ਜਲੰਧਰ: ਸਾਬਕਾ ਪਾਰਸ਼ਦ ਅਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਹਿ ਚੁੱਕੇ ਭਾਜਪਾ ਆਗੂ ਰਵੀ ਮਹਿੰਦਰੂ ਦੇ ਜਲੰਧਰ ਸਥਿਤ ਘਰ ਵਿੱਚ ਪੱਛਮੀ ਬੰਗਾਲ ਤੋਂ ਆਈ ਪੁਲਿਸ ਨੇ ਛਾਪਾ (BJP leader Ravi Mahindra's house raided) ਮਾਰਿਆ, ਪਰ ਪੁਲਿਸ ਨੇ ਆਉਣ ਤੋਂ ਪਹਿਲਾਂ ਹੀ ਭਾਜਪਾ ਆਗੂ ਰਵੀ ਮਹਿੰਦਰੂ ਫਰਾਰ ਹੋ ਗਏ। ਦੱਸ ਦਈਏ ਕਿ ਇਹ ਛਾਪਾ ਪੱਛਮੀ ਬੰਗਾਲ ਵਿਖੇ ਇੱਕ ਵਿਅਕਤੀ ਵੱਲੋਂ ਰਵੀ ਮਹਿੰਦਰੂ, ਉਸ ਦੇ ਭਰਾ ਰਾਘਵ ਮਹਿੰਦਰੂ ਅਤੇ ਇੱਕ ਮਹਿਲਾ ਪਰਿਵਾਰਕ ਮੈਂਬਰ ਅਨੂ ਮਹਿੰਦਰੂ ਖ਼ਿਲਾਫ਼ ਕੀਤੀ ਗਈ ਇੱਕ ਪੈਸੇ ਦੇ ਲੈਣ ਦੇਣ ਦੀ ਸ਼ਿਕਾਇਤ ਤੋਂ ਬਾਅਦ ਦਰਜ ਕਰਵਾਏ ਗਏ ਇੱਕ ਮਾਮਲੇ ਵਿਚ ਮਾਰਿਆ ਗਿਆ ਹੈ।
ਇਹ ਹੈ ਮਾਮਲਾ: ਪੱਛਮੀ ਬੰਗਾਲ ਤੋਂ ਆਏ ਪੁਲਿਸ ਅਧਿਕਾਰੀਆਂ ਮੁਤਾਬਕ ਰਵੀ ਮਹਿੰਦਰੂ ਉੱਪਰ ਦੁਰਗਾਪੁਰ ਥਾਣੇ ਵਿਚ ਦੇਵਾਸ਼ਿਸ਼ ਚੈਟਰਜੀ ਨਾਮ ਦੇ ਇੱਕ ਬੰਦੇ ਨੇ ਰਵੀ ਮਹਿੰਦਰੂ ਤੇ ਪੈਸੇ ਦੇ ਲੈਣ ਦੇਣ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਅਤੇ ਇਸ ਮਾਮਲੇ ਵਿੱਚ ਰਵੀ ਮਹਿੰਦਰੂ , ਉਸ ਦੇ ਭਰਾ ਰਾਘਵ ਮਹਿੰਦਰੂ ਇਕ ਮਹਿਲਾ ਅਨੂ ਮਹਿੰਦਰੂ ਤੇ ਵੀ ਦਰਜ ਹੈ।
ਇਹ ਵੀ ਪੜੋ:ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਦੇ ਰਹੇ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ, ਕਿਸਾਨ ਜਥੇਬੰਦੀਆਂ ਕੀਤਾ ਸਮਰਥਨ
ਪੁਲਿਸ ਨੇ ਦੱਸਿਆ ਕਿ ਮਾਮਲੇ ਵਿੱਚ ਰਵੀ ਮਹਿੰਦਰੂ ਨੂੰ ਕਈ ਵਾਰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ, ਪਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਹੁਣ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਆਈ ਹੈ, ਪਰ ਇਸ ਤੋਂ ਪਹਿਲੇ ਕੀ ਪੁਲਿਸ ਉਸ ਦੇ ਘਰ ਪਹੁੰਚਦੀ ਰਵੀ ਮਹਿੰਦਰੂ ਫਰਾਰ ਹੋ ਚੁੱਕਿਆ ਸੀ।