ਪੰਜਾਬ

punjab

ETV Bharat / city

200 ਸਾਲ ਪੁਰਾਣੀ ਮਸਜਿਦ ਦੇ ਰਹੀ ਹੈ ਭਾਈਚਾਰਕ ਸਾਂਝ ਦਾ ਸੁਨੇਹਾ - 200 ਸਾਲ ਪੁਰਾਣੀ ਮਸਜਿਦ

ਵਿਰਾਸਤੀ ਮਾਰਗ ਅੰਮ੍ਰਿਤਸਰ ਦੇ ਨੇੜੇ ਪੈਂਦੀ ਮਸਜਿਦ ਮੁਹੰਮਦ ਸ਼ਾਹ ਦੇ ਪ੍ਰਬੰਧਕ ਸ਼ੇਖ਼ ਯੂਸੁਫ਼ ਨੇ ਇਸ ਮਸਜਿਦ ਬਾਰੇ ਜਾਣਕਾਰੀ ਈਟੀਵੀ ਭਾਰਤ ਨਾਲ ਸਾਂਝੀ ਕੀਤੀ।

200 ਸਾਲ ਪੁਰਾਣੀ ਮਸਜਿਦ ਦਾ ਭਾਈਚਾਰਕ ਸਾਂਝ ਦਾ ਦੇ ਰਹੀ ਸੁਨੇਹਾ
200 ਸਾਲ ਪੁਰਾਣੀ ਮਸਜਿਦ ਦਾ ਭਾਈਚਾਰਕ ਸਾਂਝ ਦਾ ਦੇ ਰਹੀ ਸੁਨੇਹਾ

By

Published : Jan 2, 2021, 7:47 PM IST

ਅੰਮ੍ਰਿਤਸਰ: ਮਸਜਿਦ ਦੇ ਨਾਂਅ ਤੋਂ ਸਾਨੂੰ ਇੱਕ ਧਰਮ ਖ਼ਾਸ ਦਿਮਾਗ 'ਚ ਆਉਂਦਾ ਹੈ ਪਰ ਅੰਮ੍ਰਿਤਸਰ ਦੀ ਇਹ 200 ਸਾਲ ਪੁਰਾਣੀ ਮਸਜਿਦ ਦੱਬੀ-ਕੁਚਲੀ ਸੋਚ ਤੋਂ ਉੱਪਰ ਹੈ। ਇਹ ਇੱਕ ਧਰਮ ਖ਼ਾਸ ਲਈ ਨਹੀਂ ਪਰ ਹਰ ਧਰਮ ਦੇ ਲੋਕਾਂ ਲਈ ਖੁਲ੍ਹਾ ਹੈ।

200 ਸਾਲ ਪੁਰਾਣੇ ਮਸਜ਼ਿਦ ਦਾ ਪਿਛੋਕੜ

  • ਮਸਜਿਦ ਦੇ ਪ੍ਰਬੰਧਕ ਦਾ ਕਹਿਣਾ ਹੈ ਕਿ ਇਹ 200 ਸਾਲ ਪੁਰਾਣੀ ਮਸਜਿਦ ਹੈ ਤੇ ਇਹ ਮੀਆਂ ਸਮਤੂ ਸ਼ਾਹ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਹਕੀਮ ਸੀ, ਉਨ੍ਹਾਂ ਦੇ ਕਹਿਣ 'ਤੇ ਮਹਾਰਾਜਾ ਨੇ ਬਣਾਇਆ ਸੀ।
    200 ਸਾਲ ਪੁਰਾਣੀ ਮਸਜਿਦ ਦਾ ਭਾਈਚਾਰਕ ਸਾਂਝ ਦਾ ਦੇ ਰਹੀ ਸੁਨੇਹਾ
  • ਉਨ੍ਹਾਂ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਮਿ੍ਰਤਸਰ 'ਚ ਕਈ ਮਸਜ਼ਿਦਾਂ ਬਣਵਾਈਆਂ ਤੇ ਇਸ ਦਾ ਨੀਂਹ ਪੱਥਰ ਉਨ੍ਹਾਂ ਆਪ ਰੱਖਿਆ ਸੀ।
  • ਸ਼ੇਖ਼ ਯੂਸੁਫ਼ ਨੇ ਜਾਣਕਾਰੀ ਦਿੱਤੀ ਕਿ ਸੁਲਤਾਨਵਿੰਡ ਈਦਗਾਹ-ਕਬਰਸਤਾਨ, ਜਿੱਥੇ ਮਹਾਂਰਾਜਾ ਦਾ ਬਾਗ ਹੁੰਦਾ ਸੀ, ਉਹ ਥਾਂ ਵੀ ਦਾਨ ਦਿੱਤੀ ਗਈ।

ਪ੍ਰਸ਼ਾਸਨ ਵੱਲੋਂ ਇਸਦੀ ਸਾਂਭ-ਸੰਭਾਲ ਨਾ ਕਰਨ ਦਾ ਗਿਲ੍ਹਾ

  • ਉਨ੍ਹਾਂ ਨੇ ਕਿਹਾ ਕਿ ਵਿਰਾਸਤੀ ਮਸਜਿਦ ਹੋਣ ਕਰਕੇ ਵੀ ਪ੍ਰਸ਼ਾਸਨ ਇਸਦੀ ਸਾਂਭ-ਸੰਭਾਲ ਨਹੀਂ ਕਰ ਰਹੀ ਹੈ ਜਿਸ 'ਤੇ ਉਨ੍ਹਾਂ ਨੂੰ ਅਫ਼ਸੋਸ ਹੈ।
  • ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ।

ਮਸਜਿਦ ਇੱਕ ਧਰਮ ਵਿਸ਼ੇਸ਼ ਲਈ ਨਹੀਂ: ਇਮਾਮ

  • ਇਸ ਮੌਕੇ ਮਸਜਿਦ ਦੇ ਇਮਾਮ ਨੇ ਕਿਹਾ ਕਿ ਮਸਜਿਦ ਦਾ ਮਤਲਬ ਸਿਰਫ਼ ਧਾਰਮਿਕ ਨਹੀਂ ਹੁੰਦਾ ਸਗੋਂ ਲੋਕਾਂ ਦੀ ਖ਼ਿਦਮਤ ਲਈ ਹੁੰਦਾ ਹੈ।
  • ਉਨ੍ਹਾਂ ਨੇ ਕਿਹਾ ਕਿ ਇਹ ਹਰ ਧਰਮ ਦੇ ਭਾਰੀਚਾਰੇ ਲਈ ਖੁਲ੍ਹਾ ਹੈ, ਜਿਸ ਨਾਲ ਅਸੀਂ ਇੱਕਜੁੱਟਤਾ ਦਾ ਸੰਦੇਸ਼ ਦਿੰਦੇ ਹਾਂ।
  • ਉਨ੍ਹਾਂ ਨੇ ਕਿਹਾ ਕਿ ਮੁਹੰਮਦ ਸਾਹਿਬ ਵੀ ਇਹੀ ਕਹਿੰਦੇ ਹਨ ਕਿ ਮਸਜਿਦ ਨੂੰ ਧਾਰਮਿਕ ਸੰਸਥਾ ਦੇ ਨਾਲ-ਨਾਲ ਸਮਾਜਿਕ ਪਾੜੇ ਨੂੰ ਖ਼ਤਮ ਕਰਨ ਲਈ ਵੀ ਵਰਤਣਾ ਚਾਹੀਦਾ ਹੈ।
  • ਜਿੱਥੇ ਹਰ ਪਾਸੇ ਧਰਮ ਦੇ ਨਾਂਅ ਦਾ ਰੌਲਾ ਹੈ ਉੱਥੇ ਹੀ ਇਹ ਮਸਜਿਦ ਆਪਸੀ ਸਾਂਝ ਦਾ ਮਿੱਠਾ ਸੁਰ ਬਿਆਨ ਕਰਦਾ ਹੈ।

ABOUT THE AUTHOR

...view details