ਲੁਧਿਆਣਾ:ਅਲਟਰਾਵਾਇਲੈਟ ਡਿਸਇਨਫੈਕਸ਼ਨ ਰੋਬੋਟ ਤਿਆਰ ਕਰਕੇ ਲੁਧਿਆਣਾ ਦੇ 12 ਸਾਲਾ ਬੱਚੇ ਨੇ ਕਮਾਲ ਕਰ ਦਿੱਤਾ। ਜਿਸ ਕਾਰਨ ਉਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਵੀ ਦਰਜ਼ ਹੋ ਗਿਆ। ਹਰਸਿਰਜਣ ਪੜ੍ਹਾਈ ਦੇ ਨਾਲ ਨਾਲ ਰੋਬੋਟਿਕ 'ਚ ਮੁਹਾਰਤ ਹਾਸਲ ਕਰ ਰਿਹਾ ਹੈ।
ਸਾਡੇ ਦੇਸ਼ ਦੇ ਬੱਚੇ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਹਨ। ਲਗਾਤਾਰ ਉਹ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੇ ਹਨ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਲੁਧਿਆਣਾ ਦੇ ਮਹਿਜ਼ 12 ਸਾਲ ਦੇ ਵਿਦਿਆਰਥੀ ਹਰਸਿਰਜਣ ਨੇ ਜਿਸ ਨੇ ਆਪਣੇ ਪ੍ਰੋਜੈਕਟ ਵਿੱਚ ਇੱਕ ਅਲਟਰਾਵਾਇਲਟ ਡਿਸਇਨਫੈਕਸ਼ਨ ਰੋਬੋਟ ਤਿਆਰ ਕੀਤਾ ਹੈ।
ਜੋ ਬੈਕਟੀਰੀਆ ਨੂੰ ਮਾਰਨ ਲਈ ਕਾਰਗਰ ਹੈ। ਹਰਸਿਰਜਣ ਦੇ ਇਸ ਰੋਬੋਟ ਨੂੰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਮਾਨਤਾ ਵੀ ਦਿੱਤੀ ਗਈ ਹੈ। ਹਰਸਿਰਜਨ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਪੜ੍ਹਾਈ ਦੇ ਨਾਲ ਨਾਲ ਰੋਬੋਟਿਕਸ ਵਿਚ ਵੀ ਕਾਫੀ ਰੁਚੀ ਰੱਖਦਾ ਹੈ। ਉਸ ਨੇ ਇਹ ਪੂਰਾ ਪ੍ਰਾਜੈਕਟ ਦੋ ਮਹੀਨਿਆਂ ਵਿੱਚ ਤਿਆਰ ਕਰ ਲਿਆ। ਜਿਸ ਵਿੱਚ ਉਸ ਦੀ ਟੀਚਰ ਨੇ ਵੀ ਮਦਦ ਕੀਤੀ। ਉਹ ਵਿਜ਼ਰੋਬੋ ਦੇ ਵਿੱਚ ਸਿਖਲਾਈ ਲੈ ਰਿਹਾ ਹੈ। ਉਸ ਨੇ 2016 ਭਾਰਤ ਵਿੱਚ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਸੀ।
ਕਿਵੇਂ ਕੰਮ ਕਰਦਾ ਹੈ ਰੋਬੋਟ ?
ਹਰ ਸਿਰਜਨ ਨੇ ਇਹ ਪ੍ਰਾਜੈਕਟ ਤਿਆਰ ਕੀਤਾ ਹੈ। ਉਸ ਦਾ ਨਾਂ uv21 ਰੱਖਿਆ ਗਿਆ ਹੈ ਇਹ ਰੋਬੋਟ ਜਿਸ ਵਿੱਚ 360 ਡਿਗਰੀ ਦਾ ਕੈਮਰਾ ਲੱਗਾ ਹੋਇਆ ਹੈ ਅਤੇ ਇਹ ਮੋਬਾਇਲ wifi (ਵਾਈਫਾਈ) ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿੱਚ ਅਲਟਰਾ ਵਾਇਲੈਟ ਕਿਰਨਾਂ ਨਿਕਲਦੀਆਂ ਹਨ। ਜੋ ਬੈਕਟੀਰੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀਆਂ ਹਨ।
