ਪੰਜਾਬ

punjab

ETV Bharat / city

ਹਾਦਸੇ 'ਚ ਮੌਤ ਮਗਰੋਂ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ, ਲਗਾਇਆ ਧਰਨਾ - ਸੜਕ ਹਾਦਸੇ ਦੀ ਖ਼ਬਰ

ਲੁਧਿਆਣਾ ਦੇ ਹੋਟਲ ਦੇ ਸਾਹਮਣੇ ਇੱਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।

ਲੁਧਿਆਣਾ ਕੀ ਹੋਟਲ ਨੇੜੇ ਸੜਕ ਹਾਦਸਾ, 1 ਦੀ ਮੌਤ ਦੂਜਾ ਗੰਭੀਰ
ਲੁਧਿਆਣਾ ਕੀ ਹੋਟਲ ਨੇੜੇ ਸੜਕ ਹਾਦਸਾ, 1 ਦੀ ਮੌਤ ਦੂਜਾ ਗੰਭੀਰ

By

Published : Dec 5, 2020, 6:33 PM IST

ਲੁਧਿਆਣਾ: ਸਥਾਨਕ ਹੋਟਲ ਦੇ ਸਾਹਮਣੇ ਇੱਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਘਟਨਾ ਦੇ ਦੌਰਾਨ ਇੱਕ ਵਿਅਕਤੀ ਦੀ ਥਾਂ 'ਤੇ ਹੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਦੇਰ ਰਾਤ ਇਨੋਵਾ ਗੱਡੀ ਬੈਕ ਕਰਦੇ ਹੋਏ ਖੜ੍ਹੀ ਅਲਟੋ ਕਾਰ ਨਾਲ ਭਿਆਨਕ ਟੱਕਰ ਹੋਈ ਜਿਸ ਨਾਲ ਗੱਡੀ 'ਚ ਬੈਠੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੈ।

ਲੁਧਿਆਣਾ ਕੀ ਹੋਟਲ ਨੇੜੇ ਸੜਕ ਹਾਦਸਾ, 1 ਦੀ ਮੌਤ ਦੂਜਾ ਗੰਭੀਰ

ਇਨਸਾਫ਼ ਦੀ ਮੰਗ

ਸਮਾਜ ਸੇਵੀ ਸੰਸਥਾ ਦੇ ਮੈਂਬਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਕਾਰ ਕਾਂਗਰਸ ਸਰਪੰਚ ਦੀ ਸੀ ਤੇ ਪੁਲਿਸ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪਰਚਾ ਦਰਜ ਨਹੀਂ ਹੋ ਜਾਂਦਾ ਉਹ ਉਦੋਂ ਤੱਕ ਸਸਕਾਰ ਨਹੀਂ ਕਰਨਗੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਦੋ ਛੋਟੇ ਬੱਚੇ ਹਨ ਤੇ ਉਹ ਇਕਲੌਤਾ ਕਮਾਉਣ ਵਾਲਾ ਸੀ।

ਪੁਲਿਸ ਦਾ ਪੱਖ

ਉਧਰ ਦੂਜੇ ਪਾਸੇ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਪਰਿਵਾਰ ਵਾਲਿਆਂ ਦੇ ਬਿਆਨ ਦੇ ਮੁਤਾਬਕ ਪਰਚਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮ੍ਰਿਤਕ ਦਾ ਪੋਸਟਮਾਰਟਮ ਲਈ ਵੀ ਕਹਿ ਰਹੇ ਪਰ ਉਹ ਸਾਥ ਨਹੀਂ ਦੇ ਰਹੇ।

ABOUT THE AUTHOR

...view details