ਲੁਧਿਆਣਾ: ਪਹਾੜਾਂ 'ਚ ਲਗਾਤਾਰ ਬਰਫ਼ਬਾਰੀ ਹੋਣ ਅਤੇ ਬੀਤੇ ਦਿਨੀਂ ਬਾਰਿਸ਼ ਪੈਂਣ ਮਗਰੋਂ ਪੰਜਾਬ 'ਚ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। ਠੰਡ ਕਾਰਨ ਪਾਰਾ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਸਾਲ 1973 ਤੋਂ ਬਾਅਦ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਤਾਪਮਾਨ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ 1973 ਤੋਂ ਬਾਅਦ ਲਗਭਗ 46 ਸਾਲਾਂ ਤੋਂ ਬਾਅਦ ਤਾਪਮਾਨ 'ਚ ਇਨ੍ਹੀਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਅਤੇ ਬੀਤੇ ਦਿਨੀਂ ਪਏ ਮੀਂਹ ਕਾਰਨ ਸ਼ੀਤ ਲਹਿਰ ਵੱਧ ਗਈ ਹੈ। ਇਸ ਕਾਰਨ ਤਾਪਮਾਨ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਠੰਡ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਉਂਣ ਵਾਲੇ ਸਮੇਂ 'ਚ ਠੰਡ ਹੋਰ ਵੱਧ ਸਕਦੀ ਹੈ ਅਤੇ ਸੂਬਾ ਵਾਸੀਆਂ ਨੂੰ ਸੰਘਣੀ ਧੂੰਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।