ਜਲੰਧਰ : ਸ਼ਹਿਰ ਦੇ ਪਿਮਸ ਹਸਪਤਾਲ 'ਚ ਕੋਰੋਨਾ ਕਾਰਨ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ 24 ਸਾਲਾ ਗੁਰਸੇਵਕ ਸਿੰਘ ਵਸਨੀਕ ਨਵਾਂ ਸ਼ਹਿਰ ਵਜੋਂ ਹੋਈ ਹੈ। ਮੌਤ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਬਣਾ ਕੇ ਮਾਂ ਨੂੰ ਭਾਵੂਕ ਮੈਸੇਜ ਭੇਜਿਆ ਸੀ ਤੇ ਦੱਸਿਆ ਸੀ ਕਿ ਉਸ ਦਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਰਿਹਾ।
ਕੋਰੋਨਾ ਕਾਰਨ ਨੌਜਵਾਨ ਦੀ ਹੋਈ ਮੌਤ, ਪਰਿਵਾਰ ਹਸਪਤਾਲ 'ਤੇ ਲਾਏ ਲਾਪਰਵਾਹੀ ਦੇ ਦੋਸ਼ - ਪਰਿਵਾਰ ਹਸਪਤਾਲ 'ਤੇ ਲਾਏ ਲਾਪਰਵਾਹੀ ਦੇ ਦੋਸ਼
ਜਲੰਧਰ ਦੇ ਪਿਮਸ ਹਸਪਤਾਲ 'ਚ ਕੋਰੋਨਾ ਕਾਰਨ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ।
ਮ੍ਰਿਤਕ ਦੀ ਮਾਂ ਕਮਲਜੀਤ ਕੌਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੇ ਬੇਟੇ ਦੀ ਤਬੀਅਤ ਖ਼ਰਾਬ ਹੋ ਗਈ ਸੀ। ਨਵਾਂ ਸ਼ਹਿਰ ਦੇ ਡਾਕਟਰਾਂ ਵੱਲੋਂ ਜਵਾਬ ਦੇਣ ਮਗਰੋਂ ਉਨ੍ਹਾਂ ਨੇ ਗੁਰਸੇਵਕ ਨੂੰ ਪਿਮਸ ਹਸਪਤਾਲ ਜਲੰਧਰ ਵਿਖੇ ਇਲਾਜ ਲਈ ਦਾਖਲ ਕਰਵਾਇਆ। ਇਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਨਿਮੋਨਿਆ ਦੀ ਸ਼ਿਕਾਇਤ ਹੈ ਤੇ ਉਹ ਕੋਰੋਨਾ ਪੌਜ਼ੀਟਿਵ ਵੀ ਹੈ। ਕਮਲਜੀਤ ਦੇ ਮੁਤਾਬਕ ਉਸ ਦੇ ਪੁੱਤਰ ਨੂੰ ਤੀਜੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਰੱਖਿਆ ਗਿਆ ਸੀ, ਪਰ ਉਸ ਨੂੰ ਉਥੇ ਸਹੀ ਢੰਗ ਨਾਲ ਇਲਾਜ ਨਹੀਂ ਮਿਲ ਰਿਹਾ ਸੀ। ਪੀੜਤ ਮਹਿਲਾ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਕਰਨ ਦੇ ਦੋਸ਼ ਲਾਉਂਦੇ ਹੋਏ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ।
ਇਸ ਬਾਰੇ ਸਫਾਈ ਦਿੰਦੇ ਹੋਏ ਪਿਮਸ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਉਨ੍ਹਾਂ ਉੱਤੇ ਲੱਗੇ ਸਾਰੇ ਹੀ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਗਈ ਸਗੋਂ ਕੋਰੋਨਾ ਕਾਰਨ ਮਰੀਜ਼ ਦੀ ਹਾਲਤ ਵਿਗੜੀ ਜਿਸ ਕਾਰਨ ਉਸ ਦੀ ਮੌਤ ਹੋਈ। ਮ੍ਰਿਤਕ ਦਾ ਇਲਾਜ ਕਰਨ ਵਾਲੇ ਡਾ. ਕੁਲਬੀਰ ਪਹਿਲਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੰਦੇ ਹੋਏ ਤੇ ਖ਼ੁਦ ਦੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਏ ਤੇ ਬਾਅਦ ਵਿੱਚ ਉਨ੍ਹਾਂ ਨੇ ਪੀੜਤ ਪਰਿਵਾਰ ਕੋਲੋਂ ਮੁਆਫੀ ਮੰਗੀ।