ਇਹ ਖ਼ਾਸ ਤੌਰ ਤੇ ਕੋਰੋਨਾ ਕਾਲ ਦੇ ਦੌਰਾਨ ਜੋ ਹਾਲਾਤ ਪੈਦਾ ਹੋਏ ਉਨ੍ਹਾਂ ਦੇ ਮੱਦੇਨਜ਼ਰ ਹਰਸਿਰਜਣ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੇ 15000 ਦੇ ਕਰੀਬ ਲਾਗਤ ਆਈ ਹੈ। ਇਸ ਨੂੰ ਹਸਪਤਾਲ ਫੈਕਟਰੀਆਂ ਜਾਂ ਲੋਕ ਘਰਾਂ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਵਿਚ ਬੈਟਰੀ ਈਂਧਣ ਦਾ ਕੰਮ ਕਰਦੀ ਹੈ।
12 ਸਾਲਾਂ ਬੱਚੇ ਨੇ ਬਣਾਇਆ ਰੋਬੋਟ ਇਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਹ ਰੋਬੋਟ uvc ਦੀ ਮਦਦ ਦੇ ਨਾਲ ਬੈਕਟੀਰੀਆ ਨੂੰ ਮਾਰ ਸਕਦਾ ਹੈ। ਇਸ ਵਿਚ ਲੱਗੀਆਂ ਅਲਟਰਾਵਾਇਲਟ ਕਿਰਨਾਂ ਦੀ ਰੇਂਜ 1.5 ਟਵਿੱਟਰ ਦੇ ਕਰੀਬ ਹੈ ਜੋ ਚਾਰੇ ਦਿਸ਼ਾਵਾਂ ਦੇ ਵਿਚ ਕੰਮ ਕਰਦੀ ਹੈ।
ਇੰਡੀਆ ਬੁੱਕ ਆਫ ਰਿਕਾਰਡ 'ਚ ਨਾਂ ਦਰਜ
ਹਰਸਿਰਜਣ ਵਲੋਂ ਬਣਾਏ ਗਏ ਇਸ ਰੋਬੋਟ ਨੂੰ ਇੰਡੀਆ ਬੁੱਕ ਆਫ ਰਿਕਾਰਡ ਵਿਚ ਮਾਨਤਾ ਵੀ ਦੇ ਦਿੱਤੀ ਗਈ ਹੈ। ਉਸ ਦਾ ਨਾਂ ਇਸ ਵਿਚ ਦਰਜ ਕਰ ਲਿਆ ਗਿਆ ਹੈ। ਹਰਸਿਰਜਣ ਨੇ ਦਸੰਬਰ ਮਹੀਨੇ ਦੇ ਵਿੱਚ ਇਸ ਪ੍ਰਾਜੈਕਟ ਤੇ ਕੰਮ ਸ਼ੁਰੂ ਕੀਤਾ ਸੀ ਅਤੇ ਦੋ ਮਹੀਨੇ ਦੇ ਅੰਦਰ ਹੀ ਇਸ ਨੂੰ ਪੂਰਾ ਕਰਕੇ ਤਿਆਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਹੁਣ ਇਸ ਨੂੰ ਪੇਟੈਂਟ ਕਰਾਉਣ ਜਾ ਰਹੇ ਹਨ। ਇਸ ਤੋਂ ਬਾਅਦ ਇਸ ਵਿੱਚ ਜੋ ਕਮੀਆਂ ਨੇ ਉਸ ਨੂੰ ਪੂਰਾ ਕੀਤਾ ਜਾਵੇਗਾ ਤਾਂ ਕਿ ਇਸ ਤੇ ਲਾਗਤ ਘੱਟ ਆ ਸਕੇ ਅਤੇ ਫਿਰ ਇਸ ਨੂੰ ਪੂਰੀ ਤਰ੍ਹਾਂ ਟੈਸਟ ਕਰਨ ਤੋਂ ਬਾਅਦ ਮਾਰਕੀਟ ਵਿਚ ਉਤਾਰਿਆ ਜਾਵੇਗਾ। ਜੇਕਰ ਕੋਈ ਕੰਪਨੀ ਉਨ੍ਹਾਂ ਨੂੰ ਸੰਪਰਕ ਕਰੇਗੀ ਤਾਂ ਉਹ ਇਸ ਦੇ ਹੋਰ ਮਾਡਲ ਵੀ ਤਿਆਰ ਕਰ ਸਕਦੇ ਹਨ।
ਕੀ ਹੈ ਮਕਸਦ ?
