ਲੁਧਿਆਣਾ : ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਪੰਡੋਰੀ ਨੇੜੇ ਪੁੱਲ ਟਰੱਕ ਅਤੇ ਇੱਕ ਜੀਪ ਵਿਚਾਲੇ ਟੱਕਰ ਹੋਣ ਨਾਲ 4 ਨੌਜਵਾਨਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਬਲਤੇਜ ਸਿੰਘ ਤੇ ਬਲਕਰਨ ਸਿੰਘ, ਅਰਮਾਨ ਅਤੇ ਏਕਮਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਚਾਰੇ ਨੌਜਵਾਨ ਖ਼ੁਰਦੇ ਦੇ ਵਸਨੀਕ ਸਨ। ਇਹ ਚਾਰੇ ਨੌਜਵਾਨ ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਪੰਡੋਰੀ ਨੇੜੇ ਪੁੱਲ 'ਤੇ ਪੁਜੇ ਤਾਂ ਉਨ੍ਹਾਂ ਦੀ ਜੀਪ ਲੁਧਿਆਣਾ ਜਾ ਰਹੇ ਇੱਕ ਟਰੱਕ ਨਾਲ ਟਕਰਾ ਗਈ। ਚਾਰੇ ਨੌਜਵਾਨਾਂ ਦੀ ਮੌਕ 'ਤੇ ਹੀ ਮੌਤ ਹੋ ਗਈ। ਟੱਕਰ ਤੋਂ ਬਾਅਦ ਮੌਕੇ ਤੋਂ ਟਰੱਕ ਚਾਲਕ ਫਰਾਰ ਹੋ ਗਿਆ।