ਪੰਜਾਬ

punjab

ETV Bharat / city

ਸਵਾਲਾਂ ’ਚ ਖਾਕੀ ! ਪੁਲਿਸ ਅਕੈਡਮੀ 'ਚ ਨਸ਼ਾ ਸਪਲਾਈ ਕਰਨ ਵਾਲੇ ਦੋ ਪੁਲਿਸ ਮੁਲਾਜ਼ਮ ਕਾਬੂ - Phillaur police academy

ਫਿਲੌਰ ਦੀ ਪੁਲਿਸ ਅਕੈਡਮੀ ਵਿੱਚ ਨਸ਼ਾ ਸਪਲਾਈ ਕਰਨ ਵਾਲੇ 2 ਪੁਲਿਸ ਮੁਲਾਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਡਾਕਟਰਾਂ ਮੁਤਾਬਕ ਉਸ ਨੇ ਆਪਣੇ ਪੂਰੇ ਸਰੀਰ ’ਤੇ ਡਰੱਗਜ਼ ਦੇ ਇੰਜੈਕਸ਼ਨ ਲਾਏ ਹੋਏ ਸੀ, ਜਿਸ ਤੋਂ ਬਾਅਦ ਮਾਮਲੇ ਦਾ ਖ਼ੁਾਲਾਸਾ ਹੋਇਆ ਹੈ।

Police arrested two drug dealers at the police academy
ਪੁਲਿਸ ਅਕੈਡਮੀ 'ਚ ਨਸ਼ਾ ਸਪਲਾਈ ਕਰਨ ਵਾਲੇ ਦੋ ਪੁਲਿਸ ਮੁਲਾਜਮਾਂ ਨੂੰ ਪੁਲਿਸ ਨੇ ਕੀਤਾ ਕਾਬੂ

By

Published : May 12, 2022, 8:20 AM IST

ਫਿਲੌਰ:ਪੰਜਾਬ ਪੁਲਿਸ ਅਕੈਡਮੀ ਵਿੱਚ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫ਼ਾਸ਼ ਕੀਤੇ ਜਾਣ ਤੋਂ ਬਾਅਦ ਖ਼ਬਰ ਦੀ ਸੱਚਾਈ ’ਤੇ ਖ਼ੁਦ ਜਾਂਚ ਟੀਮ ਦੇ ਅਧਿਕਾਰੀਆਂ ਨੇ ਮੋਹਰ ਲਾ ਦਿੱਤੀ ਹੈ। ਜਾਂਚ ਅਧਿਕਾਰੀਆਂ ਦੀ ਸਿਫਾਰਿਸ਼ ’ਤੇ ਫਿਲੌਰ ਪੁਲਸ ਥਾਣੇ ਵਿਚ ਐੱਫ਼ਆਈਆਰ ਦਰਜ ਕਰ ਲਈ ਗਈ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮੁੱਖ ਮੁਲਜ਼ਮ ਅਕੈਡਮੀ ਵਿੱਚ ਤਾਇਨਾਤ ਇੰਸਟ੍ਰਕਟਰ ਸ਼ਕਤੀ ਕੁਮਾਰ ਅਤੇ ਦੂਜੇ ਮੁਲਾਜ਼ਮ ਜੈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਲਗਪਗ ਇੱਕ ਹਫ਼ਤਾ ਪਹਿਲਾਂ ਪੁਲਿਸ ਅਕੈਡਮੀ ਵਿੱਚ ਤਾਇਨਾਤ ਇੱਕ ਹੌਲਦਾਰ ਰੈਂਕ ਦਾ ਮੁਲਾਜ਼ਮ ਨਸ਼ੇ ਦੀ ਓਵਰਡੋਜ਼ ਨਾਲ ਕੋਮਾ ਵਿੱਚ ਚਲਾ ਗਿਆ ਸੀ, ਜਿਸ ਨੂੰ ਇਲਾਜ ਲਈ ਜਦੋਂ ਡੀਐੱਮਸੀ ਹਸਪਤਾਲ ਦਾਖ਼ਲ ਵਿੱਚ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਸ ਨੇ ਆਪਣੇ ਪੂਰੇ ਸਰੀਰ ’ਤੇ ਡਰੱਗਜ਼ ਦੇ ਇੰਜੈਕਸ਼ਨ ਲਾਏ ਹੋਏ ਸੀ, ਜਿਸ ਤੋਂ ਬਾਅਦ ਪੱਤਰਕਾਰਾਂ ਨੇ ਪੁਲਿਸ ਅਕੈਡਮੀ ਅੰਦਰ ਪਹੁੰਚ ਕੇ ਦੂਜੇ ਪੁਲਿਸ ਮੁਲਾਜ਼ਮਾਂ ਅਤੇ ਵੱਡੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਮਾਮਲੇ ਦਾ ਖ਼ੁਾਲਾਸਾ ਹੋਇਆ।

