈ, ਕਿਉਂਕਿ ਪੰਜਾਬ ਵਿਚ ਭਾਜਪਾ ਦੇ ਕੋਲ ਮਹਿਜ਼ 2 ਹੀ ਸੀਟਾਂ ਨੇ ਅਜਿਹੇ 'ਚ ਭਾਜਪਾ ਨੂੰ ਬਹੁਮਤ ਲਈ ਘਟੋ ਘੱਟ 52 ਵਿਧਾਇਕ ਚਾਹੀਦੇ ਹਨ। ਭਾਜਪਾ ਬਹੁਮਤ ਤੋਂ ਬਹੁਤ ਦੂਰ ਹੈ ਅਤੇ ਨਾ ਹੀ ਪੰਜਾਬ ਵਿੱਚ ਭਾਜਪਾ ਕੋਲ ਕੋਈ ਅਜਿਹਾ ਚਿਹਰਾ ਨਹੀਂ ਹੈ। ਮਹਾਰਾਸ਼ਟਰ ਵਿੱਚ ਭਾਜਪਾ ਕੋਲ ਇਕਨਾਥ ਸ਼ਿੰਦੇ ਵਰਗਾ ਫੇਸ ਸੀ। ਅਜਿਹੇ ਵਿੱਚ ਆਪ ਦੇ ਭਾਜਪਾ ਤੇ ਪੰਜਾਬ ਅੰਦਰ ਉਲਟ ਫੇਰ ਜਾਂ ਜੋੜ ਤੋੜ ਦੀ ਰਾਜਨੀਤੀ ਦੇ ਲਗਾਏ ਜਾ ਰਹੇ ਇਲਜ਼ਾਮਾਂ ਦੀ ਕੋਈ ਤੁਕ ਬਣਦੀ ਵਿਖਾਈ ਨਹੀਂ ਦੇ ਰਹੀ। ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਅਜਿਹੀ ਰਾਜਨੀਤੀ ਲੋਕਤੰਤਰ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਪ ਏ ਤੇ ਬੀ ਟੀਮ ਵਜੋਂ ਕੰਮ ਕਰ ਰਹੀ ਹੈ।



Operation Lotus ਭਾਜਪਾ ਅਤੇ ਆਪ ਦੀ ਕਾਂਗਰਸ ਨੂੰ ਸੰਨ੍ਹ ਲਾਉਣ ਦੀ ਸਾਂਝੀ ਵਿਉਂਤਬੰਦੀ




ਆਪ ਅਤੇ ਭਾਜਪਾ ਇਕ ਰਾਹ 'ਤੇ:
ਆਮ ਆਦਮੀ ਪਾਰਟੀ ਅਤੇ ਭਾਜਪਾ ਇਕੋ ਹੀ ਰਾਹ ਉੱਤੇ ਚੱਲ ਰਹੀਆਂ ਹਨ। ਇਹ ਕਹਿਣਾ ਹੈ ਕਾਂਗਰਸ ਦੇ ਪੰਜਾਬ ਬੁਲਾਰੇ ਦਾ, ਇਕ ਪਾਸੇ ਜਿਥੇ ਆਪ ਕੰਗਰਸ ਦੇ ਐਮਐਲਏ ਨੂੰ ਵਿਕਾਊ ਮਾਲ ਦੱਸ ਰਹੀ ਹੈ, ਉੱਥੇ ਹੀ ਦੂਜੇ ਪਾਸੇ ਭਾਜਪਾ ਵੀ ਕਾਂਗਰਸ ਦਾ ਦੇਸ਼ ਵਿੱਚ ਖ਼ਤਮ ਹੋਣ ਦਾ ਵਾਰ ਵਾਰ ਬਿਆਨ ਦੇ ਰਹੀ ਹੈ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਹੀ ਕਾਂਗਰਸ ਨੂੰ ਖ਼ਤਮ ਕਰਨ ਲਈ ਕਾਫੀ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਕਿੱਥੇ ਮਜ਼ਬੂਤ ਰਹਿ ਗਈ ਹੈ। ਉੱਥੇ ਹੀ ਹਰਪਾਲ ਚੀਮਾ ਵੀ ਲਗਾਤਾਰ ਇਹ ਬਿਆਨ ਦੇ ਰਹੇ ਹਨ, ਕਿ ਦੇਸ਼ ਦੇ ਵਿਚ ਕਾਂਗਰਸ ਖੇਰੂ-ਖੇਰੂ ਹੋ ਚੁੱਕੀ ਹੈ। ਭਾਵੇਂ ਪ੍ਰੈਸ ਕਾਨਫਰੰਸ ਭਾਜਪਾ ਦੀ ਆਪ ਦੇ ਖਿਲਾਫ਼ ਅਤੇ ਆਪ ਦੀ ਭਾਜਪਾ ਦੇ ਖਿਲਾਫ਼ ਸੀ, ਪਰ ਨਿਸ਼ਾਨੇ 'ਤੇ ਦੋਵਾਂ ਦੀ ਕਾਂਗਰਸ ਹੀ ਸੀ। ਵਾਰ ਵਾਰ ਕਾਂਗਰਸ ਦੇ ਖ਼ਤਮ ਹੋਣ ਦੀਆਂ ਗੱਲਾਂ ਦੋਹਾਂ ਪਾਰਟੀਆਂ ਦੇ ਆਗੂ ਦੁਹਰਾ ਰਹੇ ਸਨ।




ਹਰਪਾਲ ਚੀਮਾ ਭਾਜਪਾ ਬਹਾਨੇ ਕਾਂਗਰਸ ਨੂੰ ਭੰਡਦੇ ਰਹੇ।





ਆਪ ਲੀਡਰਾਂ 'ਤੇ ਕਾਰਵਾਈ ਢਿੱਲੀ ਕਿਉਂ:
ਦਿੱਲੀ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਕੇਂਦਰੀ ਜਾਂਚ ਅਜੰਸੀਆਂ ਦੀ ਰਡਾਰ ਤੇ ਪਰ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਢੁੱਕਵੀਂ ਕਾਰਵਾਈ ਕਰਨ ਜਾਂ ਸਬੂਤ ਨਹੀਂ ਮਿਲ ਸਕੇ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਦੋਂ ਇਹ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਸਬੂਤ ਜੁਟਾਉਣ ਜਾਂਚ ਏਜੰਸੀਆਂ ਦਾ ਕੰਮ ਹੈ, ਸਾਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਸਿਰਫ਼ ਭ੍ਰਿਸ਼ਟਾਚਾਰ ਨੂੰ ਉਜਾਗਰ ਕਰ ਸਕਦੇ ਹਾਂ ਕਿਸੇ ਉੱਤੇ ਇਲਜ਼ਾਮ ਸਾਬਿਤ ਕਰਨਾ ਕਨੂੰਨੀ ਪ੍ਰਕਿਰਿਆ ਹੈ।



ਮਿਸ਼ਨ ਗੁਜਰਾਤ ਅਤੇ ਹਿਮਾਚਲ ਚੋਣਾਂ: ਆਮ ਆਦਮੀ ਪਾਰਟੀ ਵੱਡੀ ਧਿਰ ਸਾਬਿਤ ਹੋਣ ਲਈ ਲਗਾਤਾਰ ਗੁਜਰਾਤ ਅਤੇ ਹਿਮਾਚਲ ਦੇ ਵਿੱਚ ਵੀ ਆਪਣੇ ਪੈਰ ਪਸਾਰ ਰਹੀ ਹੈ। ਆਮ ਆਦਮੀ ਪਾਰਟੀ ਦਾ ਫੋਕਸ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਹਨ। ਹਿਮਾਚਲ ਵਿਚ ਕਾਂਗਰਸ ਦਾ ਪੱਲੜਾ ਭਾਰੀ ਰਿਹਾ ਹੈ। ਅਜਿਹੇ ਵਿੱਚ ਕਾਂਗਰਸ ਦੇ ਖੇਰੂੰ-ਖੇਰੂੰ ਹੋਣ ਦੇ ਬਿਆਨਾਂ ਨੂੰ ਲੈ ਕੇ ਹਰਪਾਲ ਚੀਮਾ ਬਿਆਨਬਾਜ਼ੀ ਕਰਦੇ ਹਨ। ਗੋਆ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਐਮਐਲਏ ਜਿੱਥੇ ਭਾਜਪਾ ਸ਼ਾਸਿਤ ਨਹੀਂ ਹੈ, ਉਥੇ ਉਨ੍ਹਾਂ ਦੀ ਖਰੀਦੋ ਫਰੋਖਤ ਕਰ ਰਹੀ ਹੈ। ਹਰਪਾਲ ਚੀਮਾ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵੱਲੋਂ ਇਕ ਹਫ਼ਤੇ ਅੰਦਰ ਹੀ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੂੰ 25-25 ਕਰੋੜ ਰੁਪਏ ਆਫਰ ਦੇ ਰਹੀ ਹੈ ਅਤੇ 1375 ਕਰੋੜ ਰੁਪਏ 52 ਵਿਧਾਇਕਾਂ ਲਈ ਰਾਖਵੇਂ ਰੱਖੇ ਗਏ ਹਨ।




Operation Lotus ਭਾਜਪਾ ਅਤੇ ਆਪ ਦੀ ਕਾਂਗਰਸ ਨੂੰ ਸੰਨ੍ਹ ਲਾਉਣ ਦੀ ਸਾਂਝੀ ਵਿਉਂਤਬੰਦੀ





ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਤੇ ਸਵਾਲ:
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਵੀ ਸਵਾਲ ਖੜੇ ਕਰਦੇ ਵੀ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਜੋੜ ਰਹੇ ਨੇ ਜਾਂ ਤੋੜ ਰਹੇ ਨੇ ਇਹ ਨਹੀਂ ਪਤਾ ਲੱਗ ਰਿਹਾ, ਓਥੇ ਹੀ ਕਾਂਗਰਸ ਦੇ ਲੀਡਰਾਂ ਦਾ ਕਹਿਣਾ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਵਿਉਂਤਬੰਦੀ ਕਰਕੇ ਹੀ ਰਾਹੁਲ ਗਾਂਧੀ ਵੱਲੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਸਮਾਂ ਇਕ ਜਿਹਾ ਨਹੀਂ ਰਹਿੰਦਾ 2014 ਤੋਂ ਪਹਿਲਾਂ ਭਾਜਪਾ ਦਾ ਦੇਸ਼ ਦੀ ਰਾਜਨੀਤੀ ਵਿੱਚ ਕੋਈ ਵੱਡਾ ਅਧਾਰ ਨਹੀਂ ਸੀ ਸਮੇ ਦਾ ਚੱਕਰ ਬਦਲਦਾ ਰਹਿੰਦਾ ਹੈ। ਉਨਾਂ ਕਿਹਾ ਕਿ ਕੰਗਰਸ ਵਡੀ ਪਾਰਟੀ ਹੈ ਦੇਸ਼ ਦੇ ਵਿਚ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਲੋਕਤੰਤਰ ਲਈ ਵੱਡਾ ਖ਼ਤਰਾ ਹੈ।



ਪੀਐਮ ਮੋਦੀ ਦਾ ਬਿਆਨ:ਪੰਜਾਬ ਕਾਂਗਰਸ ਦੇ ਵਿਚ ਉਥਲ ਪੁਥਲ ਤੋਂ ਪਹਿਲਾਂ 2022 ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਰੈਲੀ ਵਿੱਚ ਕਾਂਗਰਸ ਉੱਤੇ ਸਵਾਲ ਖੜ੍ਹੇ ਕਰਦਿਆਂ ਇਹ ਬਿਆਨ ਦਿੱਤਾ ਗਿਆ ਸੀ ਕਿ ਦੇਸ਼ ਦੀ ਜਿਆਦਾਤਰ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਅਤੇ ਇੱਕ ਦੋ ਰਹਿ ਗਏ ਹਨ। ਉਨ੍ਹਾਂ ਵਿੱਚ ਵੀ ਬਣ ਜਾਵੇਗੀ ਇੱਥੋਂ ਤੱਕ ਕਿ ਉਨ੍ਹਾਂ ਵਿਸ਼ੇਸ਼ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਇਹ ਬਿਆਨ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਫੌਜੀ ਆਦਮੀ ਹਨ, ਉਹ ਕੇਂਦਰ ਦੀ ਹਾਈਕਮਾਨ ਦੀ ਨਹੀਂ ਸੁਣਦੇ ਅਤੇ ਹਾਈਕਮਾਨ ਉਨ੍ਹਾਂ ਦੀ ਨਹੀਂ ਸੁਣਦੀ। ਇਸ ਬਿਆਨ ਤੋਂ ਬਾਅਦ ਵੀ ਕਾਂਗਰਸ ਵਿੱਚ ਪੰਜਾਬ ਅੰਦਰ ਵੱਡਾ ਉਲਟ ਫੇਰ ਵੀ ਵੇਖਣ ਨੂੰ ਮਿਲਿਆ ਸੀ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਤੇ ਬੇਭਰੋਸਗੀ ਜਤਾਉੰਦਿਆਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਬਣਾਇਆ ਸੀ।


ਇਹ ਵੀ ਪੜ੍ਹੋ:ਬਾਬੂ ਅਮਿਤ ਸ਼ਾਹ ਜੀ ਵੱਡਾ ਨੁਕਸਾਨ ਕਰਣਗੇ, 10 MLA ਨੂੰ ਧਮਕੀ ਦੀ ਸ਼ਿਕਾਇਤ ਲੈਕੇ AAP MLA ਪੁਜੇ DGP ਦੇ ਕੋਲ



Last Updated : Sep 14, 2022, 6:22 PM IST

ABOUT THE AUTHOR

...view details