ਜਲੰਧਰ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ 'ਚ ਲੰਬੇ ਸਮੇਂ ਤੱਕ ਲੌਕਡਾਊਨ ਰਿਹਾ। ਇਸ ਦੌਰਾਨ ਦੁਕਾਨਦਾਰ ਅਤੇ ਛੋਟੇ ਕਾਰੋਬਾਰੀਆਂ ਦਾ ਕੰਮ ਠੱਪ ਪੈ ਗਿਆ। ਹੁਣ ਲੌਕਡਾਊਨ ਖੁੱਲ੍ਹ ਜਾਣ ਮਗਰੋਂ ਵੀ ਕਿਸਾਨ ਅੰਦੋਲਨ ਤੇ ਆਵਾਜਾਈ ਠੱਪ ਹੋਣ ਦੇ ਚਲਦਿਆਂ ਉਦਯੋਗ ਜਗਤ 'ਚ ਕਈ ਕਾਰੋਬਾਰ ਠੱਪ ਹੋਣ ਦੀ ਕਾਗਾਰ 'ਤੇ ਹਨ। ਦੇਸ਼ ਵਿੱਚ ਖਰਾਬ ਅਰਥਵਿਵਸਥਾ ਦੇ ਕਾਰਨ ਆਮ ਲੋਕਾਂ ਦੇ ਨਾਲ-ਨਾਲ ਦੁਕਾਨਦਾਰ, ਛੋਟੇ ਵਪਾਰੀਆਂ ਦਾ ਕਾਰੋਬਾਰ ਮੰਦਾ ਪੈ ਚੁੱਕਾ ਹੈ।
ਈਟੀਵੀ ਭਾਰਤ ਨਾਲ ਜਲੰਧਰ ਦੇ ਅਧਿਕਾਰੀ
ਈਟੀਵੀ ਭਾਰਤ ਨਾਲ ਆਪਣੀਆਂ ਪ੍ਰੇਸ਼ਾਨੀਆਂ ਸਾਂਝੀਆ ਕਰਦੇ ਹੋਏ ਜਲੰਧਰ ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਤਕਰੀਬਨ ਹਰ ਵਪਾਰ ਪ੍ਰਭਾਵਿਤ ਹੋਇਆ ਹੈ। ਦਿਨ-ਬ-ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ। ਜਿਸ ਕਾਰਨ ਵਪਾਰੀਆਂ ਲਈ ਲੇਬਰ ਅਤੇ ਹੋਰ ਚੀਜ਼ਾਂ ਆਯਾਤ ਕਰਨ ਸਬੰਧੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਜੇ ਉਹ ਆਪਣਾ ਸਮਾਨ ਤਿਆਰ ਵੀ ਕਰ ਲੈਂਦੇ ਹਨ ਤਾਂ ਗਾਹਕ ਖਰੀਦਣ ਨਹੀਂ ਆਉਂਦੇ। ਗਾਹਕਾਂ ਦੀ ਆਮਦ ਘੱਟ ਹੋਣ ਦੇ ਚਲਦਿਆਂ ਉਨ੍ਹਾਂ ਦਾ ਕਾਰੋਬਾਰ ਮੰਦਾ ਪੈ ਚੁੱਕਾ ਹੈ।
ਲੌਕਡਾਊਨ ਤੇ ਕਿਸਾਨ ਅੰਦੋਲਨ ਕਾਰਨ ਮੰਦਾ ਪਿਆ ਵਪਾਰੀਆਂ ਦਾ ਕਾਰੋਬਾਰ ਕੱਚੇ ਮਾਲ ਦੀਆਂ ਕੀਮਤਾਂ ਹੋਈਆਂ ਦੁਗਣੀਆਂ
ਉਦਯੋਗਪਤੀਆਂ ਨੇ ਦੱਸਿਆ ਕਿ ਲੌਕਡਾਊਨ ਖੁੱਲ੍ਹਣ ਮਗਰੋਂ ਵੱਖ-ਵੱਖ ਤਰ੍ਹਾਂ ਦੇ ਸਮਾਨ ਬਣਾਉਣ ਲਈ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਦੁਗਣੇ ਰੇਟਾਂ 'ਤੇ ਮਿਲ ਰਿਹਾ ਹੈ। ਚੀਨ ਤੋਂ ਕੱਚੇ ਮਾਲ ਦਾ ਆਯਾਤ ਬੰਦ ਹੋਣ ਕਰਕੇ ਜੋ ਮਾਲ ਉਨ੍ਹਾਂ ਨੂੰ ਹੁਣ ਖਰੀਦਣਾ ਪੈ ਰਿਹਾ ਹੈ ਉਹ ਕਈ ਗੁਣਾਂ ਮਹਿੰਗਾ ਹੈ। ਘੱਟ ਆਰਡਰ ਦੇ ਚਲਦਿਆਂ ਉਹ ਘੱਟ ਸਮਾਨ ਤਿਆਰ ਕਰ ਰਹੇ ਹਨ, ਪਰ ਉਨ੍ਹਾਂ ਕੋਲ ਗਾਹਕ ਨਾ ਹੋਣ ਕਾਰਨ ਮਾਲ ਨੂੰ ਵੇਚਣਾ ਮੁਸ਼ਕਿਲ ਹੋ ਰਿਹਾ ਹੈ। ਦੇਸ਼ ਦੀ ਖ਼ਰਾਬ ਅਰਥਵਿਵਸਥਾ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਵੀ ਪੈ ਰਿਹਾ ਹੈ। ਇਸ ਲਈ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਗਾਹਕ ਘੱਟ ਹੀ ਚੀਜਾਂ ਖਰੀਦ ਰਹੇ ਹਨ। ਜਿਸ ਕਾਰਨ ਵਪਾਰੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੰਗੀ ਦੀ ਮਾਰ ਝੱਲਣੀ ਪੈ ਰਹੀ ਹੈ।
ਕਡਾਊਨ ਤੇ ਕਿਸਾਨ ਅੰਦੋਲਨ ਕਾਰਨ ਮੰਦਾ ਪਿਆ ਵਪਾਰੀਆਂ ਦਾ ਕਾਰੋਬਾਰ ਕਿਸਾਨੀ ਅੰਦੋਲਨ ਨੇ ਕਾਰਬੋਰ ਨੂੰ ਕੀਤਾ ਹੋਰ ਠੰਡਾ
ਕੁੱਝ ਦੁਕਾਨਦਾਰ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ, ਜੀਐਸਟੀ ਤੇ ਵੈਟ ਟੈਕਸ ਵਧਾਏ ਜਾਣ ਤੇ ਖੇਤੀ ਕਾਨੂੰਨਾਂ ਕਾਰਨ ਕਿਸਾਨ ਅੰਦੋਲਨ ਨੂੰ ਵੀ ਇਸ ਦਾ ਮੁੱਖ ਕਾਰਨ ਦੱਸਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ 18 ਫੀਸਦੀ ਵੱਧਾ ਦਿੱਤੀ ਗਈ, ਜਦੋਂ ਕਿ ਇਸ ਤੋਂ ਪਹਿਲਾਂ ਇਹ ਮਹਿਜ਼ 2 ਫੀਸਦੀ ਹੀ ਸੀ। ਮਹਿੰਗਾਈ ਕਾਰਨ ਕਪੜੇ ਵਪਾਰੀ ਤੇ ਸੋਪਰਟਸ ਵਪਾਰੀਆਂ ਸਣੇ ਛੋਟੇ ਦੁਕਾਨਦਾਰ ਤੱਕ ਪ੍ਰਭਾਵਿਤ ਹੋਏ ਹਨ। ਇਸ ਦਾ ਮਾੜਾ ਅਸਰ ਦੇਸ਼ ਦੀ ਅਰਥਵਿਵਸਥਾ ਤੇ ਆਮ ਜਨਤਾ ਦੀਆਂ ਜੇਬਾਂ 'ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਲੌਕਡਾਊਨ ਦੌਰਾਨ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ, ਉਥੇ ਹੀ ਹੁਣ ਘਰੋਂ ਨਿਕਲਣ ਦੇ ਬਾਵਜੂਦ ਆਰਥਿਕ ਤੰਗੀ ਕਾਰਨ ਉਹ ਆਪਣੀ ਸਹੂਲਤ ਤੇ ਪਸੰਦੀਦਾ ਚੀਜਾਂ ਨਹੀਂ ਖਰੀਦ ਸਕਦੇ।
ਕਡਾਊਨ ਤੇ ਕਿਸਾਨ ਅੰਦੋਲਨ ਕਾਰਨ ਮੰਦਾ ਪਿਆ ਵਪਾਰੀਆਂ ਦਾ ਕਾਰੋਬਾਰ