ਲੁਧਿਆਣਾ: ਜ਼ਿਲ੍ਹਾ ਕਚਹਿਰੀ ਬੰਬ ਧਮਾਕਾ ਮਾਮਲੇ ਚ ਐਨਆਈਏ ਨੇ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ’ਤੇ 10 ਲੱਖ ਦਾ ਇਨਾਮ ਰੱਖਿਆ ਗਿਆ ਹੈ। ਹਰਪ੍ਰੀਤ ਸਿੰਘ ਦੀ ਜਾਣਕਾਰੀ ਦੇਣ ਵਾਲੇ ਨੂੰ ਨਕਦ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੱਸ ਦਈਏ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਆਈਡੀ ਦੀ ਤਸਕਰੀ ਦੇ ਮਾਮਲੇ ਵਿੱਚ ਅਤੇ ਐਸਟੀਐਫ ’ਤੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਹਰਪ੍ਰੀਤ ਸਿੰਘ ਦੀ ਭਾਲ ਕਰ ਰਹੀ ਹੈ। ਜਿਸ ਦੇ ਚੱਲਦੇ ਇਹ ਇਨਾਮ ਰੱਖਿਆ ਗਿਆ ਹੈ।
ਦੱਸ ਦਈਏ ਕਿ ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ ਵੱਲੋਂ ਮੁੱਖ ਮੁਲਜ਼ਮ ਦੀ ਭਾਲ ਦੇ ਲਈ 10 ਲੱਖ ਕੈਸ਼ ਦਾ ਇਨਾਮ ਰੱਖ ਦਿੱਤਾ ਹੈ ਅਤੇ ਕਈ ਥਾਵਾਂ ਉੱਤੇ ਇਸ ਸਬੰਧੀ ਇਸ਼ਤਿਹਾਰ ਵੀ ਲਗਵਾਏ ਗਏ ਹਨ। ਦੱਸ ਦਈਏ ਕਿ ਆਈਈਡੀ ਦੀ ਤਸਕਰੀ ਹਰਪ੍ਰੀਤ ਵੱਲੋਂ ਹੀ ਕੀਤੀ ਗਈ ਸੀ ਅਤੇ ਇਕ ਆਈਈਡੀ ਦਾ ਇਸਤੇਮਾਲ ਦਸੰਬਰ 2021 ਲੁਧਿਆਣਾ ਕੋਰਟ ਧਮਾਕੇ ਚ ਕੀਤਾ ਗਿਆ ਸੀ।