ਜਲੰਧਰ : ਸ਼ਹਿਰ 'ਚ ਦਿਨ-ਦਿਹਾੜੇ ਇੱਕ ਨੌਜਵਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਅਣਪਛਾਤੇ ਲੋਕਾਂ ਨੇ ਇੱਕ ਨੌਜਵਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ 'ਚ ਕਾਮਯਾਬ ਨਾ ਹੋ ਸਕੇ।
ਘਟਨਾ ਬਾਰੇ ਦੱਸਦੇ ਹੋਏ ਪੀੜਤ ਨੌਜਵਾਨ ਜੇਮਸ ਨੇ ਦੱਸਿਆ ਕਿ ਉਹ ਕਮਰਸ਼ੀਅਲ ਸਿਲੰਡਰ ਬਜ਼ਾਰ ਵਿੱਚ ਵੇਚਣ ਦਾ ਕੰਮ ਕਰਦਾ ਹੈ। ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ। ਉਕਤ ਵਿਅਕਤੀ ਨੇ ਜੇਮਸ ਨੂੰ ਫੋਨ 'ਤੇ ਕਿਹਾ ਕਿ ਉਨ੍ਹਾਂ ਦੇ ਘਰ ਸਿਲੰਡਰ ਖ਼ਤਮ ਹੋ ਗਿਆ ਹੈ। ਉਨ੍ਹਾਂ ਨੂੰ ਤੁਰੰਤ ਸਿਲੰਡਰ ਚਾਹੀਦਾ ਹੈ, ਉਹ ਕਿਸੇ ਵੀ ਤਰ੍ਹਾਂ ਸਿਲੰਡਰ ਦਾ ਇੰਤਜ਼ਾਮ ਕਰ ਦੇਵੇ।
ਨੌਜਵਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਜੇਮਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਸ ਨੂੰ ਬੂੱਟਾ ਪਿੰਡ 'ਚ ਬੁਲਾਇਆ ਸੀ, ਜਦ ਉਹ ਸਿਲੰਡਰ ਦੇਣ ਗਿਆ ਤਾਂ ਇੱਕ ਗੱਡੀ 'ਚ ਤਿੰਨ ਲੋਕ ਸਵਾਰ ਸਨ ਤੇ ਉਹ ਉਸ ਨੂੰ ਜਬਰਨ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗੇ। ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਤੇ ਉਸ ਕੋਲੋਂ ਪੈਸੇ ਵੀ ਖੋਹ ਲਏ।
ਉਸ ਨੇ ਮੌਕੇ 'ਤੇ ਰੋਲਾ ਪਾ ਦਿੱਤਾ ਤੇ ਖ਼ੁਦ ਉਨ੍ਹਾਂ ਦੇ ਚੰਗੁਲ ਚੋਂ ਛੁਡਾ ਲਿਆ। ਲੋਕਾਂ ਇੱਕਠਾ ਹੁੰਦੇ ਵੇਖ ਤਿੰਨੋਂ ਅਗਵਾ ਕਰਨ ਵਾਲੇ ਲੋਕ ਮੌਕੇ 'ਤੇ ਗੱਡੀ ਛੱਡ ਕੇ ਫਰਾਰ ਹੋ ਗਏ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਥਾਣਾ ਨੰਬਰ-6 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।
ਸੂਚਨਾ ਮਿਲਣ ਮਗਰੋਂ ਥਾਣਾ ਨੰਬਰ ਛੇ ਦੀ ਪੁਲਿਸ ਟੀਮ ਮੌਕੇ 'ਤੇ ਪੁਜੀ। ਜਿਥੇ ਇੱਕ ਪਾਸੇ ਨੌਜਵਾਨ ਨੇ ਕਿਹਾ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਉਥੇ ਹੀ ਮੌਕੇ 'ਤੇ ਪੁੱਜੇ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੱਡੀ ਕਬਜ਼ੇ 'ਚ ਲਿਆ ਗਿਆ ਹੈ, ਨੌਜਵਾਨ ਦੇ ਅਗਵਾ ਹੋਣ ਦੇ ਕਾਰਨਾਂ ਤੇ ਗੱਡੀ ਬਾਰੇ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਲਿਖਤੀ ਸ਼ਿਕਾਇਤ ਦਰਜ ਕਰਵਾਏ ਜਾਣ ਮਗਰੋਂ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।