ਜਲੰਧਰ: ਹਲਕਾ ਆਦਮਪੁਰ ਦੇ ਮੁਹੱਲਾ ਗਾਜੀਪੁਰ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਨਵੀਂ ਕਾਲੋਨੀ ਵਿੱਚ ਪੰਜ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਭਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਰਿਪੁਰ ਨੇ ਦੱਸਿਆ ਕਿ ਅੱਜ ਉਸਨੂੰ ਇੱਕ ਤੋ ਬਾਅਦ ਇੱਕ ਫੋਨ ਆ ਰਹੇ ਸੀ ਕਿ ਸਾਨੂੰ ਗਾਜੀਪੁਰ ਵਾਲੇ ਪਲਾਟ ਵਿੱਚ ਜਿੱਥੇ ਤੂੰ ਭਰਤੀ ਪਾਈ ਹੈ ਉੱਥੇ ਆ ਕੇ ਮਿਲ ਜਦੋਂ ਉਹ ਉਸ ਥਾਂ ਉੱਤੇ ਪਹੁੰਚਾ ਤਾਂ ਅਚਾਨਕ ਇਨੋਵਾ ਵਿੱਚ ਕੁੱਝ ਅਣਪਛਾਤੇ ਵਿਅਕਤੀ ਸਵਾਰ ਹੋ ਕੇ ਆਏ ਅਤੇ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਰੀਬ 5 ਤੋਂ 6 ਰਾਊਂਡ ਫਾਇਰ ਕੀਤੇ ਅਤੇ ਉਹ ਗੋਲੀਆਂ ਚਲਦਿਆਂ ਦੇਖ ਭੱਜਣ ਲੱਗਾ ਅਤੇ ਉਕਤ ਵਿਅਕਤੀ ਵੀ ਮੌਕੇ ਤੋਂ ਫਰਾਰ ਹੋ ਗਏ। ਜਿਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਇਸ ਦੌਰਾਨ ਪਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰਦਿਆਂ ਗੋਲੀਆਂ ਦੇ ਖੋਲ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।