ਸਿਰਜਣ ਨੇ ਦੱਸਿਆ ਕਿ ਉਸ ਦਾ ਇਸ ਪ੍ਰਾਜੈਕਟ ਨੂੰ ਤਿਆਰ ਕਰਨ ਦਾ ਇਕੋ ਇਕ ਮਕਸਦ ਕੋਰੋਨਾ ਮਹਾਂਮਾਰੀ ਦੇ ਨਾਲ ਨਿਪਟਣ ਲਈ ਕੋਈ ਅਜਿਹੀ ਡਿਵਾਈਸ ਬਣਾਉਣੀ ਸੀ ਜਿਸ ਵਿੱਚ ਮਨੁੱਖ ਰਹਿਤ ਰੋਬੋਟ ਤਿਆਰ ਕੀਤਾ ਜਾਵੇ ਤਾਂ ਜੋ ਹਸਪਤਾਲਾਂ ਫੈਕਟਰੀਆਂ ਘਰਾਂ ਅਤੇ ਸਕੂਲਾਂ ਦੇ ਵਿੱਚ ਬੈਕਟੀਰੀਆ ਨੂੰ ਆਸਾਨੀ ਦੇ ਨਾਲ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਮਾਹਾਵਾਰੀ ਦੇ ਦੌਰਾਨ ਜੋ ਹਾਲਾਤ ਬਣੇ ਸੀ ਉਨ੍ਹਾਂ ਤੋਂ ਸਬਕ ਲੈ ਕੇ ਹੀ ਉਨ੍ਹਾਂ ਇਸ ਪ੍ਰਾਜੈਕਟ ਤੇ ਕੰਮ ਸ਼ੁਰੂ ਕੀਤਾ ਸੀ।
ਬਚਪਨ ਤੋਂ ਸੀ ਸ਼ੌਂਕ
ਲੁਧਿਆਣਾ ਦੇ ਹਰਸਿਰਜਣ ਨੂੰ ਬਚਪਨ ਤੋਂ ਹੀ ਰੋਬੋਟਿਕਸ ਦਾ ਸ਼ੌਂਕ ਹੈ। ਉਹ ਛੋਟੇ ਹੁੰਦਿਆਂ ਇਕ ਰਿਮੋਟ ਬਣੀਆਂ ਕਾਰਾਂ ਨੂੰ ਖੋਲ੍ਹ ਕੇ ਉਨ੍ਹਾਂ ਦਾ ਸਿਸਟਮ ਨੂੰ ਜਾਨਣ ਦਾ ਕਾਫ਼ੀ ਰੁਚੀ ਰੱਖਦਾ ਸੀ। ਜਿਸ ਤੋਂ ਬਾਅਦ ਜਦੋਂ ਉਸ ਨੇ ਪੜ੍ਹਾਈ ਸ਼ੁਰੂ ਕੀਤੀ ਤਾਂ ਪੜ੍ਹਾਈ ਵਿੱਚ ਵੀ ਦਿਲਚਸਪੀ ਰੱਖੀ। ਪਰ ਨਾਲ ਨਾਲ ਉਸ ਨੂੰ ਤਕਨੀਕ ਅਤੇ ਰੋਬੋਟਿਕਸ ਦੇ ਵਿਚ ਖਾਸ ਰੁਚੀ ਸੀ। ਜਿਸ ਕਰਕੇ ਉਸਨੂੰ ਵਿਜਰੋਬੋ ਵਿੱਚ ਸਿਖਲਾਈ ਦੇਣੀ ਸ਼ੁਰੂ ਕੀਤੀ। ਲਗਾਤਾਰ ਸਿਖਲਾਈ ਲੈਣ ਤੋਂ ਬਾਅਦ ਉਸ ਨੇ ਇਹ ਪ੍ਰਾਜੈਕਟ ਤਿਆਰ ਕੀਤਾ ਹੈ। ਜਿਸ ਤੋਂ ਉਸ ਦੇ ਪਰਿਵਾਰਕ ਮੈਂਬਰ ਵੀ ਕਾਫੀ ਖੁਸ਼ ਹਨ ਅਤੇ ਸਕੂਲ ਵਾਲਿਆਂ ਨੇ ਵੀ ਉਸ ਦੀ ਹੌਸਲਾ ਅਫਜ਼ਾਈ ਕੀਤੀ ਹੈ।
ਪਰਿਵਾਰ ਤੇ ਅਧਿਆਪਕ ਗਦਗਦ
ਹਰਸਿਰਜਣ ਦੀ ਇਸ ਕਾਮਯਾਬੀ ਤੋਂ ਉਨ੍ਹਾਂ ਦੇ ਅਧਿਆਪਕ ਅਤੇ ਪਰਿਵਾਰਕ ਮੈਂਬਰ ਵੀ ਖੁਸ਼ ਹਨ। ਉਸ ਦੀ ਅਧਿਆਪਕਾ ਨੇ ਕਿਹਾ ਕਿ ਉਹ ਇੱਥੇ ਬੱਚਿਆਂ ਨੂੰ ਰੋਬੋਟਿਕਸ ਸਿਖਾ ਰਹੇ ਹਨ। ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਤਕਨੀਕ ਨੂੰ ਚੰਗੀ ਤਰ੍ਹਾਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਉਧਰ ਉਸ ਦੀ ਮਾਤਾ ਨੇ ਵੀ ਕਿਹਾ ਕਿ ਉਹ ਹਰ ਸਿਰਜਣ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹਨ। ਹਰ ਮਾਤਾ ਪਿਤਾ ਨੂੰ ਆਪਣੇ ਬੱਚੇ ਨੂੰ ਆਪਣੇ ਮਨਪਸੰਦ ਖੇਤਰ ਦੇ ਵਿੱਚ ਕੰਮ ਕਰਨ ਦੀ ਛੋਟ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਯੂਕਰੇਨ ਜਾ ਕੇ ਰੂਸ ਖ਼ਿਲਾਫ਼ ਜੰਗ ਲੜੇਗਾ ਅੰਮ੍ਰਿਤਸਰ ਦਾ ਇਹ ਨੌਜਵਾਨ !