ਪੰਜਾਬ

punjab

ETV Bharat / city

73ਵਾਂ ਆਜ਼ਾਦੀ ਦਿਹਾੜਾ: ਲੁਧਿਆਣਾ 'ਚ ਲਹਿਰਾਇਆ ਗਿਆ 300 ਫੁੱਟ ਉੱਚਾ ਵਿਸ਼ਾਲ ਤਿਰੰਗਾ - ਸ਼ਹੀਦ ਭਗਤ ਸਿੰਘ

ਸਨਅਤੀ ਸ਼ਹਿਰ ਲੁਧਿਆਣਾ ਵਿਖੇ 73 ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੀ ਸਮਾਜਿਕ ਕਾਰਜਕਰਤਾ ਨੇ ਜਗਰਾਓਂ ਪੁੱਲ ਤੇ 300 ਫੁੱਟ ਦੀ ਉਚਾਈ 'ਤੇ ਵਿਸ਼ਾਲ ਤਿਰੰਗਾ ਝੰਡਾ ਲਹਿਰਾਇਆ।

ਫ਼ੋਟੋੋ

By

Published : Aug 16, 2019, 4:24 AM IST

ਲੁਧਿਆਣਾ: ਸਨਅਤੀ ਸ਼ਹਿਰ ਵਿਖੇ 73 ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਸਵੱਛ ਭਾਰਤ ਅਭਿਆਨ ਲਈ ਵਿਸ਼ੇਸ਼ ਕੰਮ ਕਰਨ ਵਾਲੀ ਸਮਾਜਿਕ ਕਾਰਜਕਰਤਾ ਜਾਨਵੀ ਬਹਿਲ ਵੱਲੋਂ ਸਥਾਨਕ ਜਗਰਾਓਂ ਪੁੱਲ ਤੇ 300 ਫੁੱਟ ਦੀ ਉਚਾਈ 'ਤੇ ਵਿਸ਼ਾਲ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਤੋਂ ਪਹਿਲਾਂ ਜਾਨਵੀ ਬਹਿਲ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਮੂਰਤੀਆਂ ਨੂੰ ਇਸਨਾਨ ਕਰਵਾਇਆ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਤੇ ਸ਼ਹਿਰ ਦੀਆਂ ਉੱਘੀ ਰਾਜਨੀਤਕ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਸ਼ਾਮਿਲ ਹੋਇਆਂ।

ਵੀਡੀਓ

ਯੂਵਾ ਸਮਾਜਕ ਕਾਰਜਕਰਤਾ ਜਾਹਨਵੀ ਬਹਿਲ ਵੱਲੋਂ ਆਜ਼ਾਦੀ ਦਿਹਾੜੇ ਮੌਕੇ 'ਤੇ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਸਮਾਗਮ ਮੌਕੇ ਉਘੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਕਿ ਉਹ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਰਕਾਰੀ ਤੌਰ ਤੇ ਸ਼ਹੀਦ ਦਾ ਦਰਜ਼ਾ ਦਵਾਉਣ ਜੋ ਕਿ ਹਰ ਇੱਕ ਦੇਸ਼ਵਾਸੀ ਦਾ ਸੁਪਨਾ ਹੈ।

ABOUT THE AUTHOR

...view details