ਪੰਜਾਬ

punjab

ETV Bharat / city

ਆਰਪੀਐਫ ਦੇ ਦੋ ਮੁਲਾਜ਼ਮਾਂ ਦੀ ਸੜਕ ਹਾਦਸੇ 'ਚ ਹੋਈ ਮੌਤ - ਜਲੰਧਰ ਕ੍ਰਾਇਮ ਨਿਊਜ਼ ਅਪਡੇਟ

ਜਲੰਧਰ ਦੇ ਕਸਬਾ ਕਰਤਾਰਪੁਰ ਵਿਖੇ ਪਿੰਡ ਨਾਗਜਾ ਨੇੜੇ ਇੱਕ ਟਰੱਕ ਤੇ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਗੱਡੀ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਮੁਲਾਜ਼ਮ ਸਨ।

ਕਰਤਾਰਪੁਰ 'ਚ ਸੜਕ ਹਾਦਸਾ
ਕਰਤਾਰਪੁਰ 'ਚ ਸੜਕ ਹਾਦਸਾ

By

Published : Dec 24, 2019, 1:59 PM IST

ਜਲੰਧਰ : ਕਰਤਾਰਪੁਰ ਦੇ ਪਿੰਡ ਨਾਗਜਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਆਰਪੀਐਫ ਦੇ ਦੋ ਮੁਲਾਜ਼ਮਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਜਾਣਕਾਰੀ ਦੇ ਮੁਤਾਬਕ ਆਰਪੀਐਫ ਦੇ ਮੁਲਾਜ਼ਮ ਅਲਟੋ ਕਾਰ 'ਚ ਆ ਰਹੇ ਸਨ। ਇਸੇ ਦੌਰਾਨ ਪਿੰਡ ਨਾਗਜਾ ਨੇੜੇ ਪਹੁੰਚਣ 'ਤੇ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਕਾਰ ਸਵਾਰ ਦੋਹਾਂ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਰਤਾਰਪੁਰ 'ਚ ਸੜਕ ਹਾਦਸਾ

ਹੋਰ ਪੜ੍ਹੋ : ਵਿਸ਼ੇਸ਼ ਲੇਖ : IC-814 ਹਾਈਜੈਕ ਦੇ 20 ਸਾਲ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਕਰਤਾਰਪੁਰ ਦੇ ਐੱਸਐੱਚਓ ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਜਲੰਧਰ ਦੇ ਮੁਰਦਾ ਘਰ ਭਿਜਵਾ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਰਮਨ ਕੁਮਾਰ ਅਤੇ ਮਦਨ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details