ਅਕੈਡਮੀ ਦੇ ਅੰਦਰ ਹੀ ਪੁਲਿਸ ਮੁਲਾਜ਼ਮ ਦੂਜੇ ਮੁਲਾਜ਼ਮਾਂ ਨੂੰ ਨਸ਼ੇ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਬੈਂਕਾਂ ਤੋਂ ਕਰਜ਼ਾ ਦਿਵਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਉਕਤ ਮੁਲਾਜ਼ਮਾਂ ਦਾ ਪਤਾ ਲੱਗਣ ਤੋਂ ਬਾਅਦ ਪੂਰੀ ਘਟਨਾ ਨਾਲ ਸਬੰਧਤ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਹੰਗਾਮਾ ਮਚ ਗਿਆ।

ਪੁਲਿਸ ਅਕੈਡਮੀ 'ਚ ਨਸ਼ਾ ਸਪਲਾਈ ਕਰਨ ਵਾਲੇ ਦੋ ਪੁਲਿਸ ਮੁਲਾਜਮਾਂ ਨੂੰ ਪੁਲਿਸ ਨੇ ਕੀਤਾ ਕਾਬੂ

ਪਰਦਾਫ਼ਾਸ਼ ਹੁੰਦੇ ਹੀ ਜਾਂਚ ਲਈ ਬੈਠਾ ਦਿੱਤੀਆਂ ਸੀ ਟੀਮਾਂ:ਉਕਤ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੱਡੇ ਅਧਿਕਾਰੀਆਂ ਨੇ ਜਾਂਚ ਲਈ ਟੀਮਾਂ ਦਾ ਗਠਨ ਕਰ ਦਿੱਤਾ ਸੀ। ਜਿਵੇਂ ਹੀ ਜਾਂਚ ਸ਼ੁਰੂ ਹੋਈ ਤਾਂ ਟੀਮ ਕੋਲ ਇਕ ਸਿਪਾਹੀ ਰੈਂਕ ਦੇ ਪੁਲਸ ਮੁਲਾਜ਼ਮ ਨੇ ਪੇਸ਼ ਹੋ ਕੇ ਕਈ ਅਹਿਮ ਖ਼ੁਲਾਸੇ ਕੀਤੇ। ਉਸ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਅਕੈਡਮੀ ਵਿਚ ਤਾਇਨਾਤ ਇਕ ਸੀਨੀਅਰ ਇੰਸਟ੍ਰਕਟਰ ਸ਼ਕਤੀ ਕੁਮਾਰ ਕਿਵੇਂ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਨਸ਼ੇ ਦੀ ਲਤ ਲਾਉਂਦਾ ਹੈ ਅਤੇ ਫਿਰ ਉਨ੍ਹਾਂ ਤੋਂ ਰੁਪਏ ਲੈ ਕੇ ਉਨ੍ਹਾਂ ਨੂੰ ਨਸ਼ਾ ਵੇਚਦਾ ਹੈ।

ਜਦੋਂ ਮੁਲਾਜ਼ਮ ਕੋਲ ਦੇਣ ਲਈ ਰੁਪਏ ਨਹੀਂ ਹੁੰਦੇ ਤਾਂ ਇਹ ਸ਼ਕਤੀ ਕੁਮਾਰ ਉਨ੍ਹਾਂ ਨੂੰ ਬੈਂਕਾਂ ਤੋਂ ਅਤੇ ਸਥਾਨਕ ਇਕ ਫਾਈਨਾਂਸ ਕੰਪਨੀ ਤੋਂ ਮੋਟੇ ਵਿਆਜ ’ਤੇ ਰੁਪਏ ਲੈ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਕਰਜ਼ੇ ਵਿਚ ਡੁਬੋ ਦਿੰਦਾ ਹੈ। ਉਕਤ ਮੁਲਾਜ਼ਮ ਨੇ ਦਾਅਵਾ ਕੀਤਾ ਸੀ ਕਿ ਇਕੱਲਾ ਉਹ ਹੀ ਹੁਣ ਤਕ ਸ਼ਕਤੀ ਕੁਮਾਰ ਕੋਲੋਂ 12 ਲੱਖ ਰੁਪਏ ਦਾ ਚਿੱਟਾ ਖ਼ਰੀਦ ਚੁੱਕਾ ਹੈ ਅਤੇ ਉਸ ਵਰਗੇ ਅਕੈਡਮੀ ਵਿਚ 8 ਤੋਂ 10 ਮੁਲਾਜ਼ਮ ਹੋਰ ਵੀ ਹਨ ਜੋ ਚਿੱਟੇ ਦੇ ਆਦੀ ਹਨ।

ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਸਨ ਕਿ ਇਥੇ ਤਾਇਨਾਤ ਕੁੱਝ ਪੁਲਿਸ ਮੁਲਾਜ਼ਮ ਇਸ ਨਸ਼ੇ ਦੇ ਆਦੀ ਹੋ ਕੇ ਪੂਰੀ ਤਰ੍ਹਾਂ ਆਪਣੀਆਂ ਅਤੇ ਆਪਣੇ ਪਰਿਵਾਰ ਵਾਲਿਆਂ ਦੀਆਂ ਜ਼ਿੰਦਗੀਆਂ ਖ਼ਰਾਬ ਕਰ ਚੁੱਕੇ ਸਨ। ਕੁਝ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਦੇ ਲੋਕ ਇਸ ਗੱਲ ਨੂੰ ਲੈ ਕੇ ਪਛਤਾ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਪੁਲਿਸ ਵਿੱਚ ਭਰਤੀ ਹੀ ਕਿਉਂ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਪੁਲਿਸ ਮੁਲਾਜ਼ਮ ਇਸ ਭੈੜੀ ਆਦਤ ਵਿਚ ਫਸ ਕੇ ਪੂਰੀ ਤਰ੍ਹਾਂ ਕਰਜ਼ੇ ਵਿਚ ਡੁੱਬ ਗਏ ਸਨ। ਪਰਿਵਾਰ ਵਾਲਿਆਂ ਦੇ ਜ਼ੋਰ ਦੇਣ ’ਤੇ ਉਹ ਪੁਲਿਸ ਮੁਲਾਜ਼ਮ ਨੌਕਰੀ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਅਕੈਡਮੀ ਛੱਡ ਕੇ ਆਪਣੇ ਘਰ ਚਲੇ ਗਏ, ਜਿੱਥੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦਾ ਇਲਾਜ ਕਰਵਾ ਰਹੇ ਹਨ।

ਇਹ ਵੀ ਪੜ੍ਹੋ :ਮੁਹਾਲੀ ਧਮਾਕਾ ਮਾਮਲਾ: 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਨਿਸ਼ਾਨ ਸਿੰਘ, ਹੋਇਆ ਵੱਡਾ ਖੁਲਾਸਾ !

ABOUT THE AUTHOR

...view details