ਪੰਜਾਬ

punjab

ETV Bharat / city

1 ਕਿੱਲੋ ਅਫ਼ੀਮ ਸਮੇਤ 2 ਵਿਅਕਤੀ ਕਾਬੂ - ਆੜਤੀ ਰੋਹਿਤ ਸੇਠੀ ਨੂੰ ਗ੍ਰਿਫ਼ਤਾਰ ਕੀਤਾ

ਇੱਕ ਕਿੱਲੋ ਅਫ਼ੀਮ ਸਮੇਤ ਫਰੂਟ ਵਪਾਰੀ ਸ਼ੰਕਰ ਕੁਮਾਰ ਤੇ ਖੰਨਾ ਸਬਜ਼ੀ ਮੰਡੀ ਦੇ ਆੜਤੀ ਰੋਹਿਤ ਸੇਠੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਲਾਲ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਛੀਵਾੜਾ ਦੇ ਮੇਨ ਚੌਂਕ ਨੇੜੇ ਨਾਕਾਬੰਦੀ ਕੀਤੀ ਗਈ ਸੀ।

ਤਸਵੀਰ
ਤਸਵੀਰ

By

Published : Feb 7, 2021, 1:11 PM IST

ਲੁਧਿਆਣਾ:ਮਾਛੀਵਾੜਾ ਪੁਲਿਸ ਨੇ ਇੱਕ ਕਿੱਲੋ ਅਫ਼ੀਮ ਸਮੇਤ ਫਰੂਟ ਵਪਾਰੀ ਸ਼ੰਕਰ ਕੁਮਾਰ ਤੇ ਖੰਨਾ ਸਬਜ਼ੀ ਮੰਡੀ ਦੇ ਆੜਤੀ ਰੋਹਿਤ ਸੇਠੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਲਾਲ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਛੀਵਾੜਾ ਦੇ ਮੇਨ ਚੌਂਕ ਨੇੜੇ ਨਾਕਾਬੰਦੀ ਕੀਤੀ ਗਈ ਸੀ। ਜਿਥੇ ਪੈਦਲ ਆ ਰਹੇ 2 ਨੌਜਵਾਨ ਪੁਲਿਸ ਨੂੰ ਦੇਖ ਜਦੋਂ ਵਾਪਸ ਪਰਤਣ ਲੱਗੇ ਤਾਂ ਸ਼ੱਕ ਦੇ ਆਧਾਰ ’ਤੇ ਉਹਨਾਂ ਦੀ ਤਲਾਸ਼ੀ ਲਈ ਗਈ, ਜਿਨ੍ਹਾਂ ਤੋਂ ਤਲਾਸ਼ੀ ਦੌਰਾਨ ਇੱਕ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ ਇਹਨਾਂ ਨੇ ਇਹ ਅਫ਼ੀਮ ਖੰਨਾ ਅਤੇ ਮਾਛੀਵਾੜਾ ’ਚ ਵੱਖ-ਵੱਖ ਥਾਈਂ ਸਪਲਾਈ ਕਰਨੀ ਸੀ। ਫਿਲਹਾਲ ਪੁਲਿਸ ਨੇ ਦੋਵਾਂ ’ਤੇ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਸਹਾਇਕ ਥਾਣੇਦਾਰ ਦਰਸ਼ਨ ਲਾਲ ਚੌਧਰੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਫ਼ੀਮ ਕਿੱਥੋਂ ਲੈ ਕੇ ਆਏ ਤੇ ਕਦੋਂ ਤੋਂ ਇਹ ਤਸਕਰੀ ਦਾ ਧੰਦਾ ਕਰ ਰਹੇ ਹਨ।

ABOUT THE AUTHOR

...view details