ਜਲੰਧਰ: ਫਿਲੋਰ ਦੇ ਨੇੜਲੇ ਪਿੰਡ ਛੋਲੇ ਬਜਾੜ ਦੇ ਦੋ ਨੌਜਵਾਨ ਸਤਲੁਜ ਦਰਿਆ ’ਚ ਨਹਾਉਣ ਦੌਰਾਨ ਪਾਣੀ ਦੇ ਵਹਾਅ ’ਚ ਰੁੜ੍ਹ ਗਏ, ਜਿਨ੍ਹਾਂ ’ਚੋਂ ਇੱਕ ਦੀ ਮੌਤ (young man died while bathing in the river Sutlej) ਹੋ ਗਈ ਜਦੋਂਕਿ ਦੂਜੇ ਨੂੰ ਬਚਾਅ ਲਿਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ਾਲ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਵਿਸ਼ਾਲ ਦੀ ਤਾਂ ਮੌਤ ਹੋ ਚੁੱਕੀ ਹੈ ਤੇ ਜਸਪ੍ਰੀਤ ਸਿੰਘ ਦੀ ਜਾਨ ਬਚ ਗਈ ਹੈ।
ਇਹ ਵੀ ਪੜੋ:ਪੀਐਮ ਮੋਦੀ ਦੀ ਪੰਜਾਬ ਫੇਰੀ, ਹੋਮੀ ਭਾਭਾ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ
ਮਿਲੀ ਜਾਣਕਾਰੀ ਮੁਤਾਬਕ ਜਸਪ੍ਰੀਤ ਸਿੰਘ ਤੇ ਵਿਸ਼ਾਲ ਵਾਸੀ ਛੋਲੇ ਬਜਾੜ ਦੁਪਹਿਰੇ ਪਸ਼ੂਆ ਲਈ ਸ਼ੈੱਡ ਬਣਾਉਣ ਵਾਸਤੇ ਸਤਲੁਜ ਦਰਿਆ ਕੰਢੇ ਸਰਕੰਡਾ ਵੱਢਣ ਲਈ ਆਏ ਹੋਏ ਸਨ। ਸਰਕੰਡਾ ਵੱਢਣ ਦੌਰਾਨ ਗਰਮੀ ਲੱਗਣ ਕਰਕੇ ਉਹ ਦੋਵੇਂ ਦਰਿਆ ’ਚ ਨਹਾਉਣ ਲਈ ਵੜ ਗਏ। ਡੂੰਘੀ ਥਾਂ ਜਾਣ ਕਰਕੇ ਉਹ ਤੇਜ਼ ਪਾਣੀ ਦੇ ਵਹਾਅ ਦੀ ਲਪੇਟ ’ਚ ਕੇ ਰੁੜ੍ਹ ਗਏ। ਇਸ ਦੌਰਾਨ ਪਤਾ ਲੱਗਣ ’ਤੇ ਮੌਕੇ ਉਪਰ ਮੌਕੇ ਪਿੰਡ ਵਾਸੀਆ ਨੇ ਜਸਪ੍ਰੀਤ ਸਿੰਘ ਬਚਾਅ ਲਿਆ ਪਰ ਵਿਸ਼ਾਲ ਰੁੜ੍ਹ ਗਿਆ।
ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ ਇੱਕ ਨੌਜਵਾਨ ਦੀ ਮੌਤ ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਥਾਣਾ ਫਿਲੌਰ ਦੇ ਮੁਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਨੂੰ ਬੁਲਾ ਕੇ ਵਿਸ਼ਾਲ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਗੋਤਾਖੋਰਾਂ ਨੇ 2-3 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਉਸ ਦੀ ਲਾਸ਼ ਲੱਭ ਲਈ। ਇਸੇ ਦੌਰਾਨ ਘਟਨਾ ਸਥਾਨ ’ਤੇ ਪੁੱਜੇ ਯੂਥ ਕਾਂਗਰਸੀ ਆਗੂ ਬਲਰਾਜ ਸਿੰਘ ਤੇ ਸੁੱਖਾ ਸੰਗਨੇਵਾਲ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਗ਼ਰੀਬ ਘਰਾਂ ਦੇ ਹਨ ਤੇ ਸਾਰੇ ਪਿੰਡ ਦੇ ਨੌਜਵਾਨ ਉਸ ਦੀ ਭਾਲ਼ ਕਰ ਰਹੇ। ਏਐੱਸਆਈ ਸੁਰਿੰਦਰ ਪਾਲ ਨੇ ਕਿਹਾ ਕਿ ਗੋਤਾਖੋਰਾਂ ਦੀ ਮਦਦ ਨਾਲ ਵਿਸ਼ਾਲ ਦੀ ਦੇਹ ਪਾਣੀ ’ਚੋਂ ਲੱਭ ਕੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰੱਖ ਦਿੱਤੀ ਗਈ ਹੈ।
ਇਹ ਵੀ ਪੜੋ:ਪੀਐਮ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ, ਪੁਲਿਸ ਵਲੋਂ ਚੈਕਿੰਗ ਜਾਰੀ