ਪੰਜਾਬ

punjab

ETV Bharat / city

ਜਿੰਦਾ ਸੜੇ ਪਰਿਵਾਰ ਦੇ 7 ਜੀਅ, ਮ੍ਰਿਤਕਾਂ ਦੇ ਵੱਡੇ ਪੁੱਤਰ ਨੇ ਦੱਸੀ ਪੂਰੀ ਕਹਾਣੀ, ਸੁਣੋ - 7 members of the family die

ਲੁਧਿਆਣਾ ਦੇ ਟਿੱਬਾ ਰੋਡ ’ਤੇ ਸਥਿਤ ਇੱਕ ਝੁੱਗੀ ਨੂੰ ਭਿਆਨਕ ਅੱਗ ਲੱਗਣ ਕਾਰਨ ਇੱਕੋਂ ਪਰਿਵਾਰ ਦੇ 7 ਮੈਂਬਰਾਂ ਦੀ ਮੌਤ (7 of migrant family charred to death as hut catches fire) ਹੋ ਗਈ। ਮਰਨ ਵਾਲਿਆਂ ਚ ਦੋ ਸਾਲਾਂ ਦਾ ਬੱਚਾ ਵੀ ਸ਼ਾਮਲ ਹੈ। ਪਰਿਵਾਰ ਦੇ ਲੋਕ ਕੁੜਾ ਕਬਾੜ ਚੁੱਕ ਕੇ ਘਰ ਦਾ ਗੁਜਾਰਾ ਕਰਦਾ ਸੀ।

ਪਰਿਵਾਰ ਦੇ 7 ਮੈਂਬਰ ਦੀ ਮੌਤ
ਪਰਿਵਾਰ ਦੇ 7 ਮੈਂਬਰ ਦੀ ਮੌਤ

By

Published : Apr 20, 2022, 12:12 PM IST

ਲੁਧਿਆਣਾ: ਜ਼ਿਲ੍ਹੇ ਦੇ ਟਿੱਬਾ ਰੋਡ ’ਤੇ ਸਥਿਤ (Makkar Colony on Tibba Road in Ludhiana) ਕੂੜੇ ਦੇ ਡੰਪ ਦੇ ਨੇੜੇ ਉਸ ਸਮੇਂ ਹੜਕੰਪ ਮਚ ਗਿਆ ਜਦੋ ਇੱਕ ਝੁੱਗੀ ਨੂੰ (fire broke out in a slum) ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 7 ਲੋਕਾਂ ਦੀ ਮੌਤ (7 members of the family die) ਹੋ ਗਈ।

ਮ੍ਰਿਤਕਾਂ ਦੀ ਹੋਈ ਪਛਾਣ: ਮਿਲੀ ਜਾਣਕਾਰੀ ਮੁਤਾਬਿਕ ਭਿਆਨਕ ਅੱਗ ’ਚ ਮਰਨ ਵਾਲੇ ਲੋਕ ਇੱਕੋ ਪਰਿਵਾਰ ਦੇ ਮੈਂਬਰ ਸੀ ਜਿਨ੍ਹਾਂ ਦੀ ਸ਼ਨਾਖਤ ਸੁਰੇਸ਼ ਸਾਹਨੀ 55 ਸਾਲ ਉਸ ਦੀ ਪਤਨੀ ਅਰੁਨਾ ਦੇਵੀ 52 ਸਾਲ ਉਸ ਦੀ ਬੇਟੀ ਰਾਖੀ 15 ਸਾਲ ਮਨੀਸ਼ਾ 10 ਸਾਲ ਅਤੇ ਗੀਤਾ 10 ਸਾਲ ਚੰਦਾ 8 ਸਾਲ ਅਤੇ ਇਕ ਦੋ ਸਾਲ ਦਾ ਬੇਟਾ ਸੰਨੀ ਵੀ ਸ਼ਾਮਿਲ ਹੈ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਪਰਿਵਾਰ ਦਾ ਵੱਡਾ ਬੇਟਾ ਰਾਜੇਸ਼ ਬਚ ਗਿਆ ਕਿਉਂਕਿ ਉਹ ਬੀਤੀ ਰਾਤ ਆਪਣੇ ਕਿਸੇ ਦੋਸਤ ਦੇ ਘਰ ਹੀ ਰੁਕ ਗਿਆ ਸੀ, ਝੁੱਗੀ ਨੂੰ ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸੱਤ ਜੀਆਂ ਦੀ ਮੌਤ ਦੀ ਪੁਸ਼ਟੀ ਲੁਧਿਆਣਾ ਸਿਵਲ ਹਸਪਤਾਲ ਦੀ ਐਸਐਮਓ ਡਾ ਅਮਰਜੀਤ ਕੌਰ ਨੇ ਕੀਤੀ ਹੈ।

ਪਰਿਵਾਰ ਦੇ 7 ਮੈਂਬਰ ਦੀ ਮੌਤ

ਪਰਿਵਾਰ ਦਾ ਵੱਡਾ ਬੇਟਾ ਹਾਦਸੇ ਤੋਂ ਬਚਿਆ: ਇਸ ਹਾਦਸੇ ਤੋਂ ਮ੍ਰਿਤਕ ਪਰਿਵਾਰ ਦਾ ਵੱਡਾ ਬੇਟਾ ਰਾਜੇਸ਼ ਬਚ ਗਿਆ ਹੈ। ਉਸਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਦੋਸਤ ਦੇ ਹੀ ਰੁਕ ਗਿਆ ਸੀ ਜਿਸ ਕਾਰਨ ਉਸ ਨੂੰ ਇਸ ਬਾਰੇ ਨਹੀਂ ਪਤਾ ਹੈ ਕਿ ਅੱਗ ਕਿਵੇਂ ਲੱਗੀ। ਰਾਤ ਨੂੰ ਜਦੋਂ ਉਹ ਉੱਠਿਆ ਤਾਂ ਉਸ ਨੇ ਦੇਖਿਆ ਕਿ ਝੁੱਗੀ ਚ ਅੱਗ ਲੱਗੀ ਹੋਈ ਸੀ। ਇਸ ਅੱਗ ਦੇ ਕਾਰਨ ਉਸਦੇ ਪਰਿਵਾਰ ਦੇ 7 ਮੈਂਬਰ ਸੜ ਕੇ ਸੁਆਹ ਹੋ ਗਏ। ਜਿਸ ’ਚ ਉਸਦੇ ਮਾਂ ਬਾਪ ਅਤੇ ਭੈਣ ਭਰਾ ਸੀ।

ਪਰਿਵਾਰ ਕਰਦਾ ਸੀ ਇਸ ਤਰ੍ਹਾਂ ਗੁਜਾਰਾ: ਰਾਜੇਸ਼ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਘਰ ਚਲਾਉਣ ਲਈ ਕੋਈ ਕੰਮ ਨਹੀਂ ਸੀ ਬਸ ਉਹ ਕਬਾੜ ਅਤੇ ਕੁੜਾ ਚੁੱਕ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਸੀ।

ਇਹ ਵੀ ਪੜੋ:ਦਰਦਨਾਕ ! ਝੁੱਗੀ ਨੂੰ ਲੱਗੀ ਅੱਗ, ਜਿਊਂਦੇ ਸੜੇ ਪਰਿਵਾਰ ਦੇ 7 ਜੀਅ

ABOUT THE AUTHOR

...view details