ਪੰਜਾਬ

punjab

ETV Bharat / city

61ਵਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੰਤਰ ਜ਼ੋਨਲ ਯੁਵਕ ਮੇਲਾ ਸਮਾਪਤ - ਪੰਜਾਬ ਯੂਨੀਵਰਸਿਟੀ

ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਚੱਲ ਰਹੇ 4 ਰੋਜ਼ਾ ਯੁਵਕ ਤੇ ਵਿਰਾਸਤੀ ਮੇਲੇ ਦੇ ਅੰਤਿਮ ਦਿਨ ਲੋਕ ਸਾਜ਼ਾਂ, ਗੀਤਾਂ ਅਤੇ ਲੋਕ ਨਾਚਾਂ ਨੂੰ ਸਮਰਪਿਤ ਰਿਹਾ।

ਫ਼ੋਟੋ।

By

Published : Nov 5, 2019, 3:38 AM IST

ਚੰਡੀਗੜ੍ਹ: ਯੁਵਕ ਤੇ ਵਿਰਾਸਤੀ ਮੇਲੇ ਦੇ ਆਖਰੀ ਦਿਨ ਅੱਜ ਗਰੁੱਪ ਫੋਕ ਡਾਂਸ ,ਗਰੁੱਪ ਫੋਕ ਆਰਕੈਸਟਰਾ, ਗਰੁੱਪ ਲੋਕ ਸਾਜ਼ ,ਔਰਤਾਂ ਦੇ ਪਰੰਪਰਾਗਤ ਗੀਤ, ਕਵੀਸ਼ਰੀ, ਵਾਰ ਅਤੇ ਕਲੀ ਦੇ ਮੁਕਾਬਲੇ ਕਰਾਏ ਗਏ। ਗੁੱਡੀਆਂ ਪਟੋਲੇ, ਪਰਾਂਦਾ, ਛਿੱਕੂ ਬੁਣਨਾ, ਟੋਕਰੀ ਬਣਾਉਣਾ, ਮਿੱਟੀ ਦੇ ਖਿਡੌਣੇ, ਖਿੱਦੋ ਬਣਾਉਣਾ, ਪੀੜ੍ਹੀ ਬੁਣਨਾ, ਰੱਸਾ ਵੱਟਣਾ ਅਤੇ ਇਨੂੰ ਬਣਾਉਣ ਦੇ ਮੁਕਾਬਲੇ ਵੀ ਕਰਾਏ ਗਏ।

ਵੀਡੀਓ

ਸਮਾਗਮ ਨੂੰ ਆਰੰਭ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਅਤੇ ਡਾਇਰੈਕਟਰ ਯੁਵਕ ਸੇਵਾਵਾਂ ਡਾ ਨਿਰਮਲ ਸਿੰਘ ਜੌੜਾ ਨੇ ਆਏ ਸਾਰੇ ਮਹਿਮਾਨਾਂ ਅਤੇ ਪ੍ਰਤੀਯੋਗੀਆਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਸਾਰੀਆਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਦੇ ਤੌਰ ਤੇ ਐਸਡੀਐਮ ਪਾਇਲ ਸਾਗਰ ਸੇਤੀਆ ਜੀ ਪਹੁੰਚੇ।

ਇਸ ਮੌਕੇ ਤੇ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋਫੈਸਰ ਰਾਮ ਪਾਲ ਬੰਗਾ ਜੀ ਦੇ ਗੀਤ ''ਪਿੱਪਲੀ ''ਦਾ ਪੋਸਟਰ ਰਿਲੀਜ਼ ਵੀ ਕੀਤਾ ਗਿਆ। ਮੁੱਖ ਮਹਿਮਾਨ ਤੌਰ ਤੇ ਪਹੁੰਚੇ ਐਸਡੀਐਮ ਪਾਇਲ ਸਾਗਰ ਸੇਤੀਆ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ। ਅਜਿਹਾ ਕਰਦਿਆਂ ਜਿੱਥੇ ਚੰਗੇ ਗੁਣਾਂ ਦਾ ਸੰਚਾਰ ਹੁੰਦਾ ਹੈ ਉੱਥੇ ਸਾਡੀ ਪ੍ਰਤਿਭਾ ਵੀ ਹੋਰ ਨਿੱਖਰਦੀ ਹੈ ।

ਇਸ ਤਰ੍ਹਾਂ ਦੇ ਪੰਜਾਬੀ ਸੱਭਿਆਚਾਰ ਦੇ ਮੁਕਾਬਲੇ ਕਰਵਾਉਣਾ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਇੱਕ ਵਧੀਆ ਉਪਰਾਲਾ ਹੈ ਉਧਰ ਦੂਜੇ ਪਾਸੇ ਨੌਜਵਾਨਾਂ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਹੁੰਦਾ ਹੈ । ਅਖੀਰ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ ਨਰਿੰਦਰ ਸਿੰਘ ਸਿੱਧੂ ਨੇ ਬਾਹਰੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਡਾ ਨਿਰਮਲ ਜੌੜਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ।ਸਾਰੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।

ABOUT THE AUTHOR

...view details