ਜਲੰਧਰ: ਕੋਈ ਵੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਚਾਹੇ ਕਰੋੜਾਂ ਅਰਬਾਂ ਰੁਪਏ ਦੀਆਂ ਬਿਲਡਿੰਗਾਂ ਅਤੇ ਉਨ੍ਹਾਂ ਬਿਲਡਿੰਗਾਂ ਦੇ ਅੰਦਰ ਲੋੜੀਂਦੀਆਂ ਚੀਜ਼ਾਂ ਰੱਖ ਕੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ। ਪਰ ਅਸਲ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਦਾ ਇਹ ਕੰਮ ਉਦੋਂ ਤਕ ਸਿਰੇ ਨਹੀਂ ਚੜ੍ਹ ਸਕਦਾ ਜਦੋ ਤੱਕ ਇਨ੍ਹਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਵਿਚ ਕਰੋੜਾਂ ਰੁਪਏ ਦੇ ਸਾਮਾਨ ਦੇ ਨਾਲ ਕੰਮ ਕਰਨ ਵਾਲੇ ਸਰਕਾਰੀ ਅਫ਼ਸਰ ਅਤੇ ਮੁਲਾਜ਼ਮ ਆਪਣਾ ਕੰਮ ਨਾ ਕਰਨ।
ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਜਿੱਥੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਜੱਚਾ ਬੱਚਾ ਨੂੰ ਸਹੂਲਤਾਂ ਦੇਣ ਲਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਪਰ ਸਟਾਫ ਜੋ ਇੱਥੇ ਕੰਮ ਕਰਦਾ ਹੈ ਸ਼ਾਇਦ ਉਨ੍ਹਾਂ ਵਿੱਚ ਐਨੀ ਇਨਸਾਨੀਅਤ ਨਹੀਂ ਰਹਿ ਕਿ ਇਨਸਾਨ ਨੂੰ ਇਨਸਾਨ ਸਮਝਿਆ ਜਾਵੇ।
ਮਿਲੀ ਜਾਣਕਾਰੀ ਮੁਤਾਬਿਕ ਸਿਵਲ ਹਸਪਤਾਲ ਵਿਖੇ ਇੱਕ ਪਰਿਵਾਰ ਗਰਭਵਤੀ ਮਹਿਲਾ ਨੂੰ ਡਿਲੀਵਰੀ ਲਈ ਲੈ ਕੇ ਆਏ ਸੀ। ਪਰ ਇੱਥੇ ਸਟਾਫ ਦੀ ਅਣਗਹਿਲੀ ਦੇ ਕਾਰਨ ਗਰਭਵਤੀ ਔਰਤ ਨੇ ਬੱਚਾ ਨੂੰ ਹਸਪਤਾਲ ਦੇ ਬਾਹਰ ਜਨਮ ਦਿੱਤਾ। ਦੱਸ ਦਈਏ ਕਿ ਗਰਭਵਤੀ ਮਹਿਲਾ ਜਿਸ ਦੀ ਮੌਕੇ ਤੇ ਡਿਲਵਰੀ ਕੀਤੀ ਜਾਣੀ ਚਾਹੀਦੀ ਸੀ ਉਸ ਵਿੱਚ ਅਣਗਹਿਲੀ ਕਰਦੇ ਹੋਏ ਹਸਪਤਾਲ ਦਾ ਸਾਰਾ ਸਟਾਫ ਆਪਸ ਵਿੱਚ ਗੱਲਾਂ ਬਾਤਾਂ ਕਰਨ ਅਤੇ ਆਪਣੇ ਕੰਮਕਾਜ ਕਰਨ ਵਿੱਚ ਬਿਜ਼ੀ ਰਿਹਾ ਅਤੇ ਇਸ ਦੌਰਾਨ ਮਹਿਲਾ ਉਸ ਦੇ ਗਰਭ ਵਿੱਚੋਂ ਹਸਪਤਾਲ ਦੇ ਬਾਹਰ ਹੀ ਬੱਚਾ ਡਿੱਗ ਗਿਆ ਜਿਸ ਤੋਂ ਬਾਅਦ ਬੱਚੇ ਦੇ ਮਾਂ ਬਾਪ ਅਤੇ ਜਦ ਰੌਲਾ ਪਾਉਣ ਲੱਗੇ ਤਾਂ ਫਿਰ ਹਸਪਤਾਲ ਬਾਹਰ ਦੇ ਮੁਲਾਜ਼ਮ ਅਤੇ ਡਾਕਟਰਾਂ ਨੂੰ ਹੋਸ਼ ਵਿੱਚ ਆਏ।