ਲੁਧਿਆਣਾ:ਜ਼ਿਲ੍ਹੇ ਦੇ ਸ੍ਰੀ ਕ੍ਰਿਸ਼ਨਾ ਹਸਪਤਾਲ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸਵੇਰੇ ਅਚਾਨਕ ਕੋਰੋਨਾ ਪੀੜਤ 2 ਮਰੀਜਾ ਦੀ ਮੌਤ ਹੋ ਗਈ। ਜਿਸ ਤੋਂ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਪ੍ਰਬੰਧਕਾਂ ਦੀ ਲਾਪਰਵਾਹੀ ਨੂੰ ਮੌਤਾਂ ਦਾ ਕਾਰਨ ਦੱਸਿਆ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਆਕਸੀਜਨ ਨਾ ਮਿਲਣ ਕਰਕੇ ਇਹ ਮੌਤਾਂ ਹੋਈਆਂ ਹਨ, ਜਦੋਂ ਕਿ ਦੂਜੇ ਪਾਸੇ ਹਸਪਤਾਲ ਦੇ ਡਾਕਟਰਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਇਹ ਮਰੀਜ਼ ਗੰਭੀਰ ਸਨ ਜਿਸ ਕਰਕੇ ਇਨ੍ਹਾਂ ਦੀ ਮੌਤ ਹੋਈ ਹੈ। ਉਹਨਾਂ ਨੇ ਕਿਹਾ ਕਿ ਆਕਸੀਜਨ ਦਾ ਹਸਪਤਾਲ ਵਿੱਚ ਪੂਰਾ ਸਟਾਕ ਹੈ। ਉਧਰ ਮੌਕੇ ’ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਸ੍ਰੀ ਕ੍ਰਿਸ਼ਨਾ ਹਸਪਤਾਲ ’ਚ ਕੋਰੋਨਾ ਕਾਰਨ 2 ਮੌਤਾਂ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਇਲਜਾਮ ਇਹ ਵੀ ਪੜੋ: ਦਿੱਲੀ ਦੇ ਗੁਰੂ ਤੇਗ ਬਹਾਦਰ ਕੋਵਿਡ ਹਸਪਤਾਲ 'ਚ ਅੱਜ ਤੋਂ 300 ਬੈੱਡ ਦੀ ਸੁਵਿਧਾ ਹੋਵੇਗੀ ਸ਼ੁਰੂ
ਉਧਰ ਆਕਸੀਜਨ ਦੀ ਘਾਟ ਕਾਰਨ ਮੌਤਾਂ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਡੀਸੀ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਲਾਈਵ ਹੋ ਕੇ ਕ੍ਰਿਸ਼ਨਾ ਹਸਪਤਾਲ ਵਿੱਚ ਹੋਈਆਂ ਮੌਤਾਂ ਦੇ ਮਾਮਲੇ ’ਤੇ ਇਹ ਸਪੱਸ਼ਟੀਕਰਨ ਦਿੱਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਤਾੜਨਾ ਵੀ ਕੀਤੀ ਹੈ ਕਿ ਜੋ ਕੋਈ ਵੀ ਅਫਵਾਹਾਂ ਫੈਲਾ ਰਿਹਾ ਹੈ ਉਸ ਤੇ ਕਾਰਵਾਈ ਹੋਵੇਗੀ।
ਸ੍ਰੀ ਕ੍ਰਿਸ਼ਨਾ ਹਸਪਤਾਲ ’ਚ ਕੋਰੋਨਾ ਕਾਰਨ 2 ਮੌਤਾਂ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਇਲਜਾਮ ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਦਾ ਕਾਰਨ ਕੋਰੋਨਾ ਵਾਇਰਸ ਸੀ ਉਹ ਮਰੀਜ਼ ਗੰਭੀਰ ਸਨ ਜਿਸ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ। ਉਹਨਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਦੀ ਲੋੜ ਹੈ ਨਾ ਕਿ ਅਫਵਾਹਾਂ ਫੈਲਾਉਣ ਦੀ ਉਨ੍ਹਾਂ ਕਿਹਾ ਕਿ ਕੁਝ ਮੀਡੀਆ ਅਦਾਰਿਆਂ ਵੱਲੋਂ ਜੋ ਖਬਰਾਂ ਗਲਤ ਨਸ਼ਰ ਕੀਤੀਆਂ ਗਈਆਂ ਨੇ ਉਹ ਮੰਦਭਾਗੀ ਗੱਲ ਹੈ।
ਇਹ ਵੀ ਪੜੋ: ਲੁਧਿਆਣਾ ਦਾ ਸਿਹਤ ਵਿਭਾਗ ਹੀ ਵੰਡ ਰਿਹੈ ਕੋਰੋਨਾ !