ਜਲੰਧਰ: ਕਸਬਾ ਫਿਲੌਰ ਦੇ ਜੀਟੀ ਰੋਡ 'ਤੇ ਬੀਤੀ ਰਾਤ ਟਰੈਕਟਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਦੋਹਾ ਦੀ ਗੱਡੀਆਂ ਦਾ ਨੁਕਸਾਨ ਹੋ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਟ੍ਰੈਕਟਰ ਅਤੇ ਟਰੱਕ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋ ਰਿਹਾ ਬਚਾਅ - road accident
ਜਲੰਧਰ ਦੇ ਕਸਬਾ ਫਿਲੌਰ ਦੇ ਜੀਟੀ ਰੋਡ 'ਤੇ ਟ੍ਰੈਕਟਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਟ੍ਰੈਕਟਰ ਅਤੇ ਟਰੱਕ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋ ਰਿਹਾ ਬਚਾਅ
ਟ੍ਰੈਕਟਰ ਅਤੇ ਟਰੱਕ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋ ਰਿਹਾ ਬਚਾਅ
ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਤਨੀਰ ਅਹਿਮਦ ਮਲਿਕ ਨੇ ਦੱਸਿਆ ਕਿ ਉਹ ਜੰਮੂ ਕਸ਼ਮੀਰ ਤੋਂ ਸੇਬ ਲੈ ਕੇ ਆ ਰਿਹਾ ਸੀ ਜਦੋਂ ਉਹ ਜੀਟੀ ਰੋਡ 'ਤੇ ਪੁੱਜੇ ਤਾਂ ਉਲਟੇ ਸਾਈਡ ਤੋਂ ਆ ਰਹੇ ਇੱਕ ਟਰੈਕਟਰ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਜਿੱਤੀ ਅਤੇ ਉਥੋਂ ਭੱਜ ਗਿਆ।
ਮੌਕੇ 'ਤੇ ਪੁੱਜੇ ਏਐੱਸਆਈ ਧਰਮਿੰਦਰ ਨੇ ਦੱਸਿਆ ਕਿ ਦੋਹਾ ਵਹੀਕਲ ਦਾ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਟਰੈਕਟਰ ਚਾਲਕ ਫਰਾਰ ਹੈ।