ਪੰਜਾਬ

punjab

By

Published : Jan 31, 2021, 8:06 PM IST

ETV Bharat / city

ਜੋ ਵਿਕਾਸ ਦੀ ਗੱਲ ਕਰੇਗਾ, ਉਸ ਨੂੰ ਵੋਟ ਪਾਵਾਂਗੇ

ਪੰਜਾਬ ਵਿੱਚ 14 ਫ਼ਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚੱਲਦੇ ਜਲੰਧਰ ਜ਼ਿਲ੍ਹੇ ਵਿੱਚ ਵੀ 6 ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਵਿੱਚ ਇਹ 110 ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ। ਇਸ ਸਬੰਧੀ ਜਲੰਧਰ ਜ਼ਿਲ੍ਹੇ ਦੇ ਨਕੋਦਰ ਨਗਰ ਕੌਂਸਲ ਵਿੱਚ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ।

ਜੋ ਵਿਕਾਸ ਦੀ ਗੱਲ ਕਰੇਗਾ, ਉਸ ਨੂੰ ਵੋਟ ਪਾਵਾਂਗੇ
ਜੋ ਵਿਕਾਸ ਦੀ ਗੱਲ ਕਰੇਗਾ, ਉਸ ਨੂੰ ਵੋਟ ਪਾਵਾਂਗੇ

ਜਲੰਧਰ: ਪੰਜਾਬ ਵਿੱਚ 14 ਫ਼ਰਵਰੀ ਨੂੰ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚੱਲਦੇ ਜਲੰਧਰ ਜ਼ਿਲ੍ਹੇ ਵਿੱਚ ਵੀ 6 ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਵਿੱਚ ਇਹ 110 ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ। ਇਸ ਸਬੰਧੀ ਜਲੰਧਰ ਜ਼ਿਲ੍ਹੇ ਦੇ ਨਕੋਦਰ ਨਗਰ ਕੌਂਸਲ ਵਿੱਚ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ।

ਆਮ ਲੋਕਾਂ ਦੀਆਂ ਦਿੱਕਤਾਂ

ਜੋ ਵਿਕਾਸ ਦੀ ਗੱਲ ਕਰੇਗਾ, ਉਸ ਨੂੰ ਵੋਟ ਪਾਵਾਂਗੇ

ਨਗਰ ਕੌਂਸਲ ਨੂੰ ਲੈ ਕੇ ਲੋਕਾਂ ਨੂੰ ਇਸ ਵਾਰ ਵਿਕਾਸ ਦੀ ਉਮੀਦਾਂ ਹਨ। ਉਨ੍ਹਾਂ ਦਾ ਕਹਿਣ ਹੈ ਕਿ ਇਲਾਕੇ ਦੀਆਂ ਆਮ ਸਹੂਲਤਾਂ, ਸੀਵਰੇਜ, ਟ੍ਰੈਫਿਕ ਆਦਿ ਦੀਆਂ ਸਮੱਸਿਆਂਵਾਂ ਦੇ ਹੱਲ ਨਹੀਂ ਨਿਕਲੇ। ਵਿਕਾਸ ਦੇ ਨਾਂ 'ਤੇ ਕੋਈ ਕੰਮ ਨਹੀਂ ਹੋਇਆ। ਇਸ ਪਾਸੇ ਜਿੱਥੇ ਕਈ ਇਲਾਕਿਆਂ ਵਿੱਚ ਸੀਵਰੇਜ ਸਿਸਟਮ ਕੰਮ ਨਹੀਂ ਕਰ ਰਿਹਾ।

ਉਧਰ ਦੂਸਰੇ ਪਾਸੇ ਅੱਜ ਵੀ ਨਕੋਦਰ ਦੀਆਂ ਕਈ ਸੜਕਾਂ ਅਧੂਰੀਆਂ ਬਣੀਆਂ ਹੋਈਆਂ ਹਨ। ਜਿਸ ਨੂੰ ਲੈ ਕੇ ਅਕਸਰ ਇੱਥੇ ਜਾਮ ਦੇ ਹਾਲਾਤ ਪੈਦਾ ਹੁੰਦੇ ਹਨ। ਇਹੀ ਨਹੀਂ ਉਨ੍ਹਾਂ ਦਾ ਕਹਿਣਾ ਹੈ ਕਿ ਨਕੋਦਰ ਸ਼ਹਿਰ ਵਿੱਚ ਸੜਕਾਂ ਉੱਤੇ ਨਾਜਾਇਜ਼ ਕਬਜ਼ੇ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਅੱਜ ਇੱਥੋਂ ਦੇ ਬਾਜ਼ਾਰਾਂ ਦੇ ਹਾਲਾਤ ਕਾਫ਼ੀ ਖ਼ਰਾਬ ਹਨ।

ABOUT THE AUTHOR

...view details