ਜਲੰਧਰ:ਮੌਜੂਦਾ ਸਮੇਂ ਦੀ ਭੱਜਦੋੜ ਭਰੀ ਜ਼ਿੰਦਗੀ 'ਚ ਹਰ ਵਿਅਕਤੀ ਰੁਝਿਆ ਹੋਇਆ ਹੈ ਤੇ ਉਹ ਖ਼ੁਦ ਲਈ ਸਮਾਂ ਨਹੀਂ ਕੱਢ ਸਕਦਾ। ਇਸ ਦੇ ਚਲਦੇ ਲਗਾਤਾਰ ਲੋਕਾਂ ਤਣਾਅ ਤੇ ਡਿਪ੍ਰੈਸ਼ਨ ਦਾ ਸ਼ਿਕਾਰ (Stress and depression) ਹੋ ਰਹੇ ਹਨ। ਤਣਾਅ ਭਰੀ ਜ਼ਿੰਦਗੀ ਤੋਂ ਬਚਾਅ ਦਾ ਇਕਲੌਤਾ ਰਾਹ ਯੋਗ (yoga) ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੋਗ ਗੁਰੂ ਨਿਰਦੋਸ਼ ਕੁਮਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਦੀ ਭੱਜਦੋੜ ਭਰੀ ਜ਼ਿੰਦਗੀ ਦੇ ਚਲਦੇ ਲੋਕ ਆਮ ਜੀਵਨ ਨਹੀਂ ਜੀ ਪਾਉਂਦੇ। ਲਗਾਤਾਰ ਕੰਮ 'ਚ ਰੁੱਝੇ ਰਹਿਣਾ, ਇੰਲੈਕਟ੍ਰੌਨਿਕ ਚੀਜ਼ਾਂ ਮੋਬਾਈਲ, ਲੈਪਟਾਪ ਆਦਿ ਦਾ ਵੱਧ ਇਸਤੇਮਾਲ ਕਰਨਾ, ਨੀਂਦ ਪੂਰੀ ਨਾਂ ਹੋਣਾ। ਇਨ੍ਹਾਂ ਸਭ ਦੇ ਚਲਦੇ ਵਿਅਕਤੀ ਥਕਾਵਟ, ਤਣਾਅ ਤੇ ਡਿਪ੍ਰੈਸ਼ਨ ਵਰਗੀ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ।
ਯੋਗ ਗੁਰੂ ਨਿਰਦੋਸ਼ ਦੱਸਦੇ ਹਨ ਕਿ ਉਹ ਬੀਤੇ 22 ਤੋਂ 25 ਸਾਲਾਂ ਤੋਂ ਲਗਾਤਾਰ ਖ਼ੁਦ ਵੀ ਯੋਗ ਕਰਦੇ ਹਨ ਤੇ ਲੋਕਾਂ ਨੂੰ ਯੋਗ ਅਭਿਆਸ ਵੀ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਡਿਪ੍ਰੈਸ਼ਨ ਤੇ ਤਣਾਅ ਭਰੀ ਜ਼ਿੰਦਗੀ ਤੋਂ ਬਚਾਅ ਲਈ ਯੋਗ ਇਕਲੌਤਾ ਓਪਾਅ ਹੈ।