ਲੁਧਿਆਣਾ: ਲੁਧਿਆਣਾ ‘ਚ ਨਿੱਤ ਦਿਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ‘ਚ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਦੁੱਗਰੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਕਿਸੇ ਨਿੱਜੀ ਕੰਪਨੀ ਦਾ ਪੈਸਾ ਇਕੱਠਾ ਕਰ ਰਹੇ ਦੋ ਨੌਜਵਾਨਾਂ ਤੋਂ ਬਦਮਾਸ਼ਾਂ ਵਲੋਂ 8 ਲੱਖ ਦੀ ਲੁੱਟ ਕਰ ਰਫੂਚੱਕਰ ਹੋਏ ਹਨ। ਜਿਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਿੱਜੀ ਕੰਪਨੀ ਦਾ ਕੈਸ਼ ਲੈ ਕੇ ਜਾ ਰਹੇ ਨੌਜਵਾਨਾਂ ਤੋਂ 8 ਲੱਖ ਲੁੱਟੇ, ਕੇਸ ਦਰਜ - ਨੌਜਵਾਨਾਂ ਤੋਂ 8 ਲੱਖ ਲੁੱਟੇ
ਲੁਧਿਆਣਾ ‘ਚ ਨਿੱਤ ਦਿਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ‘ਚ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਦੁੱਗਰੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਕਿਸੇ ਨਿੱਜੀ ਕੰਪਨੀ ਦਾ ਪੈਸਾ ਇਕੱਠਾ ਕਰ ਰਹੇ ਦੋ ਨੌਜਵਾਨਾਂ ਤੋਂ ਬਦਮਾਸ਼ਾਂ ਵੱਲੋਂ 8 ਲੱਖ ਦੀ ਲੁੱਟ ਕਰ ਰਫੂਚੱਕਰ ਹੋਏ ਹਨ। ਜਿਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਨੇ ਦੱਸਿਆ ਕਿ ਦੋ ਨੌਜਵਾਨ ਜੋ ਪ੍ਰਾਈਵੇਟ ਲਿਮਟਿਡ ਕੰਪਨੀ 'ਚ ਕੰਮ ਕਰਦੇ ਹਨ ਅਤੇ ਇਨ੍ਹਾਂ ਵੱਲੋਂ ਕਈ ਥਾਵਾਂ ਤੋਂ ਕੰਪਨੀ ਦਾ ਕੈਸ਼ ਇਕੱਠਾ ਕੀਤਾ ਜਾ ਰਿਹਾ ਸੀ। ਇਹ ਨੌਜਵਾਨ ਪਹਿਲਾ ਭਾਮੀਆਂ ਰੋਡ ਤੇ ਗਏ ਅਤੇ ਫਿਰ ਆਲਮਗੀਰ ਤੋ ਕੈਸ਼ ਲਿਆ ਕੇ ਵਾਪਿਸ ਆ ਰਹੇ ਸਨ ਤਾਂ ਦੁੱਗਰੀ ਸਰਵਿਸ ਲੇਨ ਨੇੜੇ 3 ਮੋਟਰਸਾਈਕਲ ਸਵਾਰਾਂ ਨੇ ਇਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਤੋਂ ਪੈਸੇ ਖੋ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ ਫੁਟੇਜ ਵੀ ਇਲਾਕੇ ‘ਚ ਖੰਗਾਲੀ ਜਾ ਰਹੀ ਹੈ